ਦੂਜੇ ਡੰਪ ਲਈ 10 ਏਕੜ ਜ਼ਮੀਨ ’ਚੋਂ ਹਾਲੇ 3 ਏਕੜ ਦੀ ਹੋਈ ਖ਼ਰੀਦ ਦੂਜੇ ਡੰਪ ਲਈ 10 ਏਕੜ ਜ਼ਮੀਨ ’ਚੋਂ ਅਜੇ 3 ਏਕੜ ਦੀ ਹੋਈ ਖਰੀਦ
Publish Date: Sat, 24 Oct 2026 10:26 PM (IST)
Updated Date: Sat, 24 Oct 2026 10:28 PM (IST)
ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਨਗਰ ਨਿਗਮ ਵਰਿਆਣਾ ਵਿਖੇ ਵੱਧ ਰਹੇ ਕੂੜੇ ਦੇ ਪਹਾੜ ਨੂੰ ਖਤਮ ਕਰਨ ਲਈ 5.69 ਲੱਖ ਮੀਟ੍ਰਿਕ ਟਨ ਨਵੇਂ ਕੂੜੇ ਦੀ ਬਾਈਓਮਾਈਨਿੰਗ ਕਰੇਗਾ ਅਤੇ ਉਸ ਲਈ ਟੈਂਡਰ ਵੀ ਲਗਾਇਆ ਗਿਆ ਹੈ। ਨਗਰ ਨਿਗਮ ਦੇ ਸੂਤਰਾਂ ਦੇ ਅਨੁਸਾਰ ਪਹਿਲਾਂ ਵੀ ਨਗਰ ਨਿਗਮ ਨੇ ਉਕਤ ਕੂੜੇ ਦੀ ਬਾਇਓਮਾਈਨਿੰਗ ਲਈ ਟੈਂਡਰ ਲਾਇਆ ਸੀ, ਪਰ ਕਿਸੇ ਨੇ ਵੀ ਟੈਂਡਰ ਨਹੀਂ ਭਰਿਆ ਸੀ ਜਿਸ ਕਾਰਨ ਨਿਗਮ ਨੇ ਹੁਣ ਮੁੜ ਟੈਂਡਰ ਲਾਇਆ ਹੈ। ਉਕਤ 5.69 ਲੱਖ ਮੀਟ੍ਰਿਕ ਟਨ ਕੂੜੇ ਦੀ ਬਾਇਓਮਾਈਨਿੰਗ ਕਰਨ ਲਈ ਨਗਰ ਨਿਗਮ 10 ਏਕੜ ਜ਼ਮੀਨ ਖਰੀਦਣ ਜਾ ਰਹੀ ਹੈ ਅਤੇ ਉਸ ’ਚੋਂ ਹਾਲੇ ਤਕ 3 ਏਕੜ ਜ਼ਮੀਨ ਦੀ ਖਰੀਦ ਵਰਿਆਣਾ ਵਿਖੇ ਹੋ ਚੁੱਕੀ ਹੈ। ਇਸ ਤੋਂ ਪਹਿਲਾ ਵਰਿਆਣਾ ਡੰਪ ਜਿਹੜਾ ਕਿ 30 ਏਕੜ ਜਮੀਨ ਤੇ ਸਾਢੇ 8 ਲੱਖ ਮੀਟ੍ਰਿਕ ਟਨ ਕੂੜੇ ਦੀ ਮਾਈਨਿੰਗ ਕਰਨ ਵਾਲਾ ਪ੍ਰਾਜੈਕਟ ਵੀ ਚੱਲ ਰਿਹਾ ਹੈ ਅਤੇ ਪਿਛਲੇ ਮਹੀਨੇ ਬਰਸਾਤ ਹੋਣ ਕਾਰਨ ਉਕਤ ਪ੍ਰਾਜੈਕਟ ਦਾ ਕੰਮ ਠੇਕੇਦਾਰ ਨੇ ਰੋਕ ਦਿੱਤਾ ਸੀ ਜਿਸ ਕਾਰਨ ਉੱਥੇ ਕੂੜਾ ਕਾਫੀ ਇਕੱਠਾ ਹੋ ਗਿਆ ਸੀ ਤੇ ਫਿਰ ਠੇਕੇਦਾਰ ਨੂੰ ਮੁੜ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਸੀ ਜਿਸ ਨੇ ਹੁਣ ਕੰਮ ਜਾਰੀ ਰੱਖਿਆ ਹੋਇਆ ਹੈ। ਠੇਕੇਦਾਰ ਨੇ ਵਰਿਆਣਾ ਦੇ ਸਾਢੇ 8 ਲੱਖ ਮੀਟ੍ਰਿਕ ਟਨ ਕੂੜੇ ਦੀ ਮਾਈਨਿੰਗ ਲਗਪਗ 2 ਸਾਲਾਂ ’ਚ ਕਰਨੀ ਹੈ ਅਤੇ ਉਸ ਦਾ ਕੰਮ ਜਾਰੀ ਹੈ। ਵਰਨਣਯੋਗ ਹੈ ਕਿ ਉਕਤ ਪ੍ਰਾਜੈਕਟ 34 ਕਰੋੜ ਦੇ ਲਗਪਗ ਦਾ ਹੈ। ਜਦੋਂ ਵਰਿਆਣਾ ਡੰਪ ਤੋਂ ਬਾਇਓਮਾਈਨਿੰਗ ਰਾਹੀਂ ਕੂੜੇ ਤੋਂ ਮਿੱਟੀ ਆਦਿ ਬਣ ਜਾਏਗੀ ਤਾਂ ਉਥੇ ਦੇ ਆਸ ਪਾਸ ਦੀਆਂ ਕਲੋਨੀਆਂ ਦੇ ਲੋਕਾਂ ਨੂੰ ਵੱਖ ਵੱਖ ਚਮੜੀ ਰੋਗਾਂ ਤੋਂ ਛੁਟਕਾਰਾ ਮਿਲੇਗਾ। ਰੋਜ਼ਾਨਾ ਸਾਢੇ 5 ਲੱਖ ਮੀਟ੍ਰਿਕ ਟਨ ਕੂੜਾ ਵਰਿਆਣਾ ਡੰਪ ’ਤੇ ਜਾਂਦੈ ਨਗਰ ਨਿਗਮ ਦੀ ਹੈਲਥ ਬਰਾਂਚ ਦੇ ਅਨਸਾਰ ਸ਼ਹਿਰ ਦੇ ਵੱਖ-ਵੱਖ ਕੂੜੇ ਦੇ ਡੰਪਾਂ ਤੋਂ ਵਰਿਆਣਾ ਡੰਪ ਤੇ ਸਾਢੇ 5 ਲੱਖ ਮੀਟ੍ਰਿਕ ਟਨ ਕੂੜਾ ਜਾਂਦਾ ਹੈ ਅਤੇ ਪਿਛਲੇ ਦਿਨੀਂ ਬਰਸਾਤ ਹੋਣ ਕਾਰਨ ਵਰਿਆਣਾ ਡੰਪ ਤੇ ਕੂੜੇ ਦਾ ਪਹਾੜ ਬਣ ਗਿਆ ਸੀ। ਬਾਇਓਮਾਈਨਿੰਗ ਦਾ ਕੰਮ ਵੀ ਬੰਦ ਸੀ ਜਿਸ ਕਾਰਨ ਠੇਕੇਦਾਰ ਨੂੰ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਸੀ ਅਤੇ ਉਸ ਵਲੋਂ ਕੰਮ ਸ਼ੁਰੂ ਕੀਤੇ ਜਾਣ ਦੇ ਬਾਅਦ ਫਿਰ ਕੂੜੇ ਦਾ ਪਹਾੜ ਘਟਿਆ ਅਤੇ ਹੁਣ ਰੋਜ਼ਾਨਾ ਹੀ ਕੂੜੇ ਦੀ ਬਾਇਓਮਾਈਨਿੰਗ ਹੋ ਰਹੀ ਹੈ। ਰੋਜ਼ਾਨਾ ਕੂੜਾ ਵਧਣ ਨੂੰ ਦੇਖਦੇ ਹੋਏ ਹੀ ਨਗਰ ਨਿਗਮ ਪ੍ਰਸ਼ਾਸਨ ਨੇ ਵਰਿਆਣਾ ਡੰਪ ਦੇ ਨਾਲ ਹੀ 10 ਏਕੜ ਜ਼ਮੀਨ ਤੇ ਨਵਾਂ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਉਸ ਲਈ ਅਜੇ 10 ਏਕੜ ’ਚੋਂ ਕੇਵਲ 3 ਏਕੜ ਜ਼ਮੀਨ ਖਰੀਦੀ ਗਈ ਹੈ ਜਦੋਂਕਿ ਬਾਕੀ ਵੀ ਛੇਤੀ ਹੀ ਖਰੀਦ ਲਈ ਜਾਏਗੀ। ਵਰਨਣਯੋਗ ਹੈ ਕਿ ਬਾਇਓਮਾਈਨਿੰਗ ਪ੍ਰਾਜੈਕਟ ਦੌਰਾਣ ਕੂੜੇ ’ਚੋਂ ਪਲਾਸਟਿਕ ਅਲਗ, ਬਿਲਡਿੰਗ ਮਲਬਾ ਅਲੱਗ ਕੀਤਾ ਜਾਂਦਾ ਹੈ। ਜਦੋਂ ਵਰਿਆਣਾ ਦੇ ਕੂੜੇ ਦੀ ਦੋਵਾਂ ਪਾਸੇ ਤੋਂ ਮਾਈਨਿੰਗ ਹੋ ਗਈ ਤਾਂ ਫਿਰ ਜਿੱਥੇ ਲੋਕਾਂ ਨੂੰ ਚਮੜੀ ਰੋਗਾਂ ਤੋਂ ਰਾਹਤ ਮਿਲੇਗੀ, ਉੱਥੇ ਇਸ ਇਲਾਕੇ ’ਚ ਜਾਇਦਾਦਾਂ ਦੀਆਂ ਕੀਮਤਾਂ ’ਚ ਵੀ ਵਾਧਾ ਹੋ ਸਕਦਾ ਹੈ।