- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਪਬਲਿਕ ਸਕੂਲ ’ਚ ‘ਰਾਸ ਐਂਡ ਰਿਦਮ ਡਾਂਡੀਆ ਨਾਈਟ 2.0’ ਦੀਆਂ ਰੌਣਕਾਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਟੀ ਪਬਲਿਕ ਸਕੂਲ ਵੱਲੋਂ ‘ਰਾਸ ਐਂਡ ਰਿਦਮ ਡਾਂਡੀਆ ਨਾਈਟ 2.0’ ਦਾ ‘ਸੇਮ ਟਰੈਡੀਸ਼ਨਜ਼, ਸਟਰੌਂਗਰ ਟੁਗੈਦਰ’ ਥੀਮ ਹੇਠ ਕਰਵਾਇਆ ਗਿਆ। ਇਸ ਸਮਾਗਮ ’ਚ ਗਰਬਾ, ਡਾਂਡੀਆ, ਸੰਗੀਤ, ਖੇਡਾਂ ਤੇ ਰਵਾਇਤੀ ਪਹਿਰਾਵਿਆਂ ਨੇ ਤਿਉਹਾਰੀ ਮਾਹੌਲ ਸਿਰਜਿਆ। ਵਿਦਿਆਰਥੀਆਂ, ਮਾਪਿਆਂ ਤੇ ਸ਼ਹਿਰ ਵਾਸੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੌਰਾਨ ਰਾਜਨ ਸਿਆਲ ਦੀਆਂ ਸੰਗੀਤਕ ਪੇਸ਼ਕਾਰੀਆਂ ਤੇ 94.3 ਮਾਈ ਐੱਫਐੱਮ ਦੀ ਆਰਜੇ ਦੀਪਲ ਦੀ ਮਨੋਰੰਜਕ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਮਿਸਿਜ਼ ਸੀਰਤ ਕੌਰ ਚਾਵਲਾ, ਬ੍ਰਾਂਡ ਅੰਬੈਸਡਰ (ਮਿਸਿਜ਼ ਇੰਡੀਆ ਏਸ਼ੀਆ 2025), ਮਿਸਿਜ਼ ਸਟਾਈਲ ਆਈਕਨ 2024 ਤੇ ਮਿਸਿਜ਼ ਜਲੰਧਰ ਕੁਈਨ 2024, ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ’ਚ ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਕੋ-ਚੇਅਰਪਰਸਨ ਪਰਮਿੰਦਰ ਕੌਰ ਚੰਨੀ, ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਜੁਆਇੰਟ ਮੈਨੇਜਿੰਗ ਡਾਇਰੈਕਟਰ ਸੁਸ਼ਰੀ ਤਨਿਕਾ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਕੋ-ਵਾਈਸ ਚੇਅਰਪਰਸਨ ਐਡਵੋਕੇਟ ਮਨਜਿੰਦਰ ਕੌਰ, ਐਗਜ਼ੀਕਿਊਟਿਵ ਡਾਇਰੈਕਟਰ ਡਾ. ਨਿਤਿਨ ਟੰਡਨ ਤੇ ਉੱਤਰੀ ਕੈਂਪਸ ਦੇ ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਮੌਜੂਦ ਰਹੇ। ਸਕੂਲ ਦੀ ਪ੍ਰਿੰਸੀਪਲ ਸੁਸ਼ਰੀ ਮਨੀਸ਼ਾ ਬਸਨੇਟ ਤੇ ਕਿੰਡਰਗਾਰਟਨ ਕੋਆਰਡੀਨੇਟਰ ਸੁਮਨ ਭੱਲਾ ਵੀ ਹਾਜ਼ਰ ਸਨ। ਸਮਾਗਮ ਦੌਰਾਨ ਬੈਸਟ ਟਰੈਡੀਸ਼ਨਲ ਅਟਾਇਰ (ਪੁਰਸ਼ ਤੇ ਮਹਿਲਾ), ਬੈਸਟ ਐਥਨਿਕ ਕਪਲ, ਬੈਸਟ ਹੇਅਰਸਟਾਈਲ, ਡਾਂਡੀਆ ਦੀਵਾ, ਰੰਗੀਲੋ ਸਟਾਈਲ ਐਵਾਰਡ, ਬੈਸਟ ਬੈਂਗਲਜ਼ ਤੇ ਬੈਸਟ ਡਾਂਡੀਆ ਸਟਿਕਸ ਵਰਗੇ ਵਿਸ਼ੇਸ਼ ਖ਼ਿਤਾਬਾਂ ਰਾਹੀਂ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਫੂਡ ਸਟਾਲਾਂ, ਖੇਡਾਂ ਤੇ ਆਕਰਸ਼ਕ ਇਨਾਮਾਂ ਨੇ ਸਮਾਗਮ ਨੂੰ ਹੋਰ ਵੀ ਦਿਲਚਸਪ ਬਣਾਇਆ। ਪ੍ਰਿੰਸੀਪਲ ਮਨੀਸ਼ਾ ਬਸਨੇਟ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਭਾਰਤੀ ਵਿਰਸੇ ਨੂੰ ਸੰਭਾਲਣ ਦੇ ਨਾਲ ਪਰਿਵਾਰਾਂ ਤੇ ਭਾਈਚਾਰੇ ਨੂੰ ਇਕਜੁੱਟ ਕਰਦੇ ਹਨ ਤੇ ਨਵੀਂ ਪੀੜ੍ਹੀ ’ਚ ਆਪਣੀਆਂ ਰਵਾਇਤਾਂ ਪ੍ਰਤੀ ਸਤਿਕਾਰ ਤੇ ਅਪਣੱਤ ਦੀ ਭਾਵਨਾ ਪੈਦਾ ਕਰਦੇ ਹਨ।