ਜ਼ਰੂਰੀ)---ਗੜ੍ਹਾ ’ਚ ਕਰਵਾਏ ਕੁਸ਼ਤੀ ਮੁਕਾਬਲੇ, ਦਿਨੇਸ਼ ਪੀਏਪੀ ਨੇ ਜਿੱਤੀ 31 ਹਜ਼ਾਰ ਦੀ ਝੰਡੀ ਗੜ੍ਹਾ ਵਿਖੇ ਕਰਵਾਏ ਗਏ ਸ਼ਾਨਦਾਰ ਕੁਸ਼ਤੀ ਮੁਕਾਬਲੇ, ਦਿਨੇਸ਼ ਪੀਏਪੀ
Publish Date: Sun, 18 Oct 2026 09:05 PM (IST)
Updated Date: Mon, 19 Oct 2026 04:09 AM (IST)
* ਚੀਨੂ ਪੀਏਪੀ ਦੀ 21 ਹਜ਼ਾਰ ਦੀ ਕੁਸ਼ਤੀ ਰਹੀ ਬਰਾਬਰ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਅਖਾੜਾ ਲੇਟ ਖਜ਼ਾਨ ਚੰਦ ਭਲਵਾਨ, ਗੜ੍ਹਾ (ਜਲੰਧਰ) ਵੱਲੋਂ ਬੀਤੇ ਦਿਨ ਵਿਸ਼ਾਲ ਕੁਸ਼ਤੀ ਮੁਕਾਬਲਿਆਂ ਦਾ ਬੇਹੱਦ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਖੇਡ ਸਮਾਗਮ ’ਚ ਪੰਜਾਬ ਤੇ ਹੋਰਨਾਂ ਰਾਜਾਂ ਤੋਂ ਆਏ ਨਾਮੀ ਭਲਵਾਨਾਂ ਨੇ ਆਪਣੀ ਪਹਿਲਵਾਨੀ ਦੇ ਜੌਹਰ ਦਿਖਾਏ, ਜਿਸ ਨੂੰ ਵੇਖ ਕੇ ਦਰਸ਼ਕਾਂ ਨੇ ਭਲਵਾਨਾਂ ਦਾ ਭਾਰੀ ਉਤਸ਼ਾਹ ਵਧਾਇਆ। ਇਹ ਸਭ ਤੋਂ ਵੱਡੀ ਤੇ ਆਕਰਸ਼ਕ ਕੁਸ਼ਤੀ ਦਿਨੇਸ਼ ਪੀ.ਏ.ਪੀ. ਨੇ ਆਪਣੇ ਨਾਮ ਕੀਤੀ। ਦਿਨੇਸ਼ ਨੇ ਸ਼ਾਨਦਾਰ ਦਾਅ-ਪੇਚਾਂ ਦਾ ਮੁਜ਼ਾਹਰਾ ਕਰਦਿਆਂ ਆਪਣੇ ਵਿਰੋਧੀ ਨੂੰ ਚਿੱਤ ਕਰਕੇ ਇਹ ਵੱਡੀ ਜਿੱਤ ਦਰਜ ਕੀਤੀ। ਇਸ ਮੁਕਾਬਲੇ ’ਚ ਚੀਨੂ ਪੀਏਪੀ ਦਾ ਮੁਕਾਬਲਾ ਕਾਫ਼ੀ ਫਸਵਾਂ ਰਿਹਾ, ਜੋ ਕਿ ਅੰਤ ਵਿੱਚ ਬਰਾਬਰ ਰਿਹਾ। ਇਸ ਖੇਡ ਸਮਾਗਮ ਦੀ ਸਫ਼ਲਤਾ ਪਿੱਛੇ ਅਖਾੜਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਦੇ ਚੀਫ਼ ਪੈਟਰਨ ਦਰਸ਼ਨ ਸਿੰਘ ਭਲਵਾਨ ਦੀ ਸਰਪ੍ਰਸਤੀ ਹੇਠ ਇਹ ਮੁਕਾਬਲੇ ਸਫ਼ਲਤਾਪੂਰਵਕ ਨੇਪਰੇ ਚੜ੍ਹੇ। ਇਸ ਮੌਕੇ ਚੇਅਰਮੈਨ ਸਾਧੂ ਸਿੰਘ, ਮੀਤ ਪ੍ਰਧਾਨ ਜੋਨੀ ਵੜੈਚ, ਜਨਰਲ ਸਕੱਤਰ ਯੁੱਧਵੀਰ ਸਹੋਤਾ, ਸੈਕਟਰੀ ਕਮਲ ਇੰਦਰਜੀਤ ਸਿੱਧੂ, ਰੌਣਕੀ ਰਾਮ ਗਿੱਲ ਅਤੇ ਮਿੰਟੂ ਜਨੇਜਾ ਕੌਂਸਲਰ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਅਖਾੜਾ ਪ੍ਰਬੰਧਕਾਂ ਨੇ ਜੇਤੂ ਤੇ ਭਾਗ ਲੈਣ ਵਾਲੇ ਪਹਿਲਵਾਨਾਂ ਨੂੰ ਨਕਦ ਇਨਾਮ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।