ਪੁਲਿਸ ਡੀਏਵੀ ਵਿਖੇ ਸਤਰਕਤਾ ਜਾਗਰੂਕਤਾ ਹਫ਼ਤਾ ਮਨਾਇਆ ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਜਲੰਧਰ ਕੈਂਟ ਵਿਖੇ ਸਤਰਕਤਾ ਜਾਗਰੂਕਤਾ ਹਫ਼ਤਾ ਮਨਾਇਆ
Publish Date: Sat, 31 Oct 2026 06:58 PM (IST)
Updated Date: Sun, 01 Nov 2026 04:03 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ਜਲੰਧਰ ਕੈਂਟ ਵਿਖੇ ਸਤਰਕਤਾ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਇਨ੍ਹਾਂ ਪ੍ਰੋਗਰਾਮਾਂ ਦਾ ਸੰਚਾਲਨ ਇੰਟੈਗ੍ਰਿਟੀ ਕਲੱਬ ਵੱਲੋਂ ਕੀਤਾ ਗਿਆ। ਵਿਦਿਆਰਥੀਆਂ ਨੂੰ ਸਤਰਕਤਾ ਤੇ ਜ਼ਿੰਮੇਵਾਰ ਨਾਗਰਿਕਤਾ ਦੇ ਮਹੱਤਵ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਕਈ ਅਰਥਪੂਰਨ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। 30 ਅਕਤੂਬਰ ਨੂੰ ਵਿਸ਼ੇਸ਼ ਸਵੇਰ ਦੀ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਇੰਟੈਗ੍ਰਿਟੀ ਪਲੈਜ (ਸੱਚੀ ਨਿਸ਼ਠਾ ਦੀ ਸਹੁੰ) ਨਾਲ ਹੋਈ, ਜਿਸ ’ਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਇਮਾਨਦਾਰੀ ਤੇ ਨੈਤਿਕ ਮੁੱਲਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਸ ਤੋਂ ਬਾਅਦ ਸਤਰਕਤਾ ਜਾਗਰੂਕਤਾ ਹਫ਼ਤੇ ਦੀ ਮਹੱਤਤਾ ’ਤੇ ਚਾਨਣਾ ਪਾਉਂਦਾ ਇੱਕ ਵਿਚਾਰ-ਪ੍ਰੇਰਕ ਭਾਸ਼ਣ 12ਵੀਂ ਦੀ ਵਿਦਿਆਰਥਣ ਗਨਿਮ ਵੱਲੋਂ ਦਿੱਤਾ ਗਿਆ। ਵਿਦਿਆਰਥੀਆਂ ਵੱਲੋਂ ਇੱਕ ਸੰਦੇਸ਼ਪ੍ਰਦ ਨਾਟਕ (ਸਕਿੱਟ) ਵੀ ਪੇਸ਼ ਕੀਤਾ ਗਿਆ। 31 ਅਕਤੂਬਰ ਨੂੰ ਕ੍ਰਿਏਟੀਵਿਟੀ ਪੀਰੀਅਡ ਦੌਰਾਨ ਵਿਦਿਆਰਥੀਆਂ ਨੂੰ ਸਤਰਕਤਾ ਜਾਗਰੂਕਤਾ ’ਤੇ ਇੱਕ ਵਿੱਦਿਅਕ ਵੀਡੀਓ ਦਿਖਾਈ ਗਈ। ਵੀਡੀਓ ’ਚ ਸੁਚੇਤ ਰਹਿਣ, ਸੱਚੀ ਨਿਸ਼ਠਾ ਬਣਾਈ ਰੱਖਣ ਤੇ ਇੱਕ ਇਮਾਨਦਾਰ ਤੇ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਕਰਤੱਵਾਂ ਨੂੰ ਪੂਰਾ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ ਗਿਆ। ਸਮੁੱਚੇ ਪ੍ਰੋਗਰਾਮ ਦਾ ਸਫਲ ਸੰਚਾਲਨ ਪ੍ਰਿੰਸੀਪਲ ਡਾ. ਆਰਐੱਸ ਕੰਗ ਦੇ ਮਾਰਗਦਰਸ਼ਨ ਹੇਠ ਇੰਟੈਗ੍ਰਿਟੀ ਕਲੱਬ ਦੀਆਂ ਅਧਿਆਪਕਾਵਾਂ-ਸੁਰੁਚੀ ਸੂਰੀ, ਪ੍ਰਭਜੋਤ ਕੌਰ ਤੇ ਸੋਨੀਆ ਰਾਣੀ ਵੱਲੋਂ ਕੀਤਾ ਗਿਆ।