
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਲ ਇੰਡੀਆ ਸਮਤਾ ਸੈਨਿਕ ਦਲ ਪੰਜਾਬ ਇਕਾਈ ਦੀ ਨਵੀਂ ਕਾਰਜਕਾਰਨੀ ਦਾ ਹੋਇਆ ਗਠਨ

ਕਾਨੂੰਨ ਪ੍ਰਤੀਨਿਧ, ਪੰਜਾਬੀ ਜਾਗਰਣ, ਜਲੰਧਰ : ਅੱਜ ਬਾਬਾ ਸਾਹਿਬ ਡਾ. ਅੰਬੇਡਕਰ ਵੱਲੋਂ 13 ਮਾਰਚ 1927 ਨੂੰ ਸਥਾਪਿਤ ‘ਆਲ ਇੰਡੀਆ ਸਮਤਾ ਸੈਨਿਕ ਦਲ ਦੀ ਪੰਜਾਬ ਇਕਾਈ ਦੀ ਦੋ-ਸਾਲਾਂ ਚੋਣ ਕਰਵਾਉਣ ਲਈ ਇਕ ਆਮ-ਸਭਾ ਅੰਬੇਡਕਰ ਭਵਨ (ਪੰਜਾਬ) ਵਿਖੇ ਕਰਵਾਇਆ ਗਿਆ। ਇਸ ਆਮ-ਸਭਾ ਦੀ ਪ੍ਰਧਾਨਗੀ ਦਲ ਦੇ ਉੱਤਰੀ ਭਾਰਤ ਸਕੱਤਰ ਨਰੇਸ਼ ਕੁਮਾਰ ਖੋਖਰ (ਫ਼ਤਿਹਾਬਾਦ, ਹਰਿਆਣਾ) ਨੇ ਕੀਤੀ ਤੇ ਦਲ ਦੀ ਕੇਂਦਰੀ ਕਾਰਜਕਾਰਨੀ ਮੈਂਬਰ ਵਰਿੰਦਰ ਕੁਮਾਰ ਨੇ ਚੋਣ-ਕਾਰਵਾਈ ਦਾ ਸੰਚਾਲਨ ਕੀਤਾ।
ਦਲ ਦੀ ਪੰਜਾਬ ਇਕਾਈ ਦੇ ਸਕੱਤਰ ਸੰਨੀ ਥਾਪਰ ਨੇ ਦਲ ਦੀ ਪੰਜਾਬ ਇਕਾਈ ਦੇ ਪਿਛਲੇ ਦੋ ਸਾਲਾਂ ਦੀ ਗਤੀਵਿਧੀਆਂ ਦੀ ਰਿਪੋਰਟ ਹਾਜ਼ਰ ਮੈਂਬਰਾਂ ਦੇ ਸਨਮੁੱਖ ਪੇਸ਼ ਕੀਤੀ ਤੇ ਦਲ ਦੀ ਪੰਜਾਬ ਇਕਾਈ ਦੇ ਵਿੱਤ ਸਕੱਤਰ ਹਰਭਜਨ ਨਿਮਤਾ ਨੇ ਦਲ ਦੀ ਪੰਜਾਬ ਇਕਾਈ ਦੇ ਪਿਛਲੇ ਦੋ ਸਾਲਾਂ ਦਾ ਆਮਦਨੀ-ਖ਼ਰਚ ਦਾ ਹਿਸਾਬ ਹਾਜ਼ਰ ਮੈਂਬਰਾਂ ਦੇ ਸਨਮੁੱਖ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਆਮ-ਸਭਾ ਵਿਚ ਮੌਜੂਦ ਦਲ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਦਲ ਦੀ ਨਵੀਂ ਦੋ-ਸਾਲਾਂ ਪੰਜਾਬ ਇਕਾਈ ਦਾ ਹੇਠ ਲਿਖੇ ਅਨੁਸਾਰ ਗਠਨ ਕੀਤਾ ਗਿਆ।
ਇਸ ’ਚ ਸੂਬਾ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ, ਸੂਬਾ ਉਪ-ਪ੍ਰਧਾਨ ਜੋਤੀ ਪ੍ਰਕਾਸ਼, ਸੂਬਾ ਸਕੱਤਰ ਸੰਨੀ ਥਾਪਰ, ਸਹਾਇਕ ਸਕੱਤਰ ਅਰੁਣ ਚੰਦੜ੍ਹ, ਵਿਤ ਸਕੱਤਰ ਤਿਲਕ ਰਾਜ, ਹਰਭਜਨ ਨਿਮਤਾ, ਕਾਨੂੰਨੀ ਸਲਾਹਕਾਰ ਐਡਵੋਕੇਟ ਅਸ਼ਵਨੀ ਦਾਦਰਾ, ਦਫ਼ਤਰ ਸਕੱਤਰ ਰਾਜਿੰਦਰ ਕੁਮਾਰ ਜੱਸਲ, ਮਹਿਲਾ ਪ੍ਰਤੀਨਿਧੀ ਐਡਵੋਕੇਟ ਕੁਲਦੀਪ ਕੌਰ ਤੇ ਐਡਵੋਕੇਟ ਸਿਮਰਨ ਥਾਪਰ ਤੇ ਕਾਰਜਕਾਰੀ ਮੈਂਬਰ ਜਸਵਿੰਦਰ ਵਰੀਆਣਾ, ਸੁਨੀਲ ਅਟਵਾਲ, ਚਮਨ ਲਾਲ ਤੇ ਆਰਐੱਸ ਤੇਜ਼ੀ ਸਨ। ਇਸ ਆਮ-ਸਭਾ ਦੀ ਪ੍ਰਧਾਨਗੀ ਕਰ ਰਹੇ ਮੁੱਖ ਮਹਿਮਾਨ ਨਰੇਸ਼ ਕੁਮਾਰ ਖੋਖਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਦਲ ਦੀ ਨਵੀਂ ਪੰਜਾਬ ਇਕਾਈ ਨੂੰ ਵਧਾਈ ਦਿੰਦੇ ਹੋਏ ਦਲ ਦੇ ਹਾਜ਼ਰ ਸੈਨਿਕਾਂ ਨੂੰ ਅੰਬੇਡਕਰ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਵੀ ਗਤੀ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ।
ਅਖੀਰ ’ਚ ਦਲ ਦੀ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਇਸ ਆਮ-ਸਭਾ ਵਿਚ ਹਾਜ਼ਰ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਮੈਂਬਰਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਦਲ ਦੀ ਨਵੀਂ ਪੰਜਾਬ ਇਕਾਈ ਵੱਲੋਂ ਭਵਿੱਖ ’ਚ ਆਰੰਭ ਕੀਤੀਆਂ ਜਾਣ ਵਾਲੀਆਂ ਯੋਜਨਾਵਾਂ ’ਤੇ ਪ੍ਰਕਾਸ਼ ਪਾਇਆ। ਇਸ ਆਮ-ਸਭਾ ’ਚ ਐਡਵੋਕੇਟ ਗੌਤਮ ਥਾਪਰ (ਐਡੀਸ਼ਨਲ ਏਜੀ ਪੰਜਾਬ), ਸਵਰਾਜ ਥਾਪਰ (ਰਿਟਾਇਰਡ ਏਐੱਸਏ), ਡੀਆਰ ਆਦਿਯਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।