ਉੱਗੀ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਉੱਗੀ ਵਿਖੇ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਉਤਸਵ ਮੌਕੇ ਧਾਰਮਿਕ ਸਮਾਗਮ ਕਰਵਾਇਆ।
Publish Date: Sat, 31 Oct 2026 07:44 PM (IST)
Updated Date: Sun, 01 Nov 2026 04:05 AM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲੀਆਂ ਕਲਾਂ ਨੇੜਲੇ ਪਿੰਡ ਉੱਗੀ ਵਿਖੇ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੌਜਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਉੱਗੀ ਵੱਲੋਂ ਪ੍ਰਚੀਨ ਭਗਵਾਨ ਵਾਲਮੀਕਿ ਮੰਦਿਰ ਧਰਮਸ਼ਾਲਾ ਪ੍ਰਬੰਧਕ ਕਮੇਟੀ (ਰਜਿ.) ਦੇ ਸਹਿਯੋਗ ਨਾਲ ਪਹਿਲਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਭਗਵਾਨ ਵਾਲਮੀਕਿ ਯੋਗ ਆਸ਼ਰਮ ਡੇਰਾ ਰਹੀਮਪੁਰ ਉੱਗੀ ਤੇ ਭਗਵਾਨ ਵਾਲਮੀਕ ਰਾਮ ਤੀਰਥ ਸ਼ਰਾਈਨ ਬੋਰਡ ਦੇ ਚੇਅਰਮੈਨ ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਕਮੇਟੀ ਵੱਲੋਂ ਬਾਬਾ ਜੀ ਦਾ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ। ਸਮਾਗਮ ’ਚ ਉੱਗੀ ਦੇ ਭਗਵਾਨ ਵਾਲਮੀਕਿ ਮੰਦਿਰ ਦੀ ਪਾਰਟੀ ਵੱਲੋਂ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਨਾਮਵਰ ਕੀਰਤਨੀਏ ਭਾਈ ਸਤਨਾਮ ਸਿੰਘ ਹੁਸੈਨਪੁਰੀ ਐਂਡ ਪਾਰਟੀ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਮੌਕੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਤੇ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨਾਲ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਪਿੰਡਾਂ ’ਚ ਵੱਧ ਰਹੇ ਨਸ਼ਿਆਂ ਤੋਂ ਦੂਰ ਰਹਿਣ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕੁਲਦੀਪ ਸਿੰਘ ਦੀਪਾ ਪ੍ਰਧਾਨ ਪ੍ਰਾਚੀਨ ਭਗਵਾਨ ਵਾਲਮੀਕਿ ਮੰਦਿਰ ਧਰਮਸ਼ਾਲਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਸਕੱਤਰ, ਸੁਰਿੰਦਰ ਪਾਲ ਖ਼ਜ਼ਾਨਚੀ, ਪਰਮਜੀਤ ਸਿੰਘ ਫੌਜੀ, ਮਾ. ਮਹਿੰਦਰ ਪਾਲ ਗਿੱਲ, ਸਵਰਨ ਕੌਰ ਗਿੱਲ, ਬਲਵਿੰਦਰ ਦਾਦਰਾ, ਵਾਲਮੀਕਿ ਕਮੇਟੀ ਦੇ ਬਲਜੀਤ, ਅਸ਼ੋਕ ਗਿੱਲ, ਆਰੀਆਨ ਗਿੱਲ, ਸੁਰਜੀਤ ਗਿੱਲ, ਰਣਜੀਤ ਗਿੱਲ, ਗੁਰਪ੍ਰੀਤ ਮਦਾਨ,ਰਾਜੂ ਗੁੰਬਰ, ਸਤਬਿੰਦਰ ਸਿੰਘ ਘੁੱਲਾ ਮੈਂਬਰ ਪੰਚਾਇਤ, ਸੁਰਿੰਦਰ ਕੁਮਾਰ, ਸਾਹਿਲ ਗਿੱਲ, ਨਿਸ਼ਾਤ, ਗੁਰਿੰਦਰ ਸਿੰਘ ਹੁੰਦਲ , ਰੋਹਿਤ ਮਦਾਨ, ਅਮਰੀਕ ਗਿੱਲ, ਬਲਵੀਰ ਦਾਸੀਕੇ,ਨਿਰਮਲ ਨਿੰਮਾ, ਰਾਣੋ ਮੈਂਬਰ ਪੰਚਾਇਤ, ਜਸਪਾਲ ਜੱਸਾ, ਕੁਲਦੀਪ ਸਿੰਘ, ਸਤਨਾਮ ਸੱਤੀ,ਜੋਤੀ ਮਹੰਤ, ਨਿੱਕਾ,ਮੰਗਾ ਆਦਿ ਸ਼ਾਮਲ ਸਨ। ਅੰਤ ’ਚ ਪਰਮਜੀਤ ਸਿੰਘ ਫੌਜੀ ਨੇ ਆਏ ਹੋਏ ਮਹਿਮਾਨਾਂ, ਸੰਗਤਾਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।