ਕਈ ਉੱਘੀਆਂ ਸ਼ਖਸੀਅਤਾਂ ਨੇ ਦਿੱਤਾ ਨਵ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੋਹੀਆਂ ਖਾਸ : ਸਵ. ਸਰਦਾਰਨੀ ਸੁਰਿੰਦਰ ਕੌਰ ਢਿੱਲੋਂ (ਸਾ. ਸਰਪੰਚ) ਨੂੰ ਯਾਦ ਕਰਦਿਆ ਪਿੰਡ ਮਾਣਕ ਦੇ ‘ਯੁਵਕ ਸੇਵਾਵਾਂ ਕਲੱਬ (ਰਜਿ.) ਦੀ ਸਰਪ੍ਰਸਤੀ ਹੇਠ ਹੁੰਦੇ ਵਿਆਹ ਸਮਾਗਮਾਂ ਦੇ ‘20ਵਾਂ ਸਮੂਹਿਕ ਸ਼ਾਦੀ ਸਮਾਗਮ’ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਹੋਏ ਸਮੂਹਿਕ ਸ਼ੁੱਭ ਅਨੰਦ ਕਾਰਜਾਂ ਉਪਰੰਤ 21 ਧੀਆਂ ਦੀਆਂ ਡੋਲੀਆਂ ਤੋਰਨ ਉਪਰੰਤ ਸਮਾਪਤ ਹੋ ਗਿਆ। ਅਨੰਦ ਕਾਰਜ਼ ਸੰਪੂਰਨ ਹੋਣ ਉਪਰੰਤ ਸਮੁੱਚੀ ਅਰਦਾਸ ਭਾਈ ਅਵਤਾਰ ਸਿੰਘ ਗ੍ਰੰਥੀ ਗੁ. ਸ੍ਰੀ ਬੇਰ ਸਾਹਿਬ ਵੱਲੋਂ ਕੀਤੀ ਗਈ। ਇਨ੍ਹਾਂ ਸਾਰੀਆਂ ਰਸਮਾਂ ’ਚ ਧੀਆਂ ਲਈ ਮਾਪਿਆਂ ਵਾਂਗ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਸੰਸਥਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ (ਸੇਵਾ-ਮੁਕਤ ਐੱਸਐੱਸਪੀ) ਨੇ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸਬੰਧੋਨ ਰਾਹੀਂ ਜੋੜਿਆਂ ਨੂੰ ਅਸ਼ੀਰਵਾਦ ਦੇਣ ਵਾਲੀਆਂ ਸ਼ਖਸ਼ੀਅਤਾਂ ’ਚ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਫੂਡ ਕਮਿਸ਼ਨ ਪੰਜਾਬ ਦੇ ਸਾ. ਚੇਅਰਮੈਨ ਬਾਲ ਮੁਕੰਦ ਸ਼ਰਮਾ, ਸ਼ਾਹਕੋਟ ਤੋਂ ‘ਆਪ’ ਹਲਕਾ ਇੰਚਾਰਜ ਪਾਲਾ ਜਲਾਲਪੁਰ, ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਕੰਗ, ਨਕੋਦਰ ਦੇ ਸਾ. ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਾ. ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਐਡ. ਅਵਤਾਰ ਸਿੰਘ ਕਲੇਰ, ਸ਼ਮਿੰਦਰ ਸਿੰਘ ਧਾਲੀਵਾਲ ਯੂਕੇ, ਫਿਲਮੀ ਕਲਾਕਾਰ ਕਮੇਡੀਅਨ ਹਾਰਬੀ ਸੰਘਾ ਸਮੇਤ ਹੋਰ ਆਗੂ ਸ਼ਾਮਲ ਸਨ। ਇਸ ਸ਼ਾਦੀ ਸਮਾਰੋਹ ਨੂੰ ਸਹਿਯੋਗ ਕਰਨ ਵਾਲੀਆਂ ਸਖਸ਼ੀਅਤਾਂ ’ਚ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ, ਰਛਪਾਲ ਕੌਰ ਥਿਆੜਾ, ਗੁਰਨਾਮ ਸਿੰਘ ਢਿੱਲੋਂ ਯੂਕੇ, ਰਾਜਵਿੰਦਰ ਕੌਰ ਢਿੱਲੋਂ, ਪ੍ਰਵਾਸੀ ਭਾਰਤੀ ਰਿਟਾ. ਕਾਨੂੰਨਗੋ ਨਰਵਿੰਦਰਜੀਤ ਸਿੰਘ, ਪਵਿੱਤਰ ਸਿੰਘ ਢਿੱਲੋਂ, ਮਨਦੀਪ ਕੌਰ, ਰਿਟਾ. ਸੀਨੀ. ਮੈਨੇਜਰ ਬੇਅੰਤ ਸਿੰਘ ਢਿੱਲੋਂ, ਦਮਨਜੋਤ ਸਿੰਘ ਢਿੱਲੋਂ, ਸ਼ਮਿੰਦਰ ਸਿੰਘ ਧਾਲੀਵਾਲ ਯੂਕੇ, ਰਸ਼ਪਾਲ ਸਿੰਘ ਕੂਨਰ, ਕੌਂਸਲਰ ਹਰਜਿੰਦਰ ਸਿੰਘ ਲਾਡਾ, ਚਰਨਜੀਵ ਸਿੰਘ ਮਾਨਸ਼ਾਹੀਆ ਕੈਨੇਡਾ, ਪੰਕਜ ਬਾਂਸਲ ਯੂਕੇ, ਕੈਪਟਨ ਤਜਿੰਦਰ ਸਿੰਘ ਸੰਧੂ ਯੂਕੇ, ਸੁਖਦੇਵ ਸਿੰਘ ਜਰਮਨ, ਮਨਜਿੰਦਰ ਸਿੰਘ ਥਿਆੜਾ ਕੈਨੇਡਾ, ਇੰਦਰਪਾਲ ਸਿੰਘ ਥਿਆੜਾ ਯੂਕੇ, ਪ੍ਰਿਥੀਪਲ ਸਿੰਘ ਰੰਧਾਵਾ, ਸੁਖਰਾਬ ਖਾਲੜਾ ਕੈਨੇਡਾ, ਸੁਰਿੰਦਰ ਸਿੰਘ ਪੱਡਾ ਅਮਰੀਕਾ, ਅਮਰਜੀਤ ਸਿੰਘ ਵੜੈਚ, ਸਰਬਜੀਤ ਸਿੰਘ ਵੜੈਚ ਅਮਰੀਕਾ, ਨਰਿੰਦਰ ਸਿੰਘ ਤੂਰ, ਸਰਦੂਲ ਸਿੰਘ ਥਿਆੜਾ ਕੈਨੇਡਾ, ਬਲਦੇਵ ਸਿੰਘ ਫੁੱਲ ਯੂਕੇ, ਧਰਮਪਾਲ ਵਿਰਦੀ ਯੂਕੇ, ਹਰਦੀਪ ਸਿੰਘ ਗੋਲਡੀ ਅਮਰੀਕਾ। ਐਡਵੋਕੇਟ ਮਨਜਿੰਦਰ ਸਿੰਘ ਕੈਨੇਡਾ, ਟੀਟੂ ਬੇਗੋਵਾਲ, ਵਿਕਰਮਜੀਤ ਸਿੰਘ ਵਿੱਕੀ ਸਿਆਟਲ ਅਮਰੀਕਾ, ਜਸਵਿੰਦਰ ਸਿੰਘ ਕਾਲਾ ਯੂਕੇ, ਗੁਰਦਿਆਲ ਸਿੰਘ ਪੋਲਾ, ਹਰਬੰਸ ਸਿੰਘ ਗੌਂਸਲ, ਪਵਿੱਤਰ ਸਿੰਘ ਢਿੱਲੋਂ ਯੂਕੇ, ਦਮਨ ਢਿੱਲੋਂ ਯੂਕੇ, ਮਨਦੀਪ ਕੌਰ, ਸਾ. ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਬਿੱਕਰ ਸਿੰਘ ਸਰਪੰਚ, ਜਸਵੀਰ ਸਿੰਘ ਪੰਚ, ਕੁਲਦੀਪ ਸਿੰਘ ਪ੍ਰਧਾਨ, ਮਾ. ਨਿਰਮਲ ਸਿੰਘ ਸੰਧੂ, ਸਰਪੰਚ ਸੁਰਜੀਤ ਸਿੰਘ ਸਿੰਧੜ, ਬਲਵੰਤ ਸਿੰਘ, ਸਰਬਣ ਸਿੰਘ, ਸਾ. ਸਰਪੰਚ ਮਲਕੀਤ ਸਿੰਘ ਕਰ੍ਹਾ, ਪ੍ਰੀਤਮ ਸਿੰਘ ਪ੍ਰੀਤ ਕਰ੍ਹਾ, ਨੰਬਰਦਾਰ ਬਲਵਿੰਦਰ ਸਿੰਘ ਮਹਿਮੂੰਵਾਲ ਮਾਹਲਾ, ਮਲਕੀਤ ਸਿੰਘ ਸੈਕਟਰੀ, ਬਲਵੰਤ ਸਿੰਘ ਸੰਗਰ, ਸਰਪੰਚ ਬਲਵੀਰ ਸਿੰਘ ਰੰਗੀਲਪੁਰ, ਲੋਹੀਆਂ ਥਾਣਾ ਦੇ ਮੁਖੀ ਸੁਖਜਿੰਦਰ ਸਿੰਘ ਖਹਿਰਾ, ਏਐੱਸਆਈ ਗੁਰਪ੍ਰੀਤ ਸਿੰਘ, ਭਾਈ ਬਾਲਾ ਜੀ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਸਮੇਤ ਹੋਰ ਸਹਿਯੋਗੀਆਂ ਦੇ ਨਾਂ ਵੀ ਸ਼ਾਮਲ ਹਨ।