ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਭਾਈਚਾਰੇ ਦਾ ਦਿੰਦੀਆਂ ਸੰਦੇਸ਼ : ਲੋਹਟੀਆ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮਾਜ ਨੂੰ ਸੱਚਾਈ, ਸਮਾਨਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀਆਂ ਹਨ- ਲੋਹਟੀਆ
Publish Date: Sat, 24 Oct 2026 08:16 PM (IST)
Updated Date: Sun, 25 Oct 2026 04:04 AM (IST)
ਮਨਜੀਤ ਮੱਕੜ, ਪੰਜਾਬੀ ਜਾਗਰਣ ਗੁਰਾਇਆ : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਪਵਿੱਤਰ ਮੌਕੇ ਭਗਵਾਨ ਵਾਲਮੀਕਿ ਜੀ ਮੰਦਿਰ ਆਸ਼ਰਮ ਜੈ ਹਿੰਦ ਕਾਲੋਨੀ ਗੁਰਾਇਆ ਤੋਂ ਸ਼ੋਭਾ ਯਾਤਰਾ ਬੈਂਡ ਬਾਜਿਆਂ ਤੇ ਜੈਕਾਰਿਆਂ ਦੀ ਗੂੰਜ ’ਚ ਸਜਾਈ ਗਈ ਉਕਤ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਜੀ ਮੰਦਿਰ ਆਸ਼ਰਮ ਜੈ ਹਿੰਦ ਕਾਲੋਨੀ ਤੋਂ ਸ਼ੁਰੂ ਹੋ ਕੇ ਰੁੜਕਾ ਰੋਡ, ਰਾਮ ਬਾਜ਼ਾਰ, ਜੀਟੀ ਰੋਡ, ਬੜਾ ਪਿੰਡ ਰੋਡ, ਡਾਕਖਾਨਾ ਰੋਡ, ਲਾਹਗੜੀਆਂ ਮੁਹੱਲਾ, ਗੁਰੂ ਰਵਿਦਾਸ ਮੁਹੱਲੇ ਤੋਂ ਹੁੰਦੀ ਹੋਈ ਵਾਪਸ ਸ਼ਹਿਰ ਤੇ ਬਾਜ਼ਾਰਾਂ ’ਚੋਂ ਹੁੰਦੀ ਹੋਈ ਭਗਵਾਨ ਵਾਲਮੀਕਿ ਜੀ ਮੰਦਿਰ ਆਸ਼ਰਮ ਜੈ ਹਿੰਦ ਕਾਲੋਨੀ ਵਿਖੇ ਸੰਪੰਨ ਹੋਈ। ਇਸ ਮੌਕੇ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਥਾਂ-ਥਾਂ ’ਤੇ ਫੁੱਲਾਂ ਦੀ ਵਰਖਾ ਕਰ ਕੇ ਸ਼ੋਭਾ ਯਾਤਰਾ ਸਵਾਗਤ ਕੀਤਾ ਗਿਆ ਤੇ ਪਾਣੀ ਦੀ ਸੇਵਾ ਤੇ ਅਲੱਗ ਅਲੱਗ ਤਰ੍ਹਾਂ ਦੇ ਲੰਗਰ ਲਾਏ ਗਏ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਫਿਲੌਰ ਦੀ ਇੰਚਾਰਜ ਹਰਜੌਤ ਕੌਰ ਲੋਹਟੀਆ, ਹਲਕਾ ਫਿਲੌਰ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਉੱਘੇ ਸਮਾਜ ਸੇਵਕ ਡਾ. ਕੁਲਦੀਪ ਰਾਏ, ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ ਦੇ ਵਾਈਸ ਪ੍ਰਧਾਨ ਸੰਜੇ ਅਟਵਾਲ, ਅਕਾਲੀ ਦਲ ਗੁਰਾਇਆ ਦੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਸੰਧੂ, ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਹਰਮੇਸ਼ ਲਾਲ ਮੇਸ਼ੀ, ਕੌਸਲਰ ਮਨੋਜ ਗੋਗਨਾ, ਕੌਂਸਲਰ ਸੁਦੇਸ਼ ਕੁਮਾਰ ਬਿੱਲਾ, ਕੌਂਸਲਰ ਰਿਸ਼ੂ ਕੌਸ਼ਲ, ਕੌਂਸਲਰ ਅੰਜੂ ਅਟਵਾਲ, ਕੌਂਸਲਰ ਰਾਹੁਲ ਪੁੰਜ, ਕੌਂਸਲਰ ਜਸਵੀਰ ਸਿੰਘ ਰਾਜੂ, ਕੌਂਸਲਰ ਨਵਜੋਤ ਕੌਰ ਮਨੋਤਾ, ਕੌਂਸਰ ਕਸ਼ਿਸ਼ ਹੀਰ, ਮੁਨੀਸ਼ ਬਾਵਾ, ਸਨੀ ਮਨੋਤਾ, ਸੰਜੀਵ ਹੀਰ, ਸਮਾਜ-ਸੇਵਕ ਸੋਢੀ ਰਾਮ, ਹਰਜੀਵਨ ਜੈਨ ਹਾਜ਼ਰ ਸਨ । ਇਸ ਮੌਕੇ ਆਸ਼ਰਮ ਦੇ ਸੇਵਾਦਾਰ ਕਮਲ ਵਾਲਮੀਕਿ, ਸ਼ਾਮ ਰਾਜ ਵੱਲੋਂ ਆਏ ਹੋਏ ਮੋਹਤਬਰਾਂ ਦਾ ਸਿਰੋਪਾਓ ਪਾ ਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਸੱਚਾਈ, ਨੇਕੀ, ਸਮਾਨਤਾ ਤੇ ਆਪਸੀ ਭਾਈਚਾਰੇ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਹਾਨ ਗੁਰੂਆਂ ਤੇ ਸੰਤਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਸਮਾਜ ’ਚ ਪਿਆਰ, ਸਦਭਾਵਨਾ ਤੇ ਏਕਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਣਾਇਆ ਜਾਵੇ। ਇਸ ਮੌਕੇ ਨਗਰ ਕੌਂਸਲ ਗੁਰਾਇਆ ਲੱਲੋਂ ਰਾਕੇਸ਼ ਕੁਮਾਰ ਲੱਕੀ ਦੀ ਅਗਵਾਈ ’ਚ ਸਮੂਹ ਸਫਾਈ ਸੇਵਕਾ ਦੇ ਸਹਿਯੋਗ ਨਾਲ ਮੇਨ ਚੌਕ ਗੁਰਾਇਆ ਚ ਇੱਕ ਵਿਸ਼ਲ ਲੰਗਰ ਦਾ ਆਯੋਜਨ ਕੀਤਾ ਗਿਆ।