ਮੁਫ਼ਤ ਚੈੱਕਅਪ ਕੈਂਪ ’ਚ 600 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਹਾ
ਆਦਰਸ਼ ਨਗਰ ਵਿਖੇ ਲਗਾਏ ਗਏ ਮੁਫ਼ਤ ਚੈਕਅੱਪ ਕੈਂਪ ’ਚ 600 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਹਾ
Publish Date: Sun, 29 Mar 2026 06:14 PM (IST)
Updated Date: Sun, 29 Mar 2026 06:15 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ’ਚ ਸਰੀਰ ਦੇ ਸਾਰੇ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ। ਇਸ ਸਬੰਧੀ ਸਰਬਜੀਤ ਸਿੰਘ ਰਾਜਪਾਲ ਮੁੱਖ ਸੇਵਾਦਾਰ, ਕੁਲਵਿੰਦਰ ਸਿੰਘ ਬਿਆੜਾ ਚੇਅਰਮੈਨ ਹਸਪਤਾਲ, ਸਕੱਤਰ ਪ੍ਰਭੂ ਸਿੰਘ ਤੇ ਹਰਜਿੰਦਰ ਸਿੰਘ ਲਾਡਾ ਖਜ਼ਾਨਚੀ ਨੇ ਦੱਸਿਆ ਕਿ ਸਾਰੇ ਰੋਗਾਂ ਦੇ ਕੈਂਪ ਦਾ ਉਦਘਾਟਨ ਸ਼ਮਿੰਦਰ ਸਿੰਘ ਧਾਲੀਵਾਲ ਤੇ ਨਰਿੰਦਰ ਸਿੰਘ ਟੂਰ ਯੂਕੇ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰੀਰ ਦੇ ਸਾਰੇ ਰੋਗਾਂ ਦੇ ਮਰੀਜ਼ਾਂ ਦੀ ਜਾਂਚ ਵੱਖ-ਵੱਖ ਮਾਹਿਰ ਡਾਕਟਰਾਂ ਵੱਲੋਂ ਕੀਤੀ ਗਈ। ਜਿਸ ’ਚ 600 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਉਨਾਂ ਦਸਿਆ ਕਿ ਜਾਂਚ ਦੌਰਾਨ ਅੱਖਾਂ ਦੇ 30 ਵਿਅਕਤੀਆਂ ਦੇ ਆਪ੍ਰੇਸ਼ਨ ਅੱਖਾਂ ਦੇ ਪ੍ਰਸਿੱਧ ਡਾ. ਅਮਨਦੀਪ ਸਿੰਘ ਅਰੋੜਾ ਵੱਲੋਂ ਅਰੋੜਾ ਅੱਖਾਂ ਦੇ ਹਸਪਤਾਲ, ਲਿੰਕ ਰੋਡ, ਲਾਜਪਤ ਨਗਰ ਵਿਖੇ ਕੀਤੇ ਜਾਣਗੇ। ਜਾਂਚ ਕਰਵਾਉਣ ਵਾਲੇ ਸਾਰੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਕੈਂਪ ਦੌਰਾਨ ਈਸੀਜੀ, ਬਲੱਡ ਸ਼ੂਗਰ ਟੈਸਟ, ਕਿਡਨੀ, ਲੀਵਰ ਤੇ ਕਈ ਹੋਰ ਟੈਸਟ ਮੁਫ਼ਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਵਾਲੇ ਰੋਗੀਆਂ ਦੀਆਂ ਦਵਾਈਆਂ ਤੇ ਐਨਕਾਂ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਵੱਲੋਂ ਮੁਫ਼ਤ ਕੀਤਾ ਜਾਵੇਗਾ। ਇਸ ਮੌਕੇ ਸਰਬਜੀਤ ਸਿੰਘ ਰਾਜਪਾਲ ਪ੍ਰਧਾਨ, ਕੁਲਵਿੰਦਰ ਸਿੰਘ ਥਿਆੜਾ ਚੇਅਰਮੈਨ ਹਸਪਤਾਲ, ਸਕੱਤਰ ਪ੍ਰਭੂ ਸਿੰਘ, ਹਰਜਿੰਦਰ ਸਿੰਘ ਲਾਡਾ ਖਜ਼ਾਨਚੀ, ਹਰਜਿੰਦਰ ਸਿੰਘ ਠੇਕੇਦਾਰ, ਮਨਜੀਤ ਸਿੰਘ ਬਿੰਦਰਾ, ਹਰਿੰਦਰਪਾਲ ਸਿੰਘ ਮੱਕੜ, ਸੁਖਵਿੰਦਰ ਸਿੰਘ ਸੈਲੋਪਾਲ, ਅਜੀਤ ਸਿੰਘ ਰਾਜਪਾਲ, ਇੰਦਰਪਾਲ ਸਿੰਘ ਨਾਰੰਗ, ਰਸ਼ਪਾਲ ਕੌਰ ਥਿਆੜਾ, ਬਲਵਿੰਦਰ ਕੌਰ ਲਾਡਾ, ਗੁਰਿੰਦਰ ਕੌਰ ਗੁੰਬਰ, ਕਮਲਜੀਤ ਕੌਰ, ਮਨਜੀਤ ਕੌਰ ਪਰੂਥੀ, ਅਵਤਾਰ ਕੌਰ ਗੁੰਬਰ ਆਦਿ ਹਾਜ਼ਰ ਸਨ।