ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ’ਚ ਹੋ ਰਹੀਆਂ ਨਵੀਨਤਮ ਤਬਦੀਲੀਆਂ ਤੋਂ ਜਾਣੂ ਕਰਵਾਇਆ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ’ਚ ਹੋ ਰਹੀਆਂ ਨਵੀਨਤਮ ਤਬਦੀਲੀਆਂ ਤੋਂ ਜਾਣੂ ਕਰਵਾਇਆ
Publish Date: Sun, 25 Oct 2026 06:33 PM (IST)
Updated Date: Mon, 26 Oct 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਡੀਬੀਟੀ ਸਟਾਰ ਕਾਲਜ ਸਕੀਮ ਤਹਿਤ ਡੀਏਵੀ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਨੇ ਭੌਤਿਕ ਵਿਗਿਆਨ ਐਸੋਸੀਏਸ਼ਨ ਦੇ ਅਧੀਨ ਆਧੁਨਿਕ ਸੰਸਾਰ ’ਚ ਆਪਟੀਕਲ ਸੰਚਾਰ ਤੇ ਆਪਟੀਕਲ ਫਾਈਬਰਾਂ ਤੇ ਲੇਜ਼ਰਾਂ ਦੀਆਂ ਕੁਝ ਦਿਲਚਸਪ ਵਰਤੋਂ ਵਿਸ਼ੇ ’ਤੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਤੇ ਸੀਨੀਅਰ ਵਾਈਸ ਪ੍ਰਿੰਸੀਪਲ ਤੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ, ਡਾ. ਕੁੰਵਰ ਰਾਜੀਵ ਦੀ ਯੋਗ ਅਗਵਾਈ ਹੇਠ ਲੈਕਚਰ ਦਾ ਆਯੋਜਨ ਕੀਤਾ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਇਲੈਕਟ੍ਰਾਨਿਕਸ ਟੈਕਨਾਲੋਜੀ ਵਿਭਾਗ ਦੇ ਪ੍ਰੋਫੈਸਰ, ਡਾ. ਮਨਿੰਦਰ ਲਾਲ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਮੁੱਖ ਬੁਲਾਰੇ ਨੂੰ ਡਾ. ਕੁੰਵਰ ਰਾਜੀਵ ਨੇ ਬੂਟਾ ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਮੁੱਖ ਬੁਲਾਰੇ ਦਾ ਸਵਾਗਤ ਕੀਤਾ। ਵਿਦਿਆਰਥੀਆਂ ਨੂੰ ਆਪਣਾ ਗਿਆਨ ਵਧਾਉਣ ਤੇ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ’ਚ ਹੋ ਰਹੀਆਂ ਨਵੀਨਤਮ ਤਬਦੀਲੀਆਂ ਬਾਰੇ ਜਾਣੂ ਰਹਿਣ ਲਈ ਉਤਸ਼ਾਹਿਤ ਕੀਤਾ। ਭੌਤਿਕ ਵਿਗਿਆਨ ਐਸੋਸੀਏਸ਼ਨ ਦੀ ਇੰਚਾਰਜ ਪ੍ਰੋਫੈਸਰ, ਡਾ. ਰੀਨਾ ਦੇਵੀ ਨੇ ਹਾਜ਼ਰੀਨ ਦਾ ਰਸਮੀ ਸਵਾਗਤ ਕੀਤਾ। ਡਾ. ਮਨਿੰਦਰ ਲਾਲ ਸਿੰਘ ਨੇ ਆਪਟੀਕਲ ਸੰਚਾਰ ਦੇ ਵਿਕਾਸਕ੍ਰਮ ਬਾਰੇ ਚਰਚਾ ਕਰਦਿਆਂ ਕੀਤੀ ਤੇ ਫਾਈਬਰ ਆਪਟਿਕਸ ਦੇ ਖੇਤਰ ’ਚ ਡਾ. ਨਰਿੰਦਰ ਸਿੰਘ ਕਪਾਨੀ ਦੇ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਆਪਟੀਕਲ ਫਾਈਬਰ ਸੰਚਾਰ ਦੇ ਮੂਲ ਭੌਤਿਕ ਸਿਧਾਂਤਾਂ, ਇਸਦੇ ਫਾਇਦਿਆਂ ਤੇ ਫਾਈਬਰ ਆਪਟਿਕ ਲਿੰਕ ਅਰਾਉਂਡ ਦ ਗਲੋਬ ਰਾਹੀਂ ਵਿਸ਼ਵਵਿਆਪੀ ਸੰਪਰਕ ’ਚ ਇਸ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਸਜਾਵਟੀ ਰੌਸ਼ਨੀ, ਆਟੋਮੋਬਾਈਲਜ਼, ਫੈਸ਼ਨ ਤਕਨਾਲੋਜੀ ਤੇ ਸੈਂਸਰਾਂ ’ਚ ਆਪਟੀਕਲ ਫਾਈਬਰਾਂ ਦੀਆਂ ਵੱਖ-ਵੱਖ ਵਰਤੋਂ ਬਾਰੇ ਚਰਚਾ ਕੀਤੀ। ਉਨ੍ਹਾਂ ਸੂਚਨਾ ਤਕਨਾਲੋਜੀ, ਡਾਕਟਰੀ ਖੇਤਰ, ਰੱਖਿਆ ਪ੍ਰੋਗਰਾਮ ਦੌਰਾਨ, ਭੌਤਿਕ ਵਿਗਿਆਨ ਵਿਭਾਗ ਵੱਲੋਂ ਕਰਵਾਈਆਂ ਗਈਆਂ ਦੋ ਆਨਲਾਈਨ ਗਤੀਵਿਧੀਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ। ਡਾ. ਨਵਜੀਤ ਸ਼ਰਮਾ, ਪ੍ਰੋ. ਸੋਨਿਕਾ ਦਾਨੀਆ ਵਾਈਸ ਪ੍ਰਿੰਸੀਪਲ, ਡਾ. ਸ਼ਰਨਜੀਤ ਸੰਧੂ ਡੀਨ, ਖੋਜ ਤੇ ਵਿਕਾਸ, ਡਾ. ਰਵਿੰਦਰ ਕੌਰ ਡੀਬੀਟੀ ਕੋਆਰਡੀਨੇਟਰ, ਭੌਤਿਕ ਵਿਗਿਆਨ ਵਿਭਾਗ, ਡਾ. ਪ੍ਰੀਤੀ, ਡਾ. ਰਿਤੂ ਪਾਲ, ਡਾ. ਸੁਨੀਲ ਠਾਕੁਰ, ਪ੍ਰੋ. ਰਾਹੁਲ ਸੇਖੜੀ, ਡਾ. ਸ਼ਿਵਾਨੀ ਤੇ ਡਾ. ਸੁਮਿਤ ਮੌਜੂਦ ਸਨ।