‘ਸੰਜੀਵਿਕਾ ਉਤਪਾਦਾਂ’ ਦਾ ਨਵਾਂ ਆਉਟਲੈੱਟ ਸ਼ੁਰੂ
ਸਪੋਰਟਸ ਮਾਰਕੀਟ, ਬਸਤੀ ਨੌ ’ਚ “ਸੰਜੀਵਿਕਾ ਉਤਪਾਦਾਂ” ਦੇ ਨਵੇਂ ਆਉਟਲੈੱਟ ਦਾ ਸ਼ੁਭ ਆਰੰਭ
Publish Date: Fri, 03 Apr 2026 09:36 PM (IST)
Updated Date: Fri, 03 Apr 2026 09:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਿਆ ਜੋਤੀ ਜਾਗਰਤੀ ਸੰਸਥਾਨ ਤਹਿਤ “ਆਸ਼ੁਤੋਸ਼ ਮਹਾਰਾਜ ਆਯੁਰਵੇਦਿਕ ਫਾਰਮੇਸੀ – ਸੰਜੀਵਿਕਾ ਉਤਪਾਦਾਂ” ਦੇ ਨਵੇਂ ਆਉਟਲੈੱਟ ਦਾ ਸ਼ੁਭ ਆਰੰਭ ਸਪੋਰਟਸ ਮਾਰਕੀਟ, ਬਸਤੀ ਨੌ ’ਚ ਕੀਤਾ ਗਿਆ। ਇਸ ਮੌਕੇ ’ਤੇ ਸਵਾਮੀ ਗਿਰਧਰਾਨੰਦ, ਸਵਾਮੀ ਪ੍ਰਭੁ ਰਮਨਨਾਨੰਦ, ਸਵਾਮੀ ਸੱਜਨਾਨੰਦ ਤੇ ਜਲੰਧਰ ਆਸ਼ਰਮ ਦੀ ਮੁੱਖ ਸਾਧਵੀ ਪੱਲਵੀ ਭਾਰਤੀ, ਸਾਧਵੀ ਸ਼ਸ਼ੀ ਪ੍ਰਭਾ ਭਾਰਤੀ ਤੇ ਸਾਧਵੀ ਤ੍ਰਿਨਯਨਾ ਭਾਰਤੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਤੋਂ ਇਲਾਵਾ ਟਿਪ ਟਾਪ ਪੈਕਰਜ਼ ਤੋਂ ਦਿਵੇਸ਼ ਖੁਰਾਨਾ ਵੀ ਸਮਾਗਮ ’ਚ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਸੰਸਕ੍ਰਿਤੀ ਤੇ ਪਰੰਪਰਾ ਅਨੁਸਾਰ ਵਿਧੀਵਤ ਪੂਜਨ-ਅਰਚਨ ਨਾਲ ਕੀਤੀ ਗਈ। ਇਸ ਮੌਕੇ ਹਾਜ਼ਰ ਸ਼ਖਸੀਅਤਾਂ ਨੇ ਕਿਹਾ ਕਿ ਇਹ ਆਉਟਲੈੱਟ ਜਲੰਧਰ ਸ਼ਹਿਰ ਲਈ ਸਿਹਤ ਦੇ ਖੇਤਰ ’ਚ ਇਕ ਮਹੱਤਵਪੂਰਨ ਤੇ ਸ਼ਲਾਘਾਯੋਗ ਪਹਿਲ ਹੈ। ਸੰਸਥਾਨ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਅੱਜ ਦੇ ਸਮੇਂ ’ਚ ਲੋਕ ਕੁਦਰਤੀ ਤੇ ਸਿਹਤਮੰਦ ਜੀਵਨਸ਼ੈਲੀ ਵੱਲ ਤੇਜ਼ੀ ਨਾਲ ਵੱਧ ਰਹੇ ਹਨ। ਇਸ ਪ੍ਰਸੰਗ ’ਚ ਆਯੁਰਵੇਦ ਤੇ ਜੈਵਿਕ ਉਤਪਾਦਾਂ ਦੀ ਉਪਲਬਧਤਾ ਸਮਾਜ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਵੇਗੀ। ਜਲੰਧਰ ਸ਼ਹਿਰ ਲਈ ਇਹ ਮਾਣ ਦੀ ਗੱਲ ਹੈ ਕਿ ਹੁਣ ਸ਼ਹਿਰ ਵਾਸੀਆਂ ਨੂੰ ਆਯੁਰਵੇਦਿਕ ਦਵਾਈਆਂ ਤੇ ਜੈਵਿਕ ਖਾਦ ਸਮੱਗਰੀ ਇੱਕ ਹੀ ਥਾਂ ’ਤੇ ਆਸਾਨੀ ਨਾਲ ਉਪਲਬਧ ਹੋ ਸਕੇਗੀ।