ਅੱਜ ਦੇ ਸੰਘਰਸ਼ ’ਚ ਸ਼ਾਮਲ ਹੋਣ ਲਈ ਅਧਿਆਪਕ ਆਗੂਆਂ ਨੇ ਡੀਈਓ ਨੂੰ ਦਿੱਤਾ ਮੰਗ ਪੱਤਰ
ਅੱਜ ਦੇ ਸੰਘਰਸ਼ ’ਚ ਸ਼ਾਮਲ ਹੋਣ ਲਈ ਅਧਿਆਪਕ ਆਗੂਆਂ ਵੱਲੋਂ ਡੀਈਓ ਨੂੰ ਦਿੱਤਾ ਮੰਗ ਪੱਤਰ
Publish Date: Wed, 21 Oct 2026 09:33 PM (IST)
Updated Date: Wed, 21 Oct 2026 09:36 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਅੰਦਰ ਅਧਿਆਪਕਾ ’ਚ ਕੰਮ ਕਰਦੀਆਂ ਵੱਖ-ਵੱਖ ਵਿਚਾਰਧਾਰਾ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨੂੰ ਮੰਗ ਪੱਤਰ ਦਿੱਤਾ। ਮੰਗ ਪੱਤਰ ’ਚ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਸਾਂਝੇ ਮੰਚ ਵੱਲੋਂ ਲੜੇ ਜਾ ਰਹੇ ਸੰਘਰਸ਼ ਦੀ ਕੜੀ ਵਜੋਂ 22 ਅਕਤੂਬਰ ਨੂੰ ਸੰਘਰਸ਼ ਜਿਸ ’ਚ ਮੁਲਾਜ਼ਮ ਕਲਮ ਛੋੜ ਐਕਸ਼ਨ ਵਜੋਂ ਛੁੱਟੀ ਲੈ ਕੇ ਸ਼ਾਮਲ ਹੋ ਰਹੇ ਹਨ। ਇਸ ਸਬੰਧੀ ਅਧਿਆਪਕ ਆਗੂਆਂ ਨਵਪ੍ਰੀਤ ਸਿੰਘ ਬੱਲੀ, ਤੀਰਥ ਸਿੰਘ ਬਾਸੀ, ਸੁਰਿੰਦਰ ਕੁਮਾਰ ਪੁਆਰੀ, ਕੁਲਵਿੰਦਰ ਸਿੰਘ ਜੋਸ਼ਨ, ਅਵਤਾਰ ਲਾਲ ਦੀ ਅਗਵਾਈ ’ਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਵਿਖੇ ਡਿਪਟੀ ਡੀਓ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ’ਚ ਮੰਗ ਕੀਤੀ ਗਈ ਕਿ 22 ਅਕਤੂਬਰ ਨੂੰ ਛੁੱਟੀ ਲੈਣ ਵਾਲੇ ਅਧਿਆਪਕਾਂ ਤੋਂ ਕੋਈ ਪੁੱਛਗਿੱਛ ਨਾ ਕੀਤੀ ਜਾਵੇ। ਉਨ੍ਹਾਂ ਨੂੰ ਕਿਸੇ ਕਿਸਮ ਦਾ ਕੋਈ ਨੋਟਿਸ ਨਾ ਜਾਰੀ ਕੀਤਾ ਜਾਵੇ। ਅਧਿਆਪਕ ਆਗੂਆਂ ਨੇ ਮੰਗ ਪੱਤਰ ’ਚ ਲਿਖਿਆ ਹੈ ਕਿ ਅਧਿਆਪਕਾਂ ਦੇ ਸੇਵਾ ਨਿਯਮਾਂ ’ਚ ਛੁੱਟੀ ਲੈਣ ਦਾ ਅਧਿਆਪਕ ਦਾ ਅਧਿਕਾਰ ਹੈ।