ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੀ ਖ਼ੁਸ਼ੀ ’ਚ ਜਲੰਧਰ ਕੈਂਟ ’ਚ ਕਰਵਾਇਆ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੀ ਖ਼ੁਸ਼ੀ
Publish Date: Wed, 21 Oct 2026 09:26 PM (IST)
Updated Date: Wed, 21 Oct 2026 09:27 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ਹਲਕਾ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਨਵੀਂ ਤੇ ਵੱਕਾਰੀ ਜ਼ਿੰਮੇਵਾਰੀ ਮਿਲਣ ਦੀ ਖ਼ੁਸ਼ੀ ’ਚ ਜਲੰਧਰ ਕੈਂਟ ਦੇ ਸਮੂਹ ਹਲਕਾ ਵਾਸੀਆਂ ਵੱਲੋਂ ਜਮਸ਼ੇਰ ਇਲਾਕੇ ’ਚ ਸਥਿਤ ਮੈਕਡੋਨਲਡਸ ਰੋਡ ’ਤੇ ਸਮਾਰਟ ਸਿਟੀ ਵਿਖੇ ਇਲਾਕਾ ਵਾਸੀਆਂ ਤੇ ਕਾਂਗਰਸੀ ਵਰਕਰਾਂ ਵੱਲੋਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਸਮਾਗਮ ਦੀ ਸ਼ੁਰੂਆਤ ਸਵੇਰੇ 10:00 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਆਗਾਜ਼ ਨਾਲ ਹੋਈ ਤੇ ਪਾਠ ਦੇ ਭੋਗ ਪੈਣ ਉਪਰੰਤ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਭਾਈ ਭੁਪਿੰਦਰ ਸਿੰਘ ਖਾਲਸਾ ਵੱਲੋਂ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਦੇ ਨਾਲ-ਨਾਲ ਇਲਾਕੇ ਭਰ ਤੋਂ ਵੱਡੀ ਗਿਣਤੀ ’ਚ ਪਹੁੰਚੇ ਕਾਂਗਰਸੀ ਵਰਕਰਾਂ ਤੇ ਇਲਾਕਾ ਵਾਸੀਆਂ ਵੱਲੋਂ ਪੀਪੀਸੀਸੀ ਦੇ ਨਵ-ਨਿਯੁਕਤ ਪ੍ਰਧਾਨ ਵਿਧਾਇਕ ਪਰਗਟ ਸਿੰਘ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਵਿਧਾਇਕ ਪਰਗਟ ਸਿੰਘ ਨੇ ਸਮੁੱਚੇ ਇਲਾਕਾ ਵਾਸੀਆਂ ਹਲਕਾ ਜਲੰਧਰ ਕੈਂਟ ਦੇ ਕਾਂਗਰਸੀ ਵਰਕਰਾਂ ਤੇ ਰਾਜਨੀਤਿਕ ਆਗੂਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਪੰਜਾਬ ’ਚ ਖ਼ਰਾਬ ਹੋ ਰਹੀ ਲਾਅ ਐਂਡ ਆਰਡਰ ਦੀ ਸਥਿਤੀ, ਨਸ਼ੇ ਦੇ ਵਧ ਰਹੇ ਕਹਿਰ ਤੇ ਪੰਜਾਬ ਦੀ ਜਵਾਨੀ ਦੇ ਹੋ ਰਹੇ ਘਾਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਦੀ ਕਮਾਨ ਸੰਭਾਲਣ ਤੋਂ ਬਾਅਦ ਉਹ ਸੂਬੇ ਦੇ ਜਿੰਨੇ ਵੀ ਜ਼ਿਲ੍ਹਿਆਂ ’ਚ ਘੁੰਮੇ ਹਨ, ਉਨ੍ਹਾਂ ਨੂੰ ਹਰ ਪਾਸੇ ਸਰਕਾਰਾਂ ਤੋਂ ਹਤਾਸ਼ ਹੋਏ ਲੋਕ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਉਹ ਲਗਾਤਾਰ ਕੋਸ਼ਿਸ਼ ਕਰਨਗੇ ਕਿ ਸਰਕਾਰ ਵੱਲੋਂ ਲੋਕਾਂ ਦੇ ਕੀਤੇ ਜਾ ਰਹੇ ਘਾਣ ਨੂੰ ਪੂਰੀ ਦੁਨੀਆ ਸਾਹਮਣੇ ਬੇਨਕਾਬ ਕਰਨਗੇ ਤੇ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਲੜਨਗੇ। ਉਨ੍ਹਾਂ ਪੰਜਾਬੀਆਂ ਨੂੰ ਇੱਕਜੁੱਟ ਹੋ ਕੇ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਲਾਮਬੰਦ ਹੋਣ ਦੀ ਅਪੀਲ ਕੀਤੀ। ਇਸ ਮੌਕੇ ਹਾਜ਼ਰ ਜਲੰਧਰ ਕੈਂਟ ਦੇ ਮੋਹਤਬਰਾਂ ਅਤੇ ਹਲਕਾ ਵਾਸੀਆਂ ਨੇ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਪਰਗਟ ਸਿੰਘ ਇੱਕ ਇਮਾਨਦਾਰ, ਸੂਝਵਾਨ ਅਤੇ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਆਗੂ ਹਨ। ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੇ ਜਾਣ ਨਾਲ ਨਾ ਸਿਰਫ਼ ਪਾਰਟੀ ਵਿੱਚ ਨਵੀਂ ਜਾਨ ਫੂਕੀ ਜਾਵੇਗੀ, ਬਲਕਿ ਪੰਜਾਬ ਦੇ ਵਿਕਾਸ ਕਾਰਜਾਂ ਨੂੰ ਵੀ ਇੱਕ ਨਵੀਂ ਦਿਸ਼ਾ ਮਿਲੇਗੀ। ਵਰਕਰਾਂ ਨੇ ਕਿਹਾ ਕਿ ਹਾਈਕਮਾਂਡ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ, ਕਿਉਂਕਿ ਪਰਗਟ ਸਿੰਘ ਨੇ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਿਆ ਹੈ ਅਤੇ ਖੇਡ ਜਗਤ ਤੋਂ ਲੈ ਕੇ ਸਿਆਸਤ ਤੱਕ ਹਮੇਸ਼ਾ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਸਮਾਗਮ ਦੇ ਅਖੀਰ ਵਿੱਚ ਆਈਆਂ ਹੋਈਆਂ ਸਾਰੀਆਂ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਵੱਖ-ਵੱਖ ਪਤਵੰਤੇ ਸੱਜਣਾਂ, ਸਥਾਨਕ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਪਰਗਟ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਾਬਕਾ ਵਿਧਾਇਕ ਖੰਡੂਰ ਸਾਹਿਬ ਰਮਨਜੀਤ ਸਿੰਘ, ਕੌਂਸਲਰ ਹਰਸ਼ਰਨ ਕੌਰ ਹੈਪੀ, ਐਡਵੋਕੇਟ ਪਰਮਜੀਤ ਸਿੰਘ ਰੰਧਾਵਾ, ਬੂਟਾ ਸਿੰਘ ਸਰਹਾਲੀ, ਪਰਗਟ ਸਿੰਘ ਸਰਹਾਲੀ, ਜਗਤਾਰ ਸਿੰਘ ਬਲਾਕ ਪ੍ਰਧਾਨ, ਕਮਲਦੀਪ ਗਿੱਲ ਸਾਬਕਾ ਸਰਪੰਚ ਪੰਡੋਰੀ, ਕਮਲਜੀਤ ਸਿੰਘ ਸਰਪੰਚ ਜੰਡਿਆਲਾ, ਕਾਮਰੇਡ ਸੁਖਪ੍ਰੀਤ ਸਿੰਘ ਜੌਹਲ, ਮੱਖਣ ਸਿੰਘ ਜੌਹਲ ਸੰਮਤੀ ਮੈਂਬਰ, ਪਟਵਾਰੀ ਜਗਤਾਰ ਸਿੰਘ ਬਲਾਕ ਪ੍ਰਧਾਨ, ਪਿੰਦਾ ਸਮਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਕੁਲਵਿੰਦਰ ਸਿੰਘ ਮਸ਼ਿਆਣਾ ਕਿਸਾਨ ਆਗੂ, ਸੁਖਬੀਰ ਸਿੰਘ ਵੀਰ ਕਿਸਾਨ ਆਗੂ, ਗੁਰਪ੍ਰੀਤ ਸਿੰਘ ਸ਼ੇਰ ਗਿੱਲ, ਸਾਬਕਾ ਸਰਪੰਚ ਹਰਿੰਦਰ ਸਿੰਘ ਬਿੱਟੂ ਸ਼ਾਹ, ਬਿਕਰਮਜੀਤ ਸਿੰਘ ਚੀਮਾ, ਬਲਜੀਤ ਸਿੰਘ ਖੁਣਖੁਣ, ਕਰਮਵੀਰ ਸਿੰਘ ਮਾਨ, ਅਮਨਦੀਪ ਸਿੰਘ ਮਾਨ, ਹਰਜੀਤ ਸਿੰਘ ਸ਼ੇਰਗਿਲ, ਅਮਿਤ ਕੁਮਾਰ ਟਿੰਕੂ, ਲੈਂਬਰ ਸਿੰਘ ਖੇੜਾ, ਇੰਦਰਜੀਤ ਸਿੰਘ ਸਪਰਾ ਭੋਡੇ ਸਪਰਾਏ, ਕੁਲਵੀਰ ਸਿੰਘ ਮਾਨ, ਸੁਖਵਿੰਦਰ ਸਿੰਘ ਸੋਖਾ, ਅਜੀਤ ਸਿੰਘ, ਤਾਰਾ ਸਿੰਘ ਵਾਲੀਆ ਸਮੇਤ ਵੱਡੀ ਗਿਣਤੀ ’ਚ ਹਲਕਾ ਵਾਸੀ ਮੌਜੂਦ ਸਨ।