- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਮਾਈਆਂ ਭਗਵਾਨ ਕਬੱਡੀ ਟੂਰਨਾਮੈਂਟ ਕੱਪ ਫਿਲੌਰ ਵਿਖੇ 2 ਨਵੰਬਰ ਨੂੰ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਵਿਖੇ ਮਾਂ ਮਾਈਆਂ ਭਗਵਾਨ ਕਬੱਡੀ ਟੂਰਨਾਮੈਂਟ ਕੱਪ 2 ਨਵੰਬਰ ਨੂੰ ਸਰਕਾਰੀ ਮੁੰਡਿਆਂ ਵਾਲੇ ਸਕੂਲ ਦੀ ਗਰਾਊਂਡ ਵਿੱਚ ਧੂਮਧਾਮ ਨਾਲ ਕਰਵਾਇਆ ਜਾਵੇਗਾ। ਇਸ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਖੇਡ ਪ੍ਰੇਮੀਆਂ ਅਤੇ ਕਬੱਡੀ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਵੱਖ-ਵੱਖ ਟੀਮਾਂ ਦੇ ਖਿਡਾਰੀ ਆਪਣੀ ਖੇਡ ਦੇ ਜੌਹਰ ਦਿਖਾਉਣਗੇ। ਇਸ ਮੌਕੇ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਇਨਾਮ ਵੰਡੇ ਜਾਣਗੇ। ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਟੂਰਨਾਮੈਂਟ ਰਾਹੀਂ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ ਅਤੇ ਦਰਸ਼ਕਾਂ ਨੂੰ ਕਬੱਡੀ ਦੇ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲਣਗੇ। ਇਸ ਮੌਕੇ ਬਾਬਾ ਸਰੂਪ ਸਿੰਘ ਬੱਛੋਵਾਲ, ਡਾ. ਕੁਲਦੀਪ ਰਾਏ, ਮਤਵਿੰਦਰ ਸਿੰਘ ਸੋਨੂ, ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ, ਸੱਤਾ ਦੁਸਾਂਝ, ਮਲਕੀਤ ਸਿੰਘ ਮੁਠੱਡਾ, ਸੁਰਿੰਦਰ ਪਾਲ ਸਿੰਘ ਬੱਛੋਵਾਲ, ਹਰਜੀਤ ਸਿੰਘ ਢੇਸੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਜ਼ਿਲ੍ਹਾ ਜਲੰਧਰ, ਗੁਰਦੇਵ ਸਿੰਘ ਦੇਬੀ ਕੰਗ, ਮਨੀ ਧਾਲੀਵਾਲ, ਤਰਸੇਮ ਸਿੰਘ ਕਿਸਾਨ ਆਗੂ, ਗਗਨਦੀਪ ਸਿੰਘ, ਪਿੰਕੀ ਹੈਡਵਾਲ, ਸਿੰਦਾ ਮੋ ਸਾਹਿਬ ਤੇ ਹਰਮਿੰਦਰ ਸਿੰਘ ਰਾਣਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।