ਸਿੱਖ ਨਸਲਕੁਸ਼ੀ ਤੇ ਆਵਾਜ਼ ਏ ਕੌਮ ਜਥੇਬੰਦੀ ਵੱਲੋਂ ਸੈਮੀਨਾਰ ਕਰਵਾਇਆ ਸਿੱਖ ਨਸਲਕੁਸ਼ੀ ਤੇ ਆਵਾਜ਼ ਏ ਕੌਮ ਜਥੇਬੰਦੀ ਵੱਲੋਂ ਸੈਮੀਨਾਰ ਕਰਵਾਇਆ
Publish Date: Sun, 01 Nov 2026 08:28 PM (IST)
Updated Date: Sun, 01 Nov 2026 08:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਜਲੰਧਰ ਦੇ ਹੋਟਲ ਸੇਖੋਂ ਗ੍ਰੈਂਡ ’ਚ ਨਵੰਬਰ 1984 ’ਚ ਹੋਏ ਸਿੱਖ ਨਸਲਕੁਸ਼ੀ ਤੇ ਆਵਾਜ਼ ਏ ਕੌਮ ਜਥੇਬੰਦੀ ਵਲੋਂ ਸੈਮੀਨਾਰ ਕਰਵਾਇਆ ਗਿਆ। ਜਿਸ ’ਚ ਐਡਵੋਕੇਟ ਜੋਧ ਸਿੰਘ ਕਨਵੀਨਰ ਸੱਥ, ਪ੍ਰਭਜੋਤ ਸਿੰਘ ਨਵਾਂਸ਼ਹਿਰ ਸਿੱਖ ਚਿੰਤਕ, ਡਾ. ਜਸਬੀਰ ਸਿੰਘ ਸਿੱਖ ਐਜੂਕੇਸ਼ਨ ਕੌਂਸਲ ਯੂਕੇ, ਪ੍ਰਧਾਨ ਮਨਜੀਤ ਸਿੰਘ ਕਰਤਾਰਪੁਰ, ਨੋਬਲਜੀਤ ਸਿੰਘ ਬੁੱਲ੍ਹੋਵਾਲ ਤੇ ਗੁਰਪ੍ਰੀਤ ਸਿੰਘ ਮਿਸਲ ਪੰਜ ਆਬ ਬੁਲਾਰਿਆ ਨੇ ਸਿੱਖ ਨਸਲਕੁਸ਼ੀ ਦੇ ਸੰਦਰਭ ’ਚ ਆਪਣੇ ਵਿਚਾਰ ਰੱਖੇ। ਇਸ ਮੌਕੇ ਬੁਲਾਰਿਆਂ ਵੱਲੋਂ ਨਵੰਬਰ 1984 ’ਚ ਹੋਏ ਹਮਲੇ ਬਾਰੇ ਦੱਸਿਆ ਕਿ ਇਹ ਸਿੱਖਾਂ ਦੀ ਸਿਰਫ ਸ਼ਰੀਰਕ ਨਸਲਕੁਸ਼ੀ ਹੀ ਨਹੀਂ ਬਲਕਿ ਸੱਭਿਆਚਾਰਕ ਨਸਲਕੁਸ਼ੀ ਵੀ ਹੋਈ ਹੈ ਜੋ ਕੇ ਹੁਣ ਵੀ ਨਿਰੰਤਰ ਜਾਰੀ ਹੈ। ਇਸ ਮੌਕੇ ਬੁਲਾਰਿਆ ਨੇ ਸਾਂਝੇ ਰੂਪ ’ਚ ਕਿਹਾ ਕਿ ਸਿੱਖਾਂ ਦੀ ਸਮੂਹਿਕ ਯਾਦ ’ਚੋਂ ਨਵੰਬਰ 1984 ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਜਿਸ ਨੂੰ ਆਵਾਜ਼ ਏ ਕੌਮ ਜਥੇਬੰਦੀ ਨੇ ਇਹਦ ਲਿਆ ਕੇ ਉਹ ਸਿੱਖਾਂ ਦੀ ਸਮੂਹਿਕ ਯਾਦ ’ਚ 1984 ਦੀ ਨਸਲਕੁਸ਼ੀ ਨੂੰ ਬਣਾਏ ਰੱਖਣ ਲਈ ਕਾਰਜਸ਼ੀਲ ਰਹਿਣਗੇ। ਇਸ ਮੌਕੇ ਧਾਰਮਿਕ ਜਥੇਬੰਦੀਆਂ ਦੇ ਆਗੂ ਜਥੇਦਾਰ ਬਾਬਾ ਗੁਰਚਰਨ ਸਿੰਘ ਤਰਨਾ ਦਲ, ਹਰਜਿੰਦਰ ਸਿੰਘ ਜਿੰਦਾ, ਰਣਬੀਰ ਸਿੰਘ ਬੈਂਸਤਾਨੀ, ਪਾਲ ਸਿੰਘ ਫਰਾਂਸ, ਸੁਖਜੀਤ ਸਿੰਘ ਡਰੋਲੀ, ਗੁਰਮੁਖ ਸਿੰਘ ਬਾਜਵਾ, ਜਸਬੀਰ ਸਿੰਘ ਸੀਕਰੀ, ਸਰਬਜੀਤ ਸਿੰਘ, ਅਵਤਾਰ ਸਿੰਘ ਰੈਰੂ, ਗੁਰਿੰਦਰ ਸਿੰਘ ਮਝੈਲ, ਜਤਿੰਦਰ ਪਾਲ ਸਿੰਘ ਮਝੈਲ, ਬਲਦੇਵ ਸਿੰਘ, ਕੁਲਜੀਤ ਸਿੰਘ ਢੀਂਗਰਾ, ਕਮਲਜੀਤ ਕੌਰ ਆਦਿ ਸ਼ਾਮਲ ਸਨ।