ਪ੍ਰਿਤਪਾਲ ਫਗਵਾੜਾ ਨੇ ਧਰਮਿੰਦਰ ਕੋਹਾਲੀ ਨੂੰ ਚਿੱਤ ਕਰ ਕੇ ਜਿੱਤਿਆ ਪਟਕਾ ਕੰਗ ਸਾਹਬੂ ਦੇ ਛਿੰਝ ਮੇਲੇ ਵਿੱਚ ਪ੍ਰਿਤਪਾਲ ਫਗਵਾੜਾ ਨੇ ਧਰਮਿੰਦਰ ਕੋਹਾਲੀ ਨੂੰ ਚਿੱਤ ਕਰਕੇ ਜਿੱਤਿਆ ਪਟਕਾ।
Publish Date: Sat, 31 Oct 2026 09:26 PM (IST)
Updated Date: Sun, 01 Nov 2026 04:05 AM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲੀਆਂ ਕਲਾਂ ਨਜ਼ਦੀਕੀ ਪਿੰਡ ਕੰਗ ਸਾਹਬੂ ਵਿਖੇ ਇਤਿਹਾਸਿਕ ਸਾਲਾਨਾ ਛਿੰਞ ਮੇਲਾ ਛਿੰਝ ਕਮੇਟੀ ਵੱਲੋਂ ਐੱਨਆਰਆਈ ਵੀਰਾਂ ਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਪਟਕੇ ਦੀ ਕੁਸ਼ਤੀ ’ਚ ਪ੍ਰਿਤਪਾਲ ਫਗਵਾੜਾ ਨੇ ਧਰਮਿੰਦਰ ਕੋਹਾਲੀ ਨੂੰ ਚਿੱਤ ਕਰ ਕੇ ਪਟਕਾ ਜਿੱਤਿਆ। ਪਟਕੇ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ ਢਾਈ ਤੋਲੇ ਦੇ ਸੋਨੇ ਦਾ ਕੈਂਠਾ (4 ਲੱਖ) ਸਵ. ਤਲਵੀਰ ਸਿੰਘ (ਗੁੱਡੂ) ਦੇ ਪਰਿਵਾਰ ਵੱਲੋਂ ਭੇਟ ਕੀਤਾ ਗਿਆ। ਬਿੱਟੂ ਸਵੀਟ ਸ਼ਾਪ ਕੰਗ ਸਾਹਬੂ ਵੱਲੋਂ ਗੁਰਜ, ਮਠਿਆਈ ਤੇ ਨਕਦ ਰਾਸ਼ੀ ਤੇ ਛਿੰਞ ਕਮੇਟੀ ਵੱਲੋਂ ਨਕਦ ਰਾਸ਼ੀ ਦੇ ਕੇ ਪਹਿਲਵਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ 30 ਅਖਾੜਿਆਂ ਦੇ ਪਹਿਲਵਾਨਾਂ ਦੇ ਮੁਕਾਬਲੇ ਕਰਵਾਏ ਗਏ ਤੇ ਛਿੰਞ ਕਮੇਟੀ ਵੱਲੋਂ 95 ਕੁਸ਼ਤੀਆਂ ਕਰਵਾਈਆਂ ਗਈਆਂ। ਜੇਤੂ ਪਹਿਲਵਾਨਾਂ ਤੇ ਦੂਜੇ ਨੰਬਰ ਤੇ ਰਹਿਣ ਵਾਲੇ ਪਹਿਲਵਾਨਾਂ ਨੂੰ ਲੱਖਾਂ ਰੁਪਏ ਦੀ ਨਕਦ ਰਾਸ਼ੀ ਦੇ ਕੇ ਉਨ੍ਹਾਂ ਦਾ ਹੌਸਲਾ ਅਫਜ਼ਾਈ ਕੀਤੀ ਗਈ| ਇਸ ਮੌਕੇ ਵੱਡੀ ਪੱਧਰ ’ਤੇ ਐੱਨਆਰਆਈ ਵੀਰਾਂ ਤੇ ਨਗਰ ਨਿਵਾਸੀ ਸੰਗਤਾਂ ਨੇ ਆਪਣੀਆਂ ਸੁੱਖਾਂ ਪੂਰੀਆਂ ਕਰਨ ਵਾਸਤੇ ਮਾਇਆ ਅਰਦਾਸ ਕਰਾਈ ਤੇ ਇਨ੍ਹਾਂ ਸਾਰੇ ਦਾਨੀ ਤੇ ਸਹਿਯੋਗੀ ਵੀਰਾਂ ਨੂੰ ਛਿੰਞ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਵੱਲੋਂ ਚਾਹ-ਪਕੌੜੇ ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਦਵਿੰਦਰ ਜੱਸਲ ਸਾਬਕਾ ਸਰਪੰਚ, ਗੁਰਮੁੱਖ ਸਿੰਘ ਕੰਗ, ਤਰਸੇਮ ਸਿੰਘ, ਅਜੈਬ ਸਿੰਘ, ਪਿਆਰਾ ਲਾਲ, ਪਵਿੱਤਰ ਸਿੰਘ, ਸਤਨਾਮ, ਇਸ਼ਵੀਰ ਸਿੰਘ, ਰੇਸ਼ਮ ਸਿੰਘ, ਸੁਖਜਿੰਦਰ ਸਿੰਘ, ਜੁਗਰਾਜ ਸਿੰਘ ਲੰਬੜਦਾਰ, ਗੁਰਦੀਪ ਸਿੰਘ ਵਿਰਦੀ, ਗੁਰਵਿੰਦਰ ਸਿੰਘ, ਰਾਜਵੰਤ ਰਾਏ ਐੱਮਡੀ ਫਾਈਨਲ ਗਲੋਬਲ ਇਮੀਗ੍ਰੇਸ਼ਨ, ਸਾਬਕਾ ਸਰਪੰਚ ਦੇਵਰਾਜ ਮੰਡਾਰਾ, ਸਾਬਕਾ ਸਰਪੰਚ ਭਗਵੰਤ ਸਿੰਘ, ਬਲਜੀਤ ਸਿੰਘ ਯੂਕੇ, ਬਲਜਿੰਦਰ ਸਿੰਘ ਯੂਕੇ, ਗਿਆਨ ਸਿੰਘ ਕੰਗ ਪ੍ਰਧਾਨ ਵਿਸ਼ਵ ਪੰਜਾਬੀ ਕਾਨਫਰੰਸ ਟੋਰਾਂਟੋ (ਕੈਨੇਡਾ), ਗੁਰਦੀਪ ਸਿੰਘ ਦੀਪਾ ਆਦਿ ਹਾਜ਼ਰ ਸਨ।