ਸਰਫੇਸ ਵਾਟਰ ਸਿਸਟਮ ਪ੍ਰਾਜੈਕਟ ਦਾ ਕੰਮ ਰੇਲਵੇ ਵੱਲੋਂ ਕੰਮ ਸ਼ੁਰੂ ਨਾ ਕਰਨ ’ਤੇ ਲਟਕਿਆ ਸਰਫੇਸ ਵਾਟਰ ਸਿਸਟਮ ਪ੍ਰਾਜੈਕਟ ਦਾ ਕੰਮ ਰੇਲਵੇ ਵੱਲੋਂ ਕੰਮ ਸ਼ੁਰੂ ਨਾ ਕਰਨ ’ਤੇ ਲਟਕਿਆ
Publish Date: Sun, 01 Nov 2026 10:06 PM (IST)
Updated Date: Mon, 02 Nov 2026 04:08 AM (IST)
ਲੱਗਭਗ 90 ਫੀਸਦੀ ਕੰਮ ਹੋ ਚੁੱਕਾ ਹੈ, ਹੁਣ ਦਸੰਸਰ ਦੀ ਥਾਂ ਮਾਰਚ 2027 ਤਕ ਹੋਵੇਗਾ ਪੂਰਾ 800 ਕਰੋੜ ਦਾ ਹੈ ਸਾਰਾ ਪ੍ਰਾਜੈਕਟ ਹੈ ਪਾਈਪ ਪਾਉਣ ਦਾ ਕੰਮ ਸੀਵਰੇਜ ਬੋਰਡ ਕਰ ਰਿਹਾ ਹੈ ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ ਸਮਾਰਟ ਸਿਟੀ ਦੇ ਸਰਫੇਸ ਵਾਟਰ ਸਿਸਟਮ ਪ੍ਰਾਜੈਕਟ ਦਾ ਕੰਮ ਇਕ ਵਾਰ ਫਿਰ ਲਟਕ ਗਿਆ ਹੈ ਤੇ ਹੁਣ ਇਹ ਪ੍ਰਾਜੈਕਟ ਦਸੰਬਰ 2026 ਦੀ ਥਾਂ ਤੇ ਮਾਰਚ 2027 ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਇਹ ਪ੍ਰਾਜੈਕਟ ਜਲੰਧਰ ਦੇ ਸ਼ਹਿਰੀਆਂ ਨੂੰ 24ਘੰਟੇ ਪੀਣ ਦੇ ਪਾਣੀ ਦੀ ਸਪਲਾਈ ਦੇਣ ਲਈ ਸ਼ੁਰੂ ਕੀਤਾ ਗਿਆ ਹੈ ਤੇ ਇਸ ਪ੍ਰਾਜੈਕਟ ਰਾਹੀਂ ਬਿਸਤ ਦੁਆਬ ਨਹਿਰ ਦਾ ਪਾਣੀ ਆਦਮਪੁਰ ਜਗਰਾਓ ਹੈਡਵਰਕਸ ਤੋਂ ਪਾਣੀ ਲਿਆ ਜਾਏਗਾ ਜਿਸ ਨੂੰ ਬਕਾਇਦਾ ਰਿਫਾਇੰਡ ਕਰਕੇ ਲੋਕਾਂ ਨੂੰ ਪੀਣ ਲਈ ਸਪਲਾਈ ਕਰਨਾ ਹੋਵੇਗਾ। ----------------------------- ਦੋ ਸਾਲ ਪਿਛੇ ਪੈ ਚੁੱਕਾ ਹੈ ਪ੍ਰਾਜੈਕਟ ਉਕਤ ਪ੍ਰਾਜੈਕਟ ਜਿਹੜਾ ਕਿ ਸਾਲ 2025 ’ਚ ਪੂਰਾ ਹੋਣਾ ਸੀ ਹੁਣ ਇਹ ਪਿਛੇ ਪੈ ਚੁੱਕਾ ਹੈ ਤੇ ਹੁਣ ਇਸ ਦੇ ਮਾਰਚ 2027 ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਜਦੋਂਕਿ ਪਹਿਲਾਂ ਇਹ ਪ੍ਰਾਜੈਕਟ ਦਸੰਬਰ 2026 ’ਚ ਪੂਰਾ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਹ ਪ੍ਰਾਜੈਕਟ ਜਿਹੜਾ ਕਿ ਸਮਾਰਟ ਸਿਟੀ ਦਾ ਸੀ ਤੇ 2017 ’ਚ ਅਕਾਲੀ=ਭਾਜਪਾ ਗਠਜੋੜ ਦੇ ਸਮੇ ਆਇਆ ਸੀ ਤੇ ਇਸ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ ਤੇ ਫਿਰ 2022 ’ਚ ਕਾਂਗਰਸ ਸਰਕਾਰ ਆਉੁਣ ਤੇ ਇਹ ਪ੍ਰਾਜੈਕਟ ਥੋੜਾ ਲਟਕ ਗਿਆ ਤੇ ਫਿਰ ਜਦੋਂ ਇਸ ਪ੍ਰਾਜੈਕਟ ਬਾਰੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਸੀ ਤੇ ਉਸ ਸਮੇਂ ਬਦਕਿਸਮਤੀ ਨਾਲ ਕਾਂਗਰਸ ਦਾ ਮੁੱਖ ਮੰਤਰੀ ਬਦਲ ਗਿਆ ਤੇ ਇਹ ਪ੍ਰਾਜੈਕਟ ਮੁੜ ਪ੍ਰਭਾਵਿਤ ਹੋ ਕੇ ਰਹਿ ਗਿਆ। -------------------------- ਮੌਜੂਦਾ ਸਰਕਾਰ ਦੇ ਬਾਅਦ ਹੀ ਪੂਰਾ ਹੋਵੇਗਾ ਪ੍ਰਾਜੈਕਟ ਆਪ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸਾਲ 2022 ’ਚ ਹੋਂਦ ’ਚ ਆਈ ਸੀ ਤੇ ਉਸ ਦਾ 5 ਸਾਲ ਕਾਰਜਕਾਲ ਵੀ ਖਤਮ ਹੋਣ ਜਾ ਰਿਹਾ ਹੈ, ਪਰ ਉਸ ਹੁੰਦੇ ਵੀ ਇਹ ਪ੍ਰਾਜੈਕਟ ਪੂਰਾ ਨਹੀਂ ਹੋਵੇਗਾ ਤੇ 2027 ’ਚ ਕਿਹੜੀ ਪਾਰਟੀ ਦੀ ਸਰਕਾਰ ਆਏਗੀ ਤੇ ੳਹ ਇਸ ਨੂੰ ਪੂਰਾ ਕਰਕੇ ਲੋਕਾਂ ਨੂੰ ਪੀਣ ਦੇ ਪਾਣੀ ਦੀਆਂ ਸਹੂਲਤਾਂ ਮੁਹੱਈਆ ਕਰਾਏਗੀ। ------------------------- 15.5 ਕਿਲੋ ਮੀਟਰ ਪਾਇਪ ਸ਼ਹਿਰ ਤੱਕ ਪਈ ਬਿਸਤ ਦੁਆਬ ਨਹਿਰ ਦੇ ਹੈੱਡ ਵਰਕਸ ਤੋਂ ਲੈ ਕੇ ਸ਼ਹਿਰ ਤਕ 15.5 ਕਿਲੋ ਮੀਟਰ ਲੰਮੀ ਪਾਇਪ ਪਾਈ ਗਈ ਹੈ ਤੇ ਉਸ ਦੇ ਬਾਅਦ ਸ਼ਹਿਰੀਆਂ ਨੂੰ ਕੁਨੈਕਸ਼ਨ ਦੇਣ ਲਈ ਲਗਪਗ 98 ਕਿਲੋ ਮੀਟਰ ਪਾਇਪ ਸੀਵਰੇਜ ਬੋਰਡ ਵੱਲੋਂ ਪਾਈ ਜਾ ਚੁੱਕੀ ਹੈ ਜਿਸ ਕਾਰਨ 90 ਫੀਸਦੀ ਕੰਮ ਪੂਰਬਾ ਹੋ ਚੁੱਦਾ ਹੈ ਜਦੋਂਕਿ ਬਾਕੀ ਕੁਝ ਤਕਨੀਕੀ ਕਾਰਨਾਂ ਕਰਕੇ ਰੁਕਿਆ ਹੋਇਆ ਹੈ ਜਿਸ ਕਾਰਨ ਇਹ ਪ੍ਰਾਜੈਕਟ ਲੇਟ ਹੋ ਰਿਹਾ ਹੈ। -------------------------- 800 ਕਰੋੜ ਦਾ ਹੈ ਪ੍ਰਾਜੈਕਟ ਸਕਾਰਟ ਸਿਟੀ ਕੰਪਨੀ ਦਾ ਇਹ ਪ੍ਰਾਜੈਕਟ 800 ਕਰੋੜ ਦਾ ਹੈ ਤੇ ਇਸ ਦਾ ਕੰਮ ਸੀਵਰੇਜ ਬੋਰਡ ਦੇ ਨਾਲ ਨਾਲ ਰੇਲਵੇ ਤੇ ਬਿਜਲੀ ਬੋਰਡ ਨਾਲ ਵੀ ਸਬੰਧਤ ਹੈ ਜਿਸ ਕਾਰਨ ਇਹ ਪ੍ਰਾਜੈਕਟ ਨਿਰਧਾਰਤ ਸਮੇ ਤੋਂ ਪੂਰਾ ਹੋਣ ’ਚ ਪਿੱਛੇ ਪੈ ਗਿਆ ਹੈ ਤੇ ਹੁਣ ਮੋਜੂਦਾ ਸਰਕਾਰ ਚਾਹੁੰਦੀ ਹੈ ਕਿ ਉਸ ਦੇ ਕਾਰਜਕਾਲ ’ਚ ਇਹ ਪ੍ਰਾਜੈਕਟ ਪੂਰਾ ਹੋ ਸਕੇ , ਪਰ ਅਜਿਹਾ ਨਹੀਂ ਜਾਪਦਾ। ----------------------- ਹਾਈ ਪਾਵਰ ਤਾਰ ਹਟਾਉਣ ਦਾ ਕੰਮ ਸ਼ੁਰੂ ਉਕਤ ਪ੍ਰਾਜੈਕਟ ’ਚ ਲਈ ਜਿਥੇ ਸੂਰਿਯਾ ਇਨਕਲੇਵ ’ਚ ਹਾਈ ਪਾਵਰ ਤਾਰਾਂ ਰੁਕਾਵਪਟ ਬਣਦੀਆਂ ਸਨ, ਊ ਹਟਾਉਣ ਦਾ ਕੰਮ ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਨੇ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਪਾਵਰਕਾਮ ਨੇ ਉੁਥੇ ਤਾਰਾਂ ਹਟਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਮਾਰਟ ਸਿਟੀ ਕੰਪਨੀ ਵੱਲੋਂ ਪਾਵਰਕਾਮ ਨੂੰ ਤਾਰਾਂ ਹਟਾਉਣ ਦੇ ਕੰਮ ਲਈ ਬਕਾਇਦਾ ਰਕਮ ਅਦਾ ਕੀਤੀ ਜਾ ਚੁੱਕੀ ਹੈ। ਉਸ ਦੇ ਬਾਵਜੂਦ ਵੀ ਪਾਵਰਕਾਮ ਵੱਲੋਂ ਕੰਮ ਦੇਰੀ ਨਾਲ ਸ਼ੁਰੂ ਕੀਤਾ ਗਿਆ। ----------------------- ਦਕੋਹਾ ਰੇਲਵੇ ਕ੍ਰਾਸਿੰਗ ਦਾ ਕੰਮ ਫਸਿਆ ਜਿਹੜੀ ਬਿਸਤ ਦੁਆਬ ਨਹਿਰ ਦੇ ਹੈੱਡ ਵਰਕਸ ਤੋਂ ਸ਼ਹਿਰ ਵੱਲ ਪਾਣੀ ਦੀ ਪਾਇਪ ਦਕੋਹਾ ਰੇਲਵੇ ਕ੍ਰਾਸਿੰਗ ਤੋਂ ਗੁਜ਼ਰਨੀ ਹੈ, ਉਸ ਦਾ ਕੰਮ ਰੇਲਵੇ ਨੇ ਕਰਨਾ ਹੈ, ਪਰ ਉਸ ਵੱਲੋਂ ਅਜੇ ਤਕ ਕੰਮ ਸ਼ੁਰੂ ਨਾ ਕੀਤੇ ਜਾਣ ਇਹ ਪ੍ਰਾਜੈਕਟ ਲੇਟ ਹੋ ਗਿਆ ਹੈ ਤੇ ਹੁਣ ਇਹ ਪ੍ਰਾਜੈਕਟ ਦਸੰਬਰ ਤਕ ਪੂਰਾ ਹੋਣ ਦੀ ਸੰਭਾਵਨਾ ਨਹੀਂ ਹੈ ਤੇ ਹੁਣ ਇਹ ਮਾਰਚ 2027 ਤਕ ਪੂਰਾ ਹੋਣ ਦੀ ਸੰਭਾਵਨਾ ਹੈ। ---------------------------- ਨਿਗਮ ਕਮਿਸ਼ਨਰ ਦੀ ਅਧਿਕਾਰੀਆਂ ਨਾਲ ਮੀਟਿੰਗ ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ ਨੇ ਵੀ ਸੀਵਰੇਜ ਬੋਰਡ, ਬਿਜਲੀ ਬੋਰਡ, ਰੇਲਵੇ ਤੇ ਨਿਗਮ ਅਧਿਕਾਰੀਆਂ ਨਾਲ ਪਿਛਲੇ ਮਹੀਨੇ ਮੀਟਿੰਗ ਕੀਤੀ ਸੀ ਤੇ ਉਨ੍ਹਾਂ ਨੂੰ ਹਦਾਇਤ ਕੀਤੀ ਸੀ ਕਿ ਇਹ ਪ੍ਰਾਜੈਕਟ ਕਾਫੀ ਪਿੱਛੇ ਪੈ ਗਿਆ ਹੈ ਤੇ ਇਸ ਨੂੰ ਹਰ ਕੀਮਤ ਤੇ ਉਨ੍ਹਾਂ ਨੇ ਦਸੰਬਰ 2026 ਤਕ ਪੂਰਾ ਕਰਨ ਦੀ ਹਦਾਇਤ ਕੀਤੀ ਸੀ, ਪਰ ਜਿਸ ਹਿਸਾਬ ਨਾਲ ਰੇਲਵੇ ਵੱਲੋਂ ਅਜੇ ਕੰਮ ਸ਼ੁਰੂ ਨਹੀ ਕੀਤਾ ਗਿਆ, ਹੁਣ ਇਹ ਮਾਰਚ ਵਿਚ ਹੀ ਪੂਰਾ ਹੋਵੇਗਾ, ਇਸ ਦੀ ਪੁਸ਼ਟੀ ਕਮਿਸ਼ਨਰ ਵੀ ਕੀਤੀ ਹੈ। ----------------------- ਪ੍ਰਾਜੈਕਟ ਨਾਲ ਨਿਗਮ ਦੇ ਵਧੇਰੇ ਟਿਉਬਵੈਲ ਬੰਦ ਹੋ ਜਾਣਗੇ ਸਰਫੇਸ ਵਾਟਰ ਸਿਸਟਮ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਜਿਥੇ ਲੋਕਾਂ ਨੂੰ 24 ਘੰਟੇ ਪੀਣ ਦੇ ਪਾਣੀ ਦੀ ਸਹੂਲਤ ਮੁਹੱਈਆ ਹੋਵੇਗੀ ਉਥੇ ਨਗਰ ਨਿਗਮ ਦੇ ਜਿਹੜੇ ਲਗਪਗ 700 ਤੋਂ ਵਧ ਟਿਊਬਵੈਲ ਬੰਦ ਹੋ ਜਾਣਗੇ ਜਿਸ ਨਾਲ ਨਗਰ ਨਿਗਮ ਦਾ ਬਿਜਲੀ ਦੇ ਬਿਲਾਂ ਦਾ ਖਰਚਾ ਬਚ ਜਾਏਗਾ ਜਿਸ ਨਾਲ ਨਗਰ ਨਿਗਮ ਦੀ ਆਰਥਕ ਹਾਲਤ ’ਚ ਵੀ ਸੁਧਾਰ ਹੋਵੇਗਾ ਤੇ ਉਸ ਦਾ ਹਰ ਮਹੀਨੇ ਲੱਖਾਂ ਰੁਪਏ ਬਿਜਲੀ ਬੋਰਡ ਨੂੰ ਜਾਣ ਵਾਲਾ ਪੈਸਾ ਬੱਚ ਜਾਏਗਾ ਤੇ ਉਹ ਵਿਕਾਸ ਕੰਮਾਂ ਤੇ ਖਰਚ ਕਰਨ ਲਈ ਵਰਤਿਆ ਜਾ ਸਕੇਗਾ।