ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਹੀ ਸਾਡਾ ਰਾਹ ਦਸੇਰਾ : ਸ਼ੇਰੋਵਾਲੀਆ
ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਹੀ ਸਾਡਾ ਰਾਹ ਦਸੇਰਾ - ਸ਼ੇਰੋਵਾਲੀਆ
Publish Date: Sun, 25 Oct 2026 06:55 PM (IST)
Updated Date: Mon, 26 Oct 2026 04:05 AM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ ਹੀ ਸਾਡਾ ਰਾਹ ਦਸੇਰਾ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕੀਤਾ। ਉਹ ਐਤਵਾਰ ਨੂੰ ਗੁਰਦੁਆਰਾ ਭਗਵਾਨ ਵਾਲਮੀਕਿ ਪਿੰਡ ਸੈਦਪੁਰ ਝਿੜੀ ਵਿਖੇ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪਿੰਡ ਵਾਸੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਆਉਣਾ ਤਾਂ ਕੱਲ੍ਹ ਚਾਹੁੰਦੇ ਸਨ ਪਰ ਚੰਡੀਗੜ੍ਹ ਵਿਖੇ ਜ਼ਰੂਰੀ ਮੀਟਿੰਗ ਆ ਜਾਣ ਕਾਰਨ ਅੱਜ ਹੀ ਗੁਰੂ ਘਰਾਂ ’ਚ ਦਰਸ਼ਨਾਂ ਲਈ ਜਾ ਰਹੇ ਹਨ। ਇਸ ਮੌਕੇ ਪਿੰਡ ਦੇ ਸਰਪੰਚ ਤਰਸੇਮ ਸਿੰਘ ਧੰਜੂ ਨੇ ਸ਼ੇਰੋਵਾਲੀਆ ਨੂੰ ਜੀ ਆਇਆ ਨੂੰ ਆਖਿਆ। ਪਿੰਡ ਦੀ ਪੰਚਾਇਤ ਤੇ ਪ੍ਰਬੰਧਕ ਕਮੇਟੀ ਵੱਲੋਂ ਸ਼ੇਰੋਵਾਲੀਆ ਦਾ ਸਿਰੋਪਾਓ ਪਾ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਅਮਰਜੀਤ ਨਾਹਰ, ਕਾਮਰੇਡ ਸਰਬਣ ਕੁਮਾਰ ਬਿੱਲਾ ਪੰਚ, ਵਿਜੈ ਕੁਮਾਰ ਪੰਚ, ਸੰਦੀਪ ਕੁਮਾਰ, ਅਮਰੀਕ ਸਿੰਘ ਜੰਮੂ ਸਾਬਕਾ ਪੰਚ, ਪ੍ਰੀਤਮ ਸਿੰਘ ਸਾਬਕਾ ਸਰਪੰਚ, ਅਮਨਦੀਪ ਸੈਦਪੁਰੀ, ਬਲਵਿੰਦਰ ਸਿੰਘ ਗਿੱਲ, ਬਿੰਦਰ ਨਾਹਰ ਮਲਕੀਤ ਸਿੰਘ ਭੱਟੀ, ਰਣਜੀਤ ਸਿੰਘ, ਦਵਿੰਦਰ ਕੁਮਾਰ, ਜੀਤਾ, ਅਜੈ ਕੁਮਾਰ, ਮਨਪ੍ਰੀਤ ਮੱਟੂ ਆਦਿ ਮੌਜੂਦ ਸਨ।