ਰਾਧਾ ਮਾਧਵ ਮੰਦਰ ਨੇ 12ਵੀਂ ਪ੍ਰਭਾਤ ਫੇਰੀ ਸਜਾਈ ਰਾਧਾ ਮਾਧਵ ਮੰਦਰ ਵੱਲੋਂ ਕਾਰਤਿਕ ਮਹੀਨੇ ਦੀ 12ਵੀਂ ਪ੍ਰਭਾਤ ਫੇਰੀ ਕੱਢੀ ਗਈ
Publish Date: Mon, 02 Nov 2026 06:26 PM (IST)
Updated Date: Mon, 02 Nov 2026 06:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਸ੍ਰੀ ਚੈਤਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ, ਪ੍ਰਤਾਪ ਬਾਗ ਵੱਲੋਂ ਕਾਰਤਿਕ (ਦਾਮੋਦਰ) ਮਹੀਨੇ ਦੇ ਪਵਿੱਤਰ ਮੌਕੇ ਤੇ ਰੋਜ਼ਾਨਾ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੀ ਲੜੀ ਤਹਿਤ 12ਵੀਂ ਪ੍ਰਭਾਤ ਫੇਰੀ ਵਿਜੇ ਕੁਮਾਰ ਗੁਪਤਾ ਤੇ ਮਾਨਵ ਗੁਪਤਾ ਦੇ ਨਿਵਾਸ ਸਥਾਨ 14, ਪੀਐਂਡਟੀ ਕਾਲੋਨੀ ਤੋਂ ਕੱਢੀ ਗਈ। ਸੰਕੀਰਤਨ ਦਾ ਸ਼ੁਭ ਆਰੰਭ ਪੁਜਾਰੀ ਦਿਨਾਰਤੀ ਹਰਿ ਦਾਸ ਪ੍ਰਭੂ, ਕੇਵਲ ਕ੍ਰਿਸ਼ਨ, ਰੇਵਤੀ ਰਮਨ ਗੁਪਤਾ, ਰਾਜੇਸ਼ ਸ਼ਰਮਾ, ਮਿੰਟੂ ਕਸ਼ਯਪ, ਮਨੋਜ ਕੌਸ਼ਲ, ਸੁਰੇਸ਼ ਕੁਮਾਰ ਪੁਰਸ਼ੋਤਮ ਤੇ ਅੰਬਰੀਸ਼ ਕਸ਼ਯਪ ਵੱਲੋਂ ਗੁਰੂ ਵੰਦਨਾ, ਵੈਸ਼ਨਵ ਵੰਦਨਾ ਤੇ ਪੰਚਤੱਤਵ ਦੀ ਵੰਦਨਾ ਨਾਲ ਕੀਤਾ ਗਿਆ। ਇਸ ਮੌਕੇ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਅੱਜ ਬਹੁਲਾਸ਼ਟਮੀ ਤੇ ਸ੍ਰੀ ਰਾਧਾ ਕੁੰਡ ਦੇ ਪ੍ਰਗਟ ਹੋਣ ਦੀ ਪਵਿੱਤਰ ਤਾਰੀਖ ਹੈ। ਰਾਧਾ ਕੁੰਡ ਸਾਕਸ਼ਾਤ ਸ੍ਰੀ ਰਾਧਾ ਰਾਣੀ ਦਾ ਸਰੂਪ ਹੈ ਤੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਪ੍ਰੇਮ ਨਾਲ ਭਰਪੂਰ ਹੈ। ਪ੍ਰਭਾਤ ਫੇਰੀ ਦੇ ਰਸਤੇ ’ਚ ਰਮਨ ਸੋਨੀ, ਹਿਤੇਸ਼ ਸਹਿਗਲ, ਰਾਕੇਸ਼ ਬੱਤਰਾ, ਵਿਨੋਦ ਬੱਤਰਾ, ਰਿਪੁਲ ਬੱਤਰਾ, ਰਾਕੇਸ਼ ਖੰਨਾ, ਅਸ਼ਵਨੀ, ਵਿਜੇ ਕੁਮਾਰ ਗੁਪਤਾ ਤੇ ਪੀ ਐਂਡ ਟੀ ਕਾਲੋਨੀ ਦੇ ਵਸਨੀਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸੰਗਤ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਅਜੀਤ ਤਲਵਾੜ, ਸੁਮਿਤ ਸਹਿਗਲ, ਅਜੈ ਅਰੋੜਾ, ਅਸ਼ਵਨੀ ਅਗਰਵਾਲ, ਅਜੈ ਅਗਰਵਾਲ, ਰਾਜੀਵ ਢੀਂਗਰਾ, ਵਿਕਾਸ ਠੁਕਰਾਲ, ਨਵਲ, ਪਵਨ ਸ਼ਾਰਦਾ, ਹੇਮੰਤ ਥਾਪਰ, ਰਾਜਿੰਦਰ ਲੂਥਰਾ, ਪ੍ਰੇਮ ਚੋਪੜਾ, ਚੇਤਨ ਦਾਸ, ਲਲਿਤ ਅਰੋੜਾ, ਦੀਪਕ ਬਾਂਸਲ, ਜਤਿਨ ਬਾਂਸਲ, ਯਸ਼ ਗੁਪਤਾ, ਨਵਦੀਪ ਅਰੋੜਾ, ਵਿਸ਼ਾਲ ਭੱਲਾ, ਦਿਨੇਸ਼ ਸ਼ਰਮਾ, ਜੋਗਿੰਦਰ ਪਾਲ, ਮਨੀਸ਼ ਵਰਮਾ, ਸੰਜੇ ਪਾਂਡੇ ਆਦਿ ਹਾਜ਼ਰ ਸਨ।