ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਦਿੱਤੀ ਸ਼ਿਕਾਇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗਲਤ ਢੰਗ ਨਾਲ ਗਾ ਕੇ ਬੇਅਦਬੀ ਕਰਨ ਵਿਰੁੱਧ ਸੀਪੀ ਨੂੰ ਦਿਤੀ ਸ਼ਿਕਾਇਤ
Publish Date: Tue, 22 Sep 2026 07:26 PM (IST)
Updated Date: Tue, 22 Sep 2026 07:30 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਬੀਤੇ ਦਿਨ ਜਿਮਖਾਨਾ ਕਲੱਬ ਵਿੱਚ ਧਾਰਮਿਕ ਸਮਾਗਮ ਦੌਰਾਨ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗਲਤ ਢੰਗ ਨਾਲ ਗਾ ਕੇ ਬੇਅਦਬੀ ਦਾ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਇਸ ਮੌਕੇ ਹਰਜਿੰਦਰ ਸਿੰਘ ਜਿੰਦਾ ਵੱਲੋਂ ਇਹ ਦੱਸਿਆ ਗਿਆ ਕਿ ਇਸ ਪ੍ਰੋਗਰਾਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗਲਤ ਢੰਗ ਨਾਲ ਗਾ ਕੇ ਬੀਬੀਆਂ ਤੋਂ ਠੁਮਕੇ ਲਗਵਾਏ ਗਏ ਅਤੇ ਵਾਹਿਗੁਰੂ ਸ਼ਬਦ ਨੂੰ ਗਾ ਕੇ ਨੱਚਣ ਦੀ ਘਟਨਾ ਨੂੰ ਸਿੱਖ ਜਗਤ ਵਿੱਚ ਬਹੁਤ ਭਾਰੀ ਰੋਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਅਕਸਰ ਇਹੋ ਜਿਹੀਆਂ ਕੋਜੀਆਂ ਹਰਕਤਾਂ ਕਰਕੇ ਪ੍ਰਸ਼ਾਸਨ ਵੱਲੋਂ ਐਫਆਈਆਰ ਹੋਈਆਂ ਨੇ ਪਰ ਉਸਦੇ ਬਾਵਜੂਦ ਵੀ ਲਗਾਤਾਰ ਘਟਨਾਵਾਂ ਵਧਣ ਕਰਕੇ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਤੁਰੰਤ ਨੋਟਿਸ ਲਿਆ ਗਿਆ ਅਤੇ ਪ੍ਰਸ਼ਾਸਨ ਨੇ ਵੀ ਉਮੀਦ ਜਤਾਈ ਕਿ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਅਗਾਹ ਤੋਂ ਇਹੋ ਜਿਹੀ ਘਟਨਾ ਨਾ ਹੋਵੇ ਉਸ ਲਈ ਸਖਤ ਤੋਂ ਸਖਤ ਕਦਮ ਵੀ ਚੁੱਕੇ ਜਾਣਗੇ। ਇਸ ਮੌਕੇ ਧਾਰਮਿਕ ਜਥੇਬੰਦੀਆਂ ਦੇ ਆਗੂ ਅਤੇ ਸਿੰਘ ਸਭਾਵਾਂ ਦੇ ਆਗੂ ਗੁਰਮੀਤ ਸਿੰਘ ਬਿੱਟੂ, ਹਰਜੋਤ ਸਿੰਘ ਲੱਕੀ, ਬਲਦੇਵ ਸਿੰਘ, ਜਸਵੰਤ ਸਿੰਘ ਸੁਭਾਨਾ, ਅਮਰਿੰਦਰ ਸਿੰਘ, ਬਲਵਿੰਦਰ ਸਿੰਘ, ਕੁਲਬੀਰ ਸਿੰਘ ਸੁਭਾਨਾ, ਆਕਾਸ਼ਦੀਪ ਸਿੰਘ, ਜੱਟ ਸਿੱਖ ਕੌਂਸਲ ਤੋਂ ਲਾਲੀ, ਆਵਜ਼ੇ ਏ ਕੌਮ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਕਰਤਾਰਪੁਰ ਵੀ ਮੌਜੂਦ ਸਨ।