ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਦੇ ਸਹਿਯੋਗ ਨਾਲ ਕਰਵਾਇਆ ‘ਕ੍ਰਿਮਸਨ ਮੂਨ ਸੀਜ਼ਨ-2’ ਰੋਜ਼ਾਨਾ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਦੇ ਸਹਿਯੋਗ ਨਾਲ ‘ਕ੍ਰਿਮਸਨ ਮੂਨ ਸੀਜ਼ਨ-2’ ਦਾ ਸ਼ਾਨਦਾਰ ਆਯੋਜਨ
Publish Date: Sun, 25 Oct 2026 08:35 PM (IST)
Updated Date: Mon, 26 Oct 2026 04:08 AM (IST)
(ਲੋਗੋ ਜਰੂਰ ਲਾਇਆ ਜਾਵੇ ਜੀ) ਰੈਂਪ ਵਾਕ, ਤੰਬੋਲਾ, ਫਨ ਗੇਮਜ਼ ਤੇ ਗੀਤ-ਸੰਗੀਤ ਨਾਲ ਮਨਾਇਆ ਪ੍ਰੀ-ਕਰਵਾਚੌਥ ਸਮਾਗਮ ਸ਼ੈਲੀ, ਪੰਜਾਬੀ ਜਾਗਰਣ, ਜਲੰਧਰ ਜਲੰਧਰ ਦੇ ਹੋਟਲ ਬੈਸਟ ਵੈਸਟਰਨ ਸਮਰਲੀ ਵਿਖੇ ਐਤਵਾਰ ਨੂੰ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਦੇ ਸਹਿਯੋਗ ਨਾਲ ਪ੍ਰੀ-ਕਰਵਾਚੌਥ ਸਮਾਗਮ ‘ਕ੍ਰਿਮਸਨ ਮੂਨ ਸੀਜ਼ਨ-2’ ਉਤਸ਼ਾਹ ਤੇ ਧੂਮਧਾਮ ਨਾਲ ਕਰਵਾਇਆ ਗਿਆ। ਅਨਮੋਲ ਬਾਜਵਾ ਵੱਲੋਂ ਆਯੋਜਿਤ ਇਸ ਸਮਾਗਮ ਦਾ ਉਦੇਸ਼ ਔਰਤਾਂ ਦੀ ਪ੍ਰਤਿਭਾ, ਆਤਮ-ਵਿਸ਼ਵਾਸ ਤੇ ਸੱਭਿਆਚਾਰ ਨੂੰ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਮਨੋਰੰਜਨ, ਖਰੀਦਦਾਰੀ ਤੇ ਆਪਸੀ ਭਾਈਚਾਰੇ ਨੂੰ ਉਤਸ਼ਾਹਤ ਕਰਨਾ ਸੀ। ਸਮਾਗਮ ਦੌਰਾਨ ਰੈਂਪ ਵਾਕ, ਤੰਬੋਲਾ, ਫਨ ਗੇਮਜ਼, ਡਾਂਸ ਤੇ ਗੀਤ-ਸੰਗੀਤ ਦੀਆਂ ਪੇਸ਼ਕਾਰੀਆਂ ਨੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੀਆਂ ਔਰਤਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਵੈਸ਼ਾਲੀ ਨੇ ‘ਮਿਸਿਜ਼ ਕਰਵਾਚੌਥ’ ਤੇ ਦੀਪਿਕਾ ਨੇ ‘ਮਿਸ ਕਰਵਾਚੌਥ’ ਦਾ ਖ਼ਿਤਾਬ ਜਿੱਤਿਆ। ਇਸ ਤੋਂ ਇਲਾਵਾ ‘ਦੀਵਾ ਆਨ ਰੈਂਪ’, ‘ਚਾਂਦ ਸਾ ਰੌਸ਼ਨ ਚਿਹਰਾ’, ‘ਸੁਹਾਗ ਦੀ ਸ਼ਹਿਜ਼ਾਦੀ’ ਤੇ ‘ਸਲੇਇੰਗ ਡਰੈੱਸ’ ਵਰਗੇ ਖ਼ਿਤਾਬ ਵੀ ਦਿੱਤੇ ਗਏ। ਜੇਤੂਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਸਮਾਜ ਸੇਵਿਕਾ ਸੋਨੀਆ ਵਿਰਦੀ, ਮੀਨਾ ਕੇ ਪਵਾਰ, ਕਨਿਕਾ ਗਰੋਵਰ, ਸੁਖਬੀਰ ਚੱਠਾ ਤੇ ਅਤ੍ਰਈ ਰਾਏ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਜੱਜਾਂ ਦੇ ਪੈਨਲ ’ਚ ਲੀਨਾ ਦੂਆ, ਗਗਨਦੀਪ ਕੇ ਭੋਗਲ, ਸੀਰਤ ਕੌਰ ਤੇ ਜਸਲੀਨ ਕੌਰ ਸ਼ਾਮਲ ਸਨ। ਪ੍ਰਸਿੱਧ ਪੰਜਾਬੀ ਗਾਇਕ ਤੇਜੀ ਬਾਜਵਾ ਨੇ ਲਾਈਵ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸੋਸ਼ਲ ਮੀਡੀਆ ਇਨਫਲੂਐਂਸਰ ਨਵਨੀਤ ਰੰਧੇ ਨੇ ਵੀ ਭਾਗੀਦਾਰਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਮੰਚ ਸੰਚਾਲਨ ਸਿਮਰਜੀਤ ਕੌਰ ਨੇ ਕੀਤਾ। ਇਸ ਮੌਕੇ ਵੱਖ-ਵੱਖ ਬ੍ਰਾਂਡਾਂ ਦੇ ਸਟਾਲ, ਵਿਸ਼ੇਸ਼ ਸ਼ਾਪਿੰਗ ਆਫ਼ਰ, ਫੋਟੋਗ੍ਰਾਫੀ, ਖਾਣ-ਪੀਣ ਦੇ ਸਟਾਲ, ਲੱਕੀ ਡਰਾਅ ਤੇ ਬੰਪਰ ਇਨਾਮ ਵੀ ਖਿੱਚ ਦਾ ਕੇਂਦਰ ਰਹੇ। ਸਮਾਗਮ ਨੇ ਔਰਤਾਂ ਨੂੰ ਮਨੋਰੰਜਨ ਦੇ ਨਾਲ-ਨਾਲ ਆਪਣੀ ਪ੍ਰਤਿਭਾ ਦਿਖਾਉਣ ਤੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕੀਤਾ।