- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਹਿਰੂ ਗਾਰਡਨ ਦੀਆਂ ਵਿਦਿਆਰਥਣਾਂ ਨੇ ਕੁਰਾਸ਼ ’ਚ ਮਾਰੀ ਬਾਜ਼ੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 2 ਨਵੰਬਰ ਤੋਂ 5 ਨਵੰਬਰ ਤੱਕ ਜਲੰਧਰ ’ਚ ਕਰਵਾਈਆਂ ਪੰਜਾਬ ਸਕੂਲ ਖੇਡਾਂ ਕੁਰਾਸ਼ (ਲੜਕੀਆਂ) ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ, ਜਲੰਧਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦੇ 36 ਕਿੱਲੋ ਭਾਰ ਵਰਗ ਵਿਚ ਅਜਿਤਾ ਨੇ ਗੋਲਡ ਮੈਡਲ ਜਿੱਤਿਆ, 40 ਕਿੱਲੋ ਭਾਰ ਵਰਗ ’ਚ ਕ੍ਰਿਤਿਕਾ ਨੇ ਬਰਾਉਨ ਮੈਡਲ, 48 ਕਿੱਲੋ ਭਾਰ ਵਰਗ ਅੰਸ਼ਿਕਾ ਨੇ ਬਰਾਉਨ ਮੈਡਲ, 52 ਕਿੱਲੋ ਭਾਰ ਵਰਗ ’ਚ ਤ੍ਰਿਪਤੀ ਨੇ ਗੋਲਡ ਮੈਡਲ ਜਿੱਤਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਰਿਸ਼ੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। 36 ਕਿੱਲੋ ਭਾਰ ਵਰਗ ’ਚ ਅਜਿਤਾ ਤੇ 52 ਕਿੱਲੋ ਭਾਰ ਵਰਗ ’ਚ ਤ੍ਰਿਪਤੀ ਦੇ ਗੋਲਡ ਮੈਡਲ ਜਿੱਤਣ ਨਾਲ ਦੋਵਾਂ ਦੀ ਨੈਸ਼ਨਲ ਸਕੂਲ ਖੇਡਾਂ ਲਈ ਚੋਣ ਹੋ ਗਈ ਹੈ। ਸਕੂਲ ਪੁੱਜਣ ’ਤੇ ਸਵੇਰ ਦੀ ਸਭਾ ’ਚ ਸਕੂਲ ਦੇ ਪ੍ਰਿੰਸੀਪਲ ਗੋਹਰੀਨਾ ਸਮੂਹ ਸਟਾਫ ਮੈਂਬਰ ਤੇ ਸਕੂਲ ਦੇ ਸਾਰੇ ਵਿਦਿਆਰਥੀਆਂ ਵੱਲੋਂ ਜੇਤੂ ਖਿਡਾਰਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨੇ ਖਿਡਾਰਨਾਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਸਰਵਪ੍ਰੀਆ ਚੋਪੜਾ, ਗੁਰਪ੍ਰੀਤ ਕੌਰ, ਬ੍ਰਿਜੇਸ਼ ਕੁਮਾਰ ਤੇ ਬਲਕਾਰ ਸਿੰਘ ਨੇ ਵੀ ਮੁਬਾਰਕਬਾਦ ਦਿੱਤੀ।