ਯੂਨਾਈਟਿਡ ਕੁਈਨ ਵੈੱਲਫੇਅਰ ਸੋਸਾਇਟੀ ਨੇ ਮਨਾਇਆ ਜਸ਼ਨ ਯੂਨਾਈਟਿਡ ਕੁਈਨ ਵੈਲਫੇਅਰ ਸੋਸਾਇਟੀ ਵੱਲੋਂ ਤਿਉਹਾਰਾਂ ਦੇ ਰੰਗਾਂ ਨਾਲ ਮਨਾਇਆ ਗਿਆ ਜਸ਼ਨ
Publish Date: Sat, 31 Oct 2026 08:50 PM (IST)
Updated Date: Sun, 01 Nov 2026 04:05 AM (IST)
ਫੋਟੋ ਹਿੰਦੀ ਵਿਚੋੰ ਕਲੱਬ ਮੈਂਬਰਾਂ ਨੇ ਫਨ ਗੇਮਜ਼, ਤੰਬੋਲਾ ਤੇ ਲੱਕੀ ਡਰਾਅ ਦਾ ਲਿਆ ਆਨੰਦ ਬਿਹਤਰ ਪ੍ਰਦਰਸ਼ਨ ਕਰਨ ਵਾਲੀਆਂ ਮੈਂਬਰਾਂ ਦਾ ਕੀਤਾ ਸਨਮਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਯੂਨਾਈਟਿਡ ਕੁਈਨ ਵੈੱਲਫੇਅਰ ਸੋਸਾਇਟੀ ਵੱਲੋਂ ਫੈਸਟੀਵਲ ਸੈਲੀਬ੍ਰੇਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਫਨ ਗੇਮਜ਼, ਤੰਬੋਲਾ, ਸਰਪ੍ਰਾਈਜ਼ ਗਿਫਟ ਤੇ ਲੱਕੀ ਡਰਾਅ ਵਰਗੀਆਂ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਕਲੱਬ ਦੀਆਂ ਮੈਂਬਰਾਂ ਨੇ ਗੀਤ-ਸੰਗੀਤ ਦਾ ਆਨੰਦ ਮਾਣਦਿਆਂ ਤਿਉਹਾਰਾਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਕਲੱਬ ਦੀ ਪ੍ਰਧਾਨ ਆਸਥਾ ਅਬਰੋਲ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸਮਾਗਮ ’ਚ ਸਾਰੀਆਂ ਮੈਂਬਰਾਂ ਰਵਾਇਤੀ ਪਹਿਰਾਵੇ ’ਚ ਸ਼ਾਮਲ ਹੋਈਆਂ। ਇਸ ਦੌਰਾਨ ਕਰਵਾ ਚੌਥ ਦਾ ਤਿਉਹਾਰ ਵੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਆਸਥਾ ਅਬਰੋਲ ਨੇ ਕਿਹਾ ਕਿ ਭਾਰਤੀ ਸੱਭਿਆਚਾਰ ’ਚ ਤਿਉਹਾਰਾਂ ਦਾ ਵਿਸ਼ੇਸ਼ ਮਹੱਤਵ ਹੈ। ਇਹ ਤਿਉਹਾਰ ਆਪਸੀ ਭਾਈਚਾਰੇ, ਪਿਆਰ ਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਜੀਵਨ ’ਚ ਅੱਗੇ ਵਧਣ ਦੀ ਪ੍ਰੇਰਣਾ ਵੀ ਦਿੰਦੇ ਹਨ। ਉਨ੍ਹਾਂ ਕਰਵਾ ਚੌਥ ਦੇ ਅਧਿਆਤਮਿਕ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਸਾਰੇ ਵਰਤਾਂ ਤੇ ਤਿਉਹਾਰਾਂ ’ਚ ਸੱਭਿਆਚਾਰਕ ਤੇ ਅਧਿਆਤਮਕ ਕਦਰਾਂ-ਕੀਮਤਾਂ ਸਮਾਈਆਂ ਹੋਈਆਂ ਹਨ। ਇਨ੍ਹਾਂ ਨੂੰ ਉਤਸ਼ਾਹ ਤੇ ਮਿਲਵਰਤਣ ਨਾਲ ਮਨਾਉਣ ਨਾਲ ਮਨੁੱਖ ਦੇ ਅੰਦਰ ਸਾਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ। ਸਮਾਗਮ ਦੌਰਾਨ ਮੈਂਬਰਾਂ ਨੇ ਗੀਤ-ਸੰਗੀਤ ਰਾਹੀਂ ਤਿਉਹਾਰਾਂ ਦੀ ਮਹੱਤਤਾ ਨੂੰ ਦਰਸਾਇਆ। ਇਸ ਮੌਕੇ ਲਾਈ ਪ੍ਰਦਰਸ਼ਨੀ ’ਚ ਮੈਂਬਰਾਂ ਨੇ ਖਰੀਦਦਾਰੀ ਵੀ ਕੀਤੀ। ਸਮਾਗਮ ਦੇ ਅੰਤ ’ਚ ਬਿਹਤਰ ਪ੍ਰਦਰਸ਼ਨ ਕਰਨ ਵਾਲੀਆਂ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।