- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿੰਦਰ ਸਿੰਘ ਕੇਪੀ ਦਾ 40 ਸਾਲਾਂ ਦਾ ਸਿਆਸੀ ਸਫ਼ਰ ਹਮੇਸ਼ਾ ਹੀ ਲੋਕ ਸੇਵਾ ਨੂੰ ਸਮਰਪਿਤ ਰਿਹਾ - ਸੋਮਪਾਲ ਮੈਂਗੜਾ

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਇਕ ਮਿਆਰੀ ਸਿਆਸਤ ਦੇ ਜ਼ਰੀਏ 40 ਸਾਲਾਂ ਤੱਕ ਆਮ ਲੋਕਾਂ ਦੀ ਲਗਨ, ਵਚਨਬੱਧਤਾ ਤੇ ਸਮਰਪਣ ਨਾਲ ਸੇਵਾ ਕਰਨ ਤੋਂ ਬਾਅਦ ਮਹਿੰਦਰ ਸਿੰਘ ਕੇਪੀ ਨੇ ਸਰਗਰਮ ਸਿਆਸਤ ਤੋਂ ਕਿਨਾਰਾ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸੋਮਪਾਲ ਮੈਂਗੜਾ ਸਾਬਕਾ ਰਾਸ਼ਟਰੀ ਪ੍ਰਧਾਨ ਮਜ਼ਦੂਰ ਕਮੇਟੀ ਕਾਂਗਰਸ ਪਾਰਟੀ ਤੇ ਸਾਬਕਾ ਪ੍ਰਧਾਨ ਕਾਂਗਰਸ ਸੇਵਾ ਦਲ ਜਲੰਧਰ ਦਿਹਾਤੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸ਼ਾਨਦਾਰ ਸਿਆਸੀ ਅਧਿਆਏ ਨੂੰ ਪੂਰੇ ਮਾਣ ਸਤਿਕਾਰ ਤੇ ਮਰਿਆਦਾ ਨਾਲ ਸਮਾਪਤ ਕੀਤਾ ਹੈ। ਚਾਰ ਦਹਾਕਿਆਂ ਤੱਕ ਜਨਤਕ ਜੀਵਨ ਜਿਊਣਾ ਇਕ ਸਿਆਸੀ ਜੀਵਨ ਤੋਂ ਕਿਤੇ ਵੱਧ ਹੈ। ਇਹ ਇਕ ਸਖ਼ਤ ਵਫਾਦਾਰੀ, ਸਮਰਪਣ ਤੇ ਆਮ ਲੋਕਾਂ ਨਾਲ ਉਨ੍ਹਾਂ ਦੇ ਖਾਸ ਰਿਸ਼ਤੇ ਨੂੰ ਦਰਸਾਉਂਦਾ ਹੈ, ਜਿਨ੍ਹਾਂ ਨੇ ਸਾਲਾਂ ਤੋਂ ਉਨ੍ਹਾਂ ਤੇ ਭਰੋਸਾ ਤੇ ਵਿਸ਼ਵਾਸ ਜਤਾਇਆ ਹੈ। ਹੁਣ ਜਦੋਂ ਉਹ ਜ਼ਿੰਦਗੀ ਦੇ ਨਵੇਂ ਪੜਾਅ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਤਾਂ ਉਹ ਚਾਹੁੰਦੇ ਹਨ ਕਿ ਵਿਧਾਨ ਸਭਾ ਹਲਕਾ ਕਰਤਾਰਪੁਰ ਦੀ ਨੁਮਾਇੰਦਗੀ ਇਕ ਯੋਗ, ਇਮਾਨਦਾਰ ਤੇ ਆਮ ਲੋਕਾਂ ’ਚ ਵਿਚਰਨ ਵਾਲਾ ਆਗੂ ਕਰੇ। ਸੋਮਪਾਲ ਮੈਂਗੜਾ ਨੇ ਮਹਿੰਦਰ ਸਿੰਘ ਕੇਪੀ ਨੂੰ ਜ਼ਿੰਦਗੀ ਦੇ ਨਵੇਂ ਪੜਾਅ ਦੀ ਸ਼ੁਰੂਆਤ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਲਈ ਹਮੇਸ਼ਾ ਚੜਦੀਕਲਾ ’ਚ ਰਹਿਣ ਤੇ ਲੰਬੀ ਤੇ ਸਿਹਤਮੰਦ ਉਮਰ ਦੀ ਕਾਮਨਾ ਕੀਤੀ।