ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ‘ਨੋ ਵਰਕ ਡੇਅ’ ਦੌਰਾਨ ਕੰਮਕਾਜ ਰੱਖਿਆ ਠੱਪ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ‘ਨੋ ਵਰਕ ਡੇਅ’ ਦੌਰਾਨ ਕੰਮਕਾਜ ਰੱਖਿਆ ਠੱਪ
Publish Date: Thu, 15 Oct 2026 07:37 PM (IST)
Updated Date: Thu, 15 Oct 2026 07:39 PM (IST)
ਚੰਦੀਪ ਭੱਲਾ, ਪੰਜਾਬੀ ਜਾਗਰਣ ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਅੱਜ ਪੰਜਾਬ ਬੰਦ ਦੇ ਮੱਦੇਨਜ਼ਰ ਪਹਿਲਾਂ ਤੋਂ ਹੀ ਕੀਤੇ ਗਏ ਐਲਾਨ ਤਹਿਤ ‘ਨੋ ਵਰਕ ਡੇਅ’ ਕਰਕੇ ਕੰਮਕਾਜ ਠੱਪ ਰੱਖਿਆ। ਇਸ ਸਬੰਧੀ ਬੀਤੇ ਦਿਨੀਂ ਇਕ ਮੀਟਿੰਗ ਪ੍ਰਧਾਨ ਰਤਨ ਦੂਆ ਦੀ ਪ੍ਰਧਾਨਗੀ ਤੇ ਸਕੱਤਰ ਅਮਰਿੰਦਰ ਸਿੰਘ ਦੀ ਮੌਜੂਦਗੀ ਹੇਠ ਹੋਈ ਸੀ ਤੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਵੀਰਵਾਰ ਨੂੰ ਪੰਜਾਬ ਬੰਦ ਹੈ ਤੇ ਇਸ ਕਰਕੇ ਅਦਾਲਤਾਂ ’ਚ ਕੇਸਾਂ ਦੀ ਸੁਣਵਾਈ ਤੇ ਹੋਰ ਕੰਮਕਾਜ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕਿਉਂ ਕਿ ਬੰਦ ਕਰਕੇ ਸੜਕਾਂ ਤੇ ਹਾਈਵੇ ਵੀ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ। ਇਸ ਕਰਕੇ ਲੋਕਾਂ ਨੂੰ ਆਉਣ ਵਾਲੀ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ‘ਨੋ ਵਰਕ ਡੇਅ’ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ। ਅੱਜ ‘ਨੋ ਵਰਕ ਡੇਅ’ ਦੌਰਾਨ ਅਦਾਲਤਾਂ ਦਾ ਕੰਮਕਾਜ ਵੀ ਠੱਪ ਰਿਹਾ ਤੇ ਬਾਰ ਦੇ ਵਕੀਲ ਮੈਂਬਰ ਅਦਾਲਤਾਂ ’ਚ ਨਹੀਂ ਗਏ। ਇਸ ਦੌਰਾਨ ਇਨ੍ਹਾਂ ਤੋਂ ਇਲਾਵਾ ਹੋਰ ਵਕੀਲਾਂ ’ਚ ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਸਾਬਕਾ ਪ੍ਰਧਾਨ ਅਦਿੱਤਿਆ ਜੈਨ, ਐਡਵੋਕੇਟ ਦਰਸ਼ਨ ਸਿੰਘ ਦਿਆਲ, ਐਡਵੋਕੇਟ ਓਮ ਪਰਕਾਸ਼ ਸ਼ਰਮਾ, ਐਡਵੋਕੇਟ ਬਲਵਿੰਦਰ ਸਿੰਘ ਲੱਕੀ, ਐਡਵੋਕੇਟ ਰਾਕੇਸ਼ ਧੀਰ, ਐਡਵੋਕੇਟ ਕਰਮਪਾਲ ਸਿੰਘ ਗਿੱਲ, ਐਡਵੋਕੇਟ ਸੰਗੀਤਾ ਰਾਣੀ ਸੋਨੀ, ਐਡਵੋਕੇਟ ਬ੍ਰਿਜੇਸ਼ ਬਖ਼ਸ਼ੀ, ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਤਰਸੇਮ ਕਪੂਰ, ਐਡਵੋਕੇਟ ਹੁਸਨ ਲਾਲ, ਐਡਵੋਕੇਟ ਅੰਜੂ, ਐਡਵੋਕੇਟ ਮੰਜੂ ਸਮੇਤ ਵੱਡੀ ਗਿਣਤੀ ’ਚ ਵਕੀਲ ਮੈਂਬਰ ਮੌਜੂਦ ਸਨ।