ਸਿਹਤ ਤੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਸੰਸਥਾ ਦਾਨ ਯੂ.ਕੇ.ਨੇ ਦੋ ਦਿਨ ਸਿਹਤ ਤੇ ਅੱਖਾਂ ਦਾ ਮੁਫ਼ਤ ਚੈਕ ਅੱਪ ਕੈਂਪ ਲਗਾਇਆ
Publish Date: Sat, 31 Oct 2026 06:29 PM (IST)
Updated Date: Sun, 01 Nov 2026 04:02 AM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ ਜਲੰਧਰ ਸੰਸਥਾ ਯੂਕੇ ਵੱਲੋਂ ਮਿਤੀ 27 ਤੇ 28 ਅਕਤੂਬਰ ਨੂੰ ਸਿਹਤ ਤੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਾਇਆ ਗਿਆ, ਜਿਸ ’ਚ ਵਿਦਿਆਰਥੀਆਂ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੀ ਮੁਫ਼ਤ ਚੈੱਕਅਪ ਕੈਂਪ ਦਾ ਲਾਹਾ ਲਿਆ। ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਐਨਕਾਂ ਵੰਡੀਆਂ ਗਈਆਂ। ਇਸ 2 ਦਿਨਾਂ ਕੈਂਪ ਦੌਰਾਨ ਵਿਦਿਆਰਥੀਆਂ ਦੇ ਡਰੱਗ ਜਾਗਰੂਕਤਾ ਲੈਕਚਰ, ਖੇਡ ਮੁਕਾਬਲੇ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੌਰਾਨ ਸੁਸਾਇਟੀ ਦੇ ਸੰਸਥਾਪਕ ਮੈਂਬਰ ਸੁਖਬੀਰ ਕੌਰ ਯੂਕੇ, ਮਨਿੰਦਰ ਸਿੰਘ, ਰਾਜੀਵ ਕੁਮਾਰ, ਸਟੂਅਰਟ ਬੇਟਸ, ਬਲਰਾਜ ਸਿੰਘ ਅਟਵਾਲ, ਅਮਰਜੀਤ ਸਿੰਘ ਭੰਗਰਾ, ਓਂਕਾਰ ਸਿੰਘ ਸਹੋਤਾ, ਮੱਖਣ ਸਿੰਘ ਤੇ ਸਕੂਲ ਇੰਚਾਰਜ ਗੁਰਇਕਬਾਲ ਸਿੰਘ, ਪ੍ਰਿੰਸੀਪਲ ਸਤਪਾਲ ਸੋਢੀ, ਪ੍ਰਿੰਸੀਪਲ ਅਰਚਨਾ ਤੇ ਐੱਸਐੱਮਸੀ ਚੇਅਰਮੈਨ ਡਿੰਪਲ ਕੁਮਾਰ ਹਾਜ਼ਰ ਰਹੇ। ਕੈਂਪ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਐੱਸਪੀ ਜਲੰਧਰ ਦੇਵ ਸਿੰਘ, ਸਰਪੰਚ ਸਮਰਾਏ ਗੁਰਵਿੰਦਰ ਸਿੰਘ, ਸਰਪੰਚ ਜੰਡਿਆਲਾ ਕਮਲਜੀਤ ਸਿੰਘ ਤੇ ਹਰਭੁਪਿੰਦਰ ਸਿੰਘ ਸਮਰਾਏ ਨੇ ਸ਼ਮੂਲੀਅਤ ਕੀਤੀ। ਸੁਸਾਇਟੀ ਵੱਲੋਂ ਵਿਦਿਆਰਥੀਆਂ ਨੂੰ ਫ੍ਰੀ ਕਿੱਟਾਂ, ਇਨਾਮ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਾਈਕਲ ਵੰਡੇ ਗਏ। ਸੰਸਥਾ ਵੱਲੋਂ ਦੋਵਾਂ ਸਕੂਲਾਂ ਨੂੰ ਐੱਲਈਡੀ ਪੈਨਲ, ਲੈਪਟਾਪ ਤੇ ਪ੍ਰਿੰਟਰ ਭੇਟ ਕੀਤੇ ਗਏ।