ਦਿ ਲੈਂਡਮਾਰਕ ਸਕੂਲ, ਭੋਗਪੁਰ ਨੂੰ ਸੀਬੀਐੱਸਈ ਅਧਿਆਪਕ ਸਿਖਲਾਈ ਕੇਂਦਰ ਵਜੋਂ ਮਿਲੀ ਮਾਨਤਾ ਦਿ ਲੈਂਡਮਾਰਕ ਸਕੂਲ, ਭੋਗਪੁਰ ਨੂੰ ਸੀਬੀਐਸਈ ਅਧਿਆਪਕ ਸਿਖਲਾਈ ਕੇਂਦਰ ਵਜੋਂ ਮਿਲੀ ਮਾਨਤਾ
Publish Date: Sat, 31 Oct 2026 07:18 PM (IST)
Updated Date: Sun, 01 Nov 2026 04:05 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਗਪੁਰ ਦਿ ਲੈਂਡਮਾਰਕ ਸਕੂਲ, ਭੋਗਪੁਰ ਲਈ ਇਹ ਬਹੁਤ ਹੀ ਮਾਣ ਤੇ ਖੁਸ਼ੀ ਦਾ ਪਲ ਹੈ ਕਿ ਸਕੂਲ ਨੂੰ ਸੀਬੀਐੱਸਈ ਅਧਿਆਪਕ ਸਿਖਲਾਈ ਕੇਂਦਰ ਵਜੋਂ ਮਾਨਤਾ ਮਿਲੀ ਹੈ। ਇਹ ਪ੍ਰਾਪਤੀ ਸਿੱਖਿਆ ਦੇ ਖੇਤਰ ’ਚ ਉੱਤਮਤਾ ਤੇ ਅਧਿਆਪਕਾਂ ਦੇ ਹੁਨਰ ਨੂੰ ਨਿਖਾਰਨ ਵੱਲ ਸਕੂਲ ਦਾ ਇੱਕ ਮਹੱਤਵਪੂਰਨ ਕਦਮ ਹੈ। ਇਸ ਖੁਸ਼ੀ ਨੂੰ ਹੋਰ ਵਧਾਉਂਦੇ ਹੋਏ ਸਕੂਲ ਵੱਲੋਂ ਕੌਸ਼ਲ ਵਿਕਾਸ (Kaushal Vikas) ਵਿਸ਼ੇ ’ਤੇ ਆਪਣਾ ਪਹਿਲਾ ਸੀਬੀਐੱਸਈ ਸਮਰੱਥਾ ਵਿਕਾਸ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ। ਇਸ ਪ੍ਰੋਗਰਾਮ ’ਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਵਾਈਸ ਪ੍ਰਿੰਸੀਪਲਾਂ, ਕੋ-ਆਰਡੀਨੇਟਰਾਂ ਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਿਖਲਾਈ ਪ੍ਰੋਗਰਾਮ ਰਾਹੀਂ ਅਧਿਆਪਕਾਂ ਨੂੰ ਆਪਣੇ ਹੁਨਰਾਂ ਨੂੰ ਹੋਰ ਬਿਹਤਰ ਬਣਾਉਣ, ਨਵੀਆਂ ਸਿੱਖਿਆ ਤਕਨੀਕਾਂ ਬਾਰੇ ਜਾਣਨ ਤੇ ਕਲਾਸਰੂਮ ’ਚ ਪੜ੍ਹਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸੋਨਮ ਸ਼ਰਮਾ ਨੇ ਸੀਬੀਐੱਸਈ ਦਾ ਇਸ ਜ਼ਿੰਮੇਵਾਰੀ ਲਈ ਸਕੂਲ ’ਤੇ ਭਰੋਸਾ ਜਤਾਉਣ ਵਾਸਤੇ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਸੀਬੀਐੱਸਈ ਦੇ ਰਿਸੋਰਸ ਪਰਸਨਜ਼ ਤੇ ਪ੍ਰੋਗਰਾਮ ’ਚ ਸ਼ਾਮਲ ਹੋਏ ਸਾਰੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਤੇ ਉਤਸ਼ਾਹ ਨਾਲ ਇਹ ਪ੍ਰੋਗਰਾਮ ਸਫਲ ਹੋਇਆ। ਸਕੂਲ ਦੇ ਚੇਅਰਮੈਨ ਇੰਜੀਨੀਅਰ ਸੁਖਵਿੰਦਰ ਸਿੰਘ, ਵਾਈਸ ਚੇਅਰਮੈਨ ਤੇ ਸੋਮਾਂਸ਼ੂ ਸੂਦ ਨੇ ਵੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕੀਤੀ ਤੇ ਇਸ ਸਫਲਤਾ ਲਈ ਸਮੂਹ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮਾਨਤਾ ਨਾਲ ਦਿ ਲੈਂਡਮਾਰਕ ਸਕੂਲ ਦਾ ਉਦੇਸ਼ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਣ, ਆਪਣੇ ਵਿਚਾਰ ਸਾਂਝੇ ਕਰਨ ਤੇ ਆਪਣੇ ਹੁਨਰਾਂ ਨੂੰ ਹੋਰ ਨਿਖਾਰਨ ਲਈ ਇੱਕ ਵਧੀਆ ਮੰਚ ਪ੍ਰਦਾਨ ਕਰਨਾ ਹੈ।