ਵਿੱਕੀ ਤੁਲਸੀ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਦਾ ਸਵਾਗਤ ਵਿੱਕੀ ਤੁਲਸੀ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ
Publish Date: Sat, 24 Oct 2026 09:07 PM (IST)
Updated Date: Sun, 25 Oct 2026 04:04 AM (IST)
ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ ਨੇ ਵੀ ਕੀਤੀ ਸ਼ਮੂਲੀਅਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਹਲਕਾ ਜਲੰਧਰ ਕੇਂਦਰੀ ਅਧੀਨ ਆਉਂਦੇ ਰਾਮਾ ਮੰਡੀ ’ਚ ਦਕੋਹਾ ਦੇ ਭਗਵਾਨ ਵਾਲਮੀਕਿ ਮੰਦਰ ਤੋਂ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਉਤਸਵ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਦਾ ਵਾਰਡ ਨੰਬਰ 9 ’ਚ ਕੌਂਸਲਰ ਪਤੀ ਸਮਾਜ-ਸੇਵਕ ਰੋਹਿਤ ਕੁਮਾਰ ਵਿੱਕੀ ਤੁਲਸੀ ਦੀ ਅਗਵਾਈ ਹੇਠ ਸਮੂਹ ਭਗਵਾਨ ਵਾਲਮੀਕਿ ਸੰਸਥਾਵਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਨੋਮਿੰਦਰ ਕੇਸਰ ਤੇ ਜਿੰਦਰ ਕੇਸਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦਿਆਂ ਸ਼ੋਭਾ ਯਾਤਰਾ ’ਚ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਵਿਸ਼ਾਲ ਸ਼ੋਭਾ ਯਾਤਰਾ ਲਈ ਰਾਮਾ ਮੰਡੀ ਦੀ ਫੌਜੀ ਵਾਲੀ ਗਲੀ, ਬਾਂਸਾ ਵਾਲੀ ਗਲੀ ਵਾਲਮੀਕਿ ਮੁਹੱਲਾ (ਰਾਮਾ ਮੰਡੀ ਪੁਲ ਦੇ ਹੇਠਾਂ) ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਗਏ, ਜਿੱਥੇ ਪ੍ਰਧਾਨ ਮੁਕੇਸ਼ ਕੁਮਾਰ ਨਾਹਰ, ਪ੍ਰਧਾਨ ਕ੍ਰਿਸ਼ਨ ਨਾਹਰ ਤੇ ਐਡਵੋਕੇਟ ਹਨੀ ਬਾਲੂ ਵੀ ਮੌਜੂਦ ਰਹੇ। ਇਸ ਦੌਰਾਨ ਸੰਬੋਧਨ ਕਰਦਿਆਂ ਵਿੱਕੀ ਤੁਲਸੀ ਤੇ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ ਨੇ ਸਮੂਹ ਸੰਗਤ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ ਤੇ ਪ੍ਰਧਾਨ ਨੋਮਿੰਦਰ ਕੇਸਰ ਤੇ ਜਿੰਦਰ ਕੇਸਰ ਦੀ ਅਗਵਾਈ ’ਚ ਸ਼ੋਭਾ ਯਾਤਰਾ ਦੇ ਬਹੁਤ ਹੀ ਸੁੰਦਰ ਕੀਤੇ ਗਏ ਪ੍ਰਬੰਧਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਇਹ ਸ਼ੋਭਾ ਯਾਤਰਾ ਸ਼ਾਮ 3 ਵਜੇ ਸ਼ੁਰੂ ਹੋ ਕੇ ਪੂਰੇ ਇਲਾਕੇ ਦੀ ਪਰਿਕਰਮਾ ਕਰਦਿਆਂ ਦੇਰ ਰਾਤ ਕਰੀਬ 10 ਵਜੇ ਭਗਵਾਨ ਵਾਲਮੀਕਿ ਮੰਦਰ ਦਕੋਹਾ ਵਿਖੇ ਸਮਾਪਤ ਹੋਈ। ਸਮਾਗਮ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਨੋਮਿੰਦਰ ਕੇਸਰ ਤੇ ਜਿੰਦਰ ਕੇਸਰ ਨੇ ਦੱਸਿਆ ਕਿ 25 ਅਕਤੂਬਰ ਸਵੇਰੇ 10 ਵਜੇ ਸ਼੍ਰੀ ਰਾਮਾਇਣ ਪਾਠ ਆਰੰਭ ਕੀਤੇ ਜਾਣਗੇ, 26 ਅਕਤੂਬਰ ਸਵੇਰੇ 10 ਵਜੇ ਸ਼੍ਰੀ ਰਾਮਾਇਣ ਪਾਠ ਦੇ ਭੋਗ ਪਾਏ ਜਾਣਗੇ, ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ, ਦੁਪਹਿਰ 12 ਵਜੇ ਹਵਨ ਯੱਗ ਉਪਰੰਤ ਲੰਗਰ ਅਟੁੱਟ ਵਰਤੇਗਾ ਤੇ ਸ਼ਾਮ 7 ਵਜੇ ਕੀਰਤਨ, ਸ਼ੁੱਭ ਦੀਪਮਾਲਾ ਤੇ ਸੁੰਦਰ ਆਤਿਸ਼ਬਾਜ਼ੀ ਦਾ ਆਯੋਜਨ ਕੀਤਾ ਜਾਵੇਗਾ। ਇਸ ਆਯੋਜਨ ਨੂੰ ਸਫਲ ਬਣਾਉਣ ’ਚ ਗੁੱਲੂ ਕੇਸਰ, ਪਾਰਸ ਕੇਸਰ, ਵਿਜੇ ਗਿੱਲ, ਰਾਏ ਸਿਕੰਦਰ, ਜੈਜੀ ਕੇਸਰ, ਵਿੱਕੀ ਕੇਸਰ ਤੇ ਸਮੂਹ ਕਮੇਟੀ ਮੈਂਬਰ ਆਪਣਾ ਵਿਸ਼ੇਸ਼ ਯੋਗਦਾਨ ਦੇ ਰਹੇ ਹਨ।