ਸੱਤਿਅਮ ਇੰਸਟੀਟਿਊਟ ਵਿਖੇ “ਨਵਰੰਗ ਫ੍ਰੈਸ਼ਰਜ਼ ਪਾਰਟੀ” ਕਰਵਾਈ
ਸੱਤਿਅਮ ਇੰਸਟੀਟਿਊਟ ਵਿਖੇ “ਨਵਰੰਗ ਫ੍ਰੈਸ਼ਰਜ਼ ਪਾਰਟੀ” ਕਰਵਾਈ
Publish Date: Sat, 14 Feb 2026 07:45 PM (IST)
Updated Date: Sat, 14 Feb 2026 07:48 PM (IST)

ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਕੈਂਪਸ ਬਣਿਆ ਖੁਸ਼ੀ ਤੇ ਉਤਸ਼ਾਹ ਦਾ ਕੇਂਦਰ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸੱਤਿਅਮ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਕੈਂਪਸ ’ਚ “ਨਵਰੰਗ ਫ੍ਰੈਸ਼ਰਜ਼ ਪਾਰਟੀ” ਦਾ ਭਰਪੂਰ ਉਤਸ਼ਾਹ ਤੇ ਜੋਸ਼ ਨਾਲ ਕਰਵਾਈ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੱਭਿਆਚਾਰਕ ਮੰਚ ਪ੍ਰਦਾਨ ਕਰਨਾ ਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਸੀ। ਗਿੱਧੇ, ਭੰਗੜੇ, ਗਾਇਕੀ, ਨ੍ਰਿਤ ਤੇ ਮਨੋਰੰਜਕ ਪ੍ਰਸਤੁਤੀਆਂ ਨੇ ਸਮਾਗਮ ਨੂੰ ਵਿਸ਼ੇਸ਼ ਬਣਾਇਆ। ਵਿਦਿਆਰਥੀਆਂ ਦੀ ਜੋਸ਼ ਭਰੀ ਭਾਈਵਾਲੀ ਨਾਲ ਸਾਰਾ ਮਾਹੌਲ ਉਤਸ਼ਾਹ ਤੇ ਖੁਸ਼ੀ ਨਾਲ ਭਰਿਆ ਰਿਹਾ। ਇਹ ਸਮਾਗਮ ਨਵੇਂ ਤੇ ਪੁਰਾਣੇ ਵਿਦਿਆਰਥੀਆਂ ਵਿਚਕਾਰ ਆਪਸੀ ਸਾਂਝ, ਦੋਸਤੀ ਤੇ ਸਮਰਸਤਾ ਨੂੰ ਮਜ਼ਬੂਤ ਕਰਨ ਵਾਲਾ ਸਾਬਤ ਹੋਇਆ, ਨਾਲ ਹੀ ਵਿਦਿਆਰਥੀਆਂ ’ਚ ਆਤਮ ਵਿਸ਼ਵਾਸ ਤੇ ਸੱਭਿਆਚਾਰਕ ਚੇਤਨਾ ਨੂੰ ਹੋਰ ਮਜ਼ਬੂਤੀ ਮਿਲੀ। ਸਮਾਗਮ ਦੌਰਾਨ ਫ੍ਰੈਸ਼ਰਜ਼ ਟਾਈਟਲਜ਼ ਦਾ ਵੀ ਐਲਾਨ ਕੀਤਾ ਗਿਆ, ਜਿਸ ’ਚ ਮਿਸਟਰ ਫਰੈਸ਼ਰ ਦਾ ਖਿਤਾਬ ਉਦਿਸ਼ ਮਹਿਮੀ ਤੇ ਮਿਸ ਫਰੈਸ਼ਰ ਦਾ ਖਿਤਾਬ ਤਰਨਜੀਤ ਕੌਰ ਨੇ ਹਾਸਲ ਕੀਤਾ। ਇਸ ਮੌਕੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਸਨ ਜਯੋਤੀ ਸ਼ਰਮਾ, ਐੱਮਡੀ ਸ਼ਿਵਮ ਸ਼ਰਮਾ, ਪ੍ਰਿੰਸੀਪਲ ਡਾ. ਰਾਸ਼ਿਦ ਹਾਮਿਦ, ਪੋਲਿਟੈਕਨਿਕ ਪ੍ਰਿੰਸੀਪਲ ਪਾਰਸ ਚੱਢਾ, ਇੰਡੋ ਸਵਿਸ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਪੰਕਜ ਸ਼ਰਮਾ ਸਮੇਤ ਸਮੂਹ ਸਟਾਫ ਮੈਂਬਰ ਮੌਜੂਦ ਸਨ।