ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਸਜਾਈ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਕਰਤਾਰਪੁਰ 'ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ
Publish Date: Sun, 25 Oct 2026 08:08 PM (IST)
Updated Date: Mon, 26 Oct 2026 04:08 AM (IST)
--ਵਿਧਾਇਕ ਬਲਕਾਰ ਸਿੰਘ, ਕਾਂਗਰਸ ਹਲਕਾ ਇੰਚਾਰਜ ਰਜਿੰਦਰ ਸਿੰਘ ਤੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਕੀਤੀ ਸ਼ਮੂਲੀਅਤ ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕਰਤਾਰਪੁਰ ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਮੰਡੀ ਮੁਹੱਲਾ ਸਥਿਤ ਭਗਵਾਨ ਵਾਲਮੀਕਿ ਮੰਦਰ ਤੇ ਮੁਹੱਲਾ ਰਿਸ਼ੀ ਨਗਰ ਤੋਂ ਬੈਂਡ ਬਾਜਿਆਂ ਨਾਲ ਆਰੰਭ ਹੋਈ। ਜਿਸ ਦਾ ਰਸਮੀ ਉਦਘਾਟਨ ਕਾਂਗਰਸ ਹਲਕਾ ਇੰਚਾਰਜ ਸੇਵਾ ਮੁਕਤ ਐੱਸਐੱਸਪੀ ਰਜਿੰਦਰ ਸਿੰਘ ਤੇ ਸਾਬਕਾ ਕਾਂਗਰਸ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਰੀਵਨ ਕੱਟ ਕੇ ਕੀਤਾ ਗਿਆ। ਸੁੰਦਰ ਪਾਲਕੀ ਚ ਸੁਸ਼ੋਭਿਤ ਭਗਵਾਨ ਵਾਲਮੀਕਿ ਜੀ ਦੀ ਮੂਰਤ ਅੱਗੇ ਸੰਗਤਾਂ ਨਤਮਸਤਕ ਹੋ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਸੀ। ਸ਼ੋਭਾ ਯਾਤਰਾ ਦੇ ਰਸਤੇ ਚ ਸ਼ਰਧਾਲੂਆਂ ਵੱਲੋਂ ਥਾਂ-ਥਾਂ ਸੁੰਦਰ ਸਜਾਵਟੀ ਗੇਟ ਬਣਾਏ ਗਏ ਸਨ ਤੇ ਕਈ ਤਰ੍ਹਾਂ ਦੇ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਸੀ। ਪੂਰਾ ਸ਼ਹਿਰ ਜੈ ਵਾਲਮੀਕਿ ਹਰਿ ਹਰਿ ਵਾਲਮੀਕਿ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ਸ਼ੋਭਾ ਯਾਤਰਾ ਪੂਰੇ ਸ਼ਹਿਰ ਦੀ ਪਰਕਰਮਾ ਕਰਦਿਆਂ ਦੇਰ ਰਾਤ ਮੁੜ ਵਾਪਸ ਉਸੇ ਸਥਾਨ ਪਰਤ ਕੇ ਸਮਾਪਤ ਹੋਈ। ਸ਼ੋਭਾ ਯਾਤਰਾ ਦੌਰਾਨ ਹਲਕਾ ਵਿਧਾਇਕ ਬਲਕਾਰ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਅਮਰਜੀਤ ਖੋਸਲਾ, ਹੀਰਾ ਲਾਲ ਖੋਸਲਾ (ਵਾਈਸ ਚੇਅਰਮੈਨ ਕਾਂਗਰਸ ਐੱਸਸੀ ਵਿੰਗ ਜਲੰਧਰ), ਪਵਨ ਭੱਟੀ, ਬਿਪਨ ਥਾਪਰ, ਰਮੇਸ਼ ਨਾਹਰ, ਲਾਲ ਚੰਦ ਲਾਲੀ, ਨਗਰ ਕੌਂਸਲ ਪ੍ਰਧਾਨ ਵਰੁਣ ਬਾਵਾ, ਰਾਜਕੁਮਾਰ ਅਰੋੜਾ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ), ਬਾਲ ਮੁਕੰਦ ਬਾਲੀ (ਕਾਂਗਰਸ ਸ਼ਹਿਰੀ ਪ੍ਰਧਾਨ), ਰੇਨੂ ਸੇਠ (ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ), ਨਰੇਸ਼ ਕੁਮਾਰ ਗੋਰਾ (ਸਿਟੀ ਵਾਈਸ ਪ੍ਰਧਾਨ), ਆਪ ਆਗੂ ਜਸਵਿੰਦਰ ਬਬਲਾ, ਅਰਵਿੰਦ ਢੰਡਾ (ਵਾਈਸ ਚੇਅਰਮੈਨ ਜਲੰਧਰ), ਸਾਬਕਾ ਕੌਂਸਲਰ ਓਂਕਾਰ ਸਿੰਘ ਮਿੱਠੂ, ਰਾਜੀਵ ਕੁਮਾਰ ਢੰਡਾ, ਸਰਬਜੀਤ ਬਾਵਾ, ਸੁਮੇਸ਼ ਸੋਧੀ, ਸਾਬਕਾ ਕੌਂਸਲਰ ਮਨੋਜ ਕੁਮਾਰ ਫੌਜੀ, ਜੀਵਨ ਸਭਰਵਾਲ, ਪੰਕਜ ਕਲਿਆਣ, ਲਵ ਕੁਮਾਰ, ਜਸਵਿੰਦਰ ਨਿੱਕੂ, ਸੰਸਾਰ ਚੰਦ, ਬਲਵਿੰਦਰ ਬੱਲ ਆਦਿ ਮੌਜੂਦ ਸੀ।