ਸੀਟੀ ਗਰੁੱਪ ਵੱਲੋਂ ਨਵੇਂ ਲੋਗੋ ਦਾ ਉਦਘਾਟਨ ਸੀਟੀ ਗਰੁੱਪ ਵੱਲੋਂ ਨਵੇਂ ਲੋਗੋ ਦਾ ਉਦਘਾਟਨ
Publish Date: Mon, 02 Nov 2026 06:20 PM (IST)
Updated Date: Mon, 02 Nov 2026 06:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਸੀਟੀ ਗਰੁੱਪ ਦਾ ਤਿੰਨ ਦਹਾਕਿਆਂ ਤੋਂ ਵੱਧ ਦਾ ਸਫ਼ਰ ਵੀ ਸਮਰਪਣ, ਨਿਰੰਤਰ ਵਿਕਾਸ ਤੇ ਕਰੀਅਰ ਨਿਰਮਾਣ ਦੀ ਅਜਿਹੀ ਹੀ ਕਹਾਣੀ ਹੈ, ਜਿਸ ਦੀ ਸ਼ੁਰੂਆਤ ਉੱਨੀ ਸੌ ਸਤਾਨਵੇਂ ’ਚ ਹੋਈ ਸੀ। ਇਸ ਇਤਿਹਾਸਕ ਮੌਕੇ ਨੂੰ ਖ਼ਾਸ ਬਣਾਉਣ ਲਈ ਸੰਸਥਾ ਦੇ ਮੁੱਢਲੇ ਦੌਰ ਤੋਂ ਜੁੜੇ ਮੈਂਬਰਾਂ ਨੇ ਇਕੱਠੇ ਹੋ ਕੇ ਆਪਣੀ ਸਾਂਝੀ ਯਾਤਰਾ ਦਾ ਜਸ਼ਨ ਮਨਾਇਆ। ਇਨ੍ਹਾਂ ’ਚ ਸ਼ੁਰੂਆਤੀ ਸਾਲਾਂ ਦੌਰਾਨ ਸਕੂਲਾਂ ਦੀ ਅਗਵਾਈ ਕਰਨ ਵਾਲੇ ਪ੍ਰਿੰਸੀਪਲ, ਸੰਸਥਾ ਦੇ ਵਿਕਾਸ ਦੇ ਗਵਾਹ ਰਹੇ ਡਾਇਰੈਕਟਰ, ਸੀਨੀਅਰ ਮੈਂਬਰ, ਅਧਿਆਪਕ, ਗੈਰ-ਅਧਿਆਪਨ ਕਰਮਚਾਰੀ ਤੇ ਸਹਿਯੋਗੀ ਟੀਮਾਂ ਦੇ ਉਹ ਮੈਂਬਰ ਸ਼ਾਮਲ ਸਨ, ਜੋ ਲਗਭਗ ਉਨੱਤੀ ਸਾਲਾਂ ਤੋਂ ਸੀਟੀ ਪਰਿਵਾਰ ਦਾ ਹਿੱਸਾ ਰਹੇ ਹਨ। ਨਵਾਂ ਲੋਗੋ ਸੰਸਥਾ ਦੇ ਹੁਣ ਤੱਕ ਦੇ ਸਫ਼ਰ ਤੇ ਆਉਣ ਵਾਲੇ ਸਮੇਂ ਲਈ ਇਸ ਦੇ ਸੰਕਲਪਾਂ ਦਾ ਪ੍ਰਤੀਕ ਹੈ। ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਸਹਿ-ਚੇਅਰਪਰਸਨ ਪਰਮਿੰਦਰ ਕੌਰ, ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਜੁਆਇੰਟ ਮੈਨੇਜਿੰਗ ਡਾਇਰੈਕਟਰ ਤਨਿਕਾ ਚੰਨੀ, ਕੋ-ਵਾਈਸ ਚੇਅਰਮੈਨ ਐਡਵੋਕੇਟ ਮਨਜਿੰਦਰ ਕੌਰ ਤੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਨਿਤਿਨ ਟੰਡਨ ਮੌਜੂਦ ਰਹੇ। ਇਨ੍ਹਾਂ ਦੇ ਨਾਲ ਵੱਖ-ਵੱਖ ਕੈਂਪਸਾਂ ਦੇ ਡਾਇਰੈਕਟਰ, ਸਕੂਲ ਪ੍ਰਿੰਸੀਪਲ, ਸੰਸਥਾ ਮੁਖੀ, ਅਧਿਆਪਕ, ਫੈਕਲਟੀ ਮੈਂਬਰ, ਪ੍ਰਸ਼ਾਸਨਿਕ ਟੀਮਾਂ ਤੇ ਗੈਰ-ਅਧਿਆਪਨ ਕਰਮਚਾਰੀ ਵੀ ਸਮਾਗਮ ’ਚ ਸ਼ਾਮਲ ਹੋਏ। ਇਸ ਹਾਜ਼ਰੀ ਨੇ ਸੀਟੀ ਪਰਿਵਾਰ ਦੀਆਂ ਵੱਖ-ਵੱਖ ਪੀੜ੍ਹੀਆਂ ਨੂੰ ਇਕ ਸਾਂਝੇ ਮੰਚ ਤੇ ਇਕੱਠਾ ਕੀਤਾ।