ਐੱਲਕੇਸੀਟੀਸੀ ’ਚ ‘ਟੈਕ-ਸਿੰਫੋਨਿਕ 2026’ ਕਰਵਾਇਆ
“ਟੈਕ-ਸਿੰਫੋਨਿਕ 2026” ਐੱਲਕੇਸੀਟੀਸੀ ਵਿਖੇ ਕਰਵਾਇਆ
Publish Date: Sun, 05 Apr 2026 06:07 PM (IST)
Updated Date: Mon, 06 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਲਕੇਸੀਟੀਸੀ ’ਚ ਅੰਤਰ-ਕਾਲਜ/ਸਕੂਲ ਟੈਕ-ਫੈਸਟ ‘ਟੈਕ-ਸਿੰਫੋਨਿਕ 2026’ ਸਮਾਗਮ ਕਰਵਾਇਆ, ਜਿਸ ’ਚ ਵੱਖ-ਵੱਖ ਕਾਲਜਾਂ ਤੇ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਫੈਸਟ ਦਾ ਮੁੱਖ ਉਦੇਸ਼ ਸੰਗੀਤ, ਨ੍ਰਿਤ, ਲਲਿਤ ਕਲਾ, ਥੀਏਟਰ ਤੇ ਤਕਨੀਕੀ ਹੁਨਰਾਂ ਨੂੰ ਇਕ ਮੰਚ ’ਤੇ ਇਕੱਠਾ ਕਰਨਾ ਸੀ, ਜਿਸ ਨਾਲ ਵਿਦਿਆਰਥੀਆਂ ’ਚ ਏਕਤਾ, ਸਿਹਤਮੰਦ ਮੁਕਾਬਲਾ ਤੇ ਪ੍ਰਬੰਧਕੀ ਯੋਗਤਾਵਾਂ ਦਾ ਵਿਕਾਸ ਹੋ ਸਕੇ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰਵਾਇਤੀ ਸਵਾਗਤੀ ਨਾਚ ਨਾਲ ਹੋਈ। ਮੁਕਾਬਲਿਆਂ ’ਚ ਰੰਗੋਲੀ, ਸਲਾਦ ਮੇਕਿੰਗ, ਬਹਿਸ, ਸੋਲੋ ਡਾਂਸ, ਬੈਸਟ ਆਊਟ ਆਫ ਵੇਸਟ, ਬਲਰ ਗੇਮ, ਬਿਜ਼ਨਸ ਪਲਾਨ, ਪ੍ਰੋਜੈਕਟ ਡਿਸਪਲੇਅ, ਸੀਏਡੀ ਹੰਟ ਤੇ ਕੋਲਾਜ ਮੇਕਿੰਗ ਸ਼ਾਮਲ ਸਨ, ਜਿਨ੍ਹਾਂ ਨੇ ਭਾਗੀਦਾਰਾਂ ਦੀ ਬਹੁਪੱਖੀ ਯੋਗਤਾ ਨੂੰ ਉਜਾਗਰ ਕੀਤਾ। ਸਮਾਗਮ ਦਾ ਸਮਾਪਨ ਇਨਾਮ ਵੰਡ ਸਮਾਰੋਹ ਨਾਲ ਹੋਇਆ, ਜਿੱਥੇ ਜੇਤੂਆਂ ਨੂੰ ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਚੱਠਾ, ਡਾ. ਆਰਐੱਸ ਦਿਓਲ, ਡਾ. ਐੱਸਕੇ ਸੂਦ, ਡਾ. ਇੰਦਰਪਾਲ ਸਿੰਘ, ਡਾ. ਪੂਜਾ ਭਸੀਨ ਤੇ ਡਾ. ਨਿਧੀ ਚੋਪੜਾ ਸਮੇਤ ਹੋਰ ਮਹਿਮਾਨ ਮੌਜੂਦ ਸਨ। ਨਤੀਜਿਆਂ ਅਨੁਸਾਰ ਸੀਟੀ ਗਰੁੱਪ ਆਫ ਇੰਸਟੀਚਿਊਸ਼ਨ, ਮਕਸੂਦਨ ਤੇ ਜੀਐੱਨਡੀਯੂ ਕੈਂਪਸ, ਜਲੰਧਰ ਨੇ ਓਵਰਆਲ ਟਰਾਫੀ ਹਾਸਲ ਕੀਤੀ, ਜਦਕਿ ਐੱਲਕੇਸੀ ਕੋ-ਐਜੂਕੇਸ਼ਨਲ ਕਾਲਜ ਪਹਿਲਾ ਰਨਰ-ਅੱਪ ਰਿਹਾ। ਹੋਰ ਸੰਸਥਾਵਾਂ ਨੂੰ ਵੀ ਵੱਖ-ਵੱਖ ਸ਼੍ਰੇਣੀਆਂ ’ਚ ਉਤਕ੍ਰਿਸ਼ਟ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਡਾ. ਆਰਐੱਸ ਦਿਓਲ ਨੇ ਸਮਾਗਮ ਦੀ ਸਫਲਤਾ ਲਈ ਸਾਰੇ ਭਾਗੀਦਾਰਾਂ, ਪ੍ਰਬੰਧਕ ਕਮੇਟੀ ਤੇ ਸਟਾਫ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਉਤਸ਼ਾਹੀ ਭਾਗੀਦਾਰੀ ਨੇ ਇਸ ਨੂੰ ਪ੍ਰਤਿਭਾ, ਰਚਨਾਤਮਕਤਾ ਤੇ ਸਹਿਯੋਗ ਦਾ ਯਾਦਗਾਰ ਜਸ਼ਨ ਬਣਾ ਦਿੱਤਾ।