- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੱਕ ਦੇਸਰਾਜ ਦੇ ਨੌਜਵਾਨ ਜੈਸੀ ਸਹੋਤਾ ਸਰੀ ’ਚ ਵਿਧਾਇਕ ਬਣਕੇ ਪੰਜਾਬ ਦਾ ਮਾਣ ਵਧਾਇਆ ਕੰਜ਼ਰਵੇਟਿਵ ਪਾਰਟੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਕੈਨੇਡਾ ’ਚ ਹੋਈਆਂ ਚੋਣਾਂ ’ਚ ਕੰਜ਼ਰਵੇਟਿਵ ਪਾਰਟੀ ਦੇ ਉਮਦੀਵਾਰ ਵਜੋਂ ਪੰਜਬ ਦੀ ਧਰਤੀ ਦਾ ਮਾਣ ਜੈਸੀ ਸਹੋਤਾ 4435 ਵੋਟਾਂ ਨਾਲ ਬਹੁਤ ਹੀ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਐੱਮਐੱਲਏ ਦੇ ਅਹੁਦੇ ਦਾ ਹੱਕਦਾਰ ਬਣ ਗਿਆ ਹੈ। ਇਹ ਗੱਲ ਸਮੁੱਚੇ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਦੁਆਬੇ ਲਈ ਖਾਸ ਤੌਰ ’ਤੇ ਮਾਣ ਕਰਨਯੋਗ ਹੈ, ਕਿਉਂਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਚੱਕ ਦੇਸ ਰਾਜ ’ਚ ਜੰਮਿਆ ਇਹ ਗੱਭਰੂ ਅੱਜ ਸਾਰੀ ਦੁਨੀਆ ’ਚ ਆਪਣੀ ਵੱਖਰੀ ਪਛਾਣ ਕਾਇਮ ਕਰ ਚੁੱਕਾ ਹੈ। ਲਾਲਾ ਮਨੋਹਰ ਸਿੰਘ ਦਾ ਪੋਤਰਾ ਤੇ ਪਿਤਾ ਰਛਪਾਲ ਸਿੰਘ (ਪਾਲਾ) ਤੇ ਮਾਤਾ ਹਰਜਿੰਦਰ ਕੌਰ ਦਾ ਫਰਜ਼ੰਦ ਬਹੁਤ ਵਧੀਆ ਭਲਵਾਨ ਤੇ ਬਹੁਤ ਹੀ ਵਧੀਆ ਕਬੱਡੀ ਖਿਡਾਰੀ ਵੀ ਹੈ।