- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਆਬਾ ਕਾਲਜ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ’ਚ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਯਾਦ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਮੁੱਖ ਮਹਿਮਾਨ ਨਿਤਿਨ ਕੋਹਲੀ, ਹਲਕਾ ਇੰਚਾਰਜ ਜਲੰਧਰ ਸੈਂਟਰ ਦਾ ਸਵਾਗਤ ਕੀਤਾ। ਉਨ੍ਹਾਂ ਨੇ ਜਲੰਧਰ ’ਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਨਿਤਿਨ ਕੋਹਲੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦੇ ਜੀਵਨ ’ਚ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਮੁਕਾਬਲਿਆਂ ’ਚ ਰੱਸੀ ਛਾਲ, ਪੁਸ਼-ਅੱਪ, ਸਿਟ-ਅੱਪ, ਪਲੈਂਕ ਚੈਲੇਂਜ ਤੇ ਰਿੰਗ ਗੇਮ ਕਰਵਾਏ ਗਏ। ਰੱਸੀ ਛਾਲ ਲੜਕੀਆਂ ’ਚ ਰਿਧੀ, ਹਿਮਾਂਸ਼ੀ ਤੇ ਸੁਨੇਹਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਪੁਸ਼-ਅੱਪ ਲੜਕਿਆਂ ’ਚ ਜਸਕਰਨ ਸਿੰਘ, ਲਵਪ੍ਰੀਤ ਵਿਰਦੀ ਅਤੇ ਦਿਲਪ੍ਰੀਤ ਜੇਤੂ ਰਹੇ। ਸਿਟ-ਅੱਪ ਲੜਕਿਆਂ ’ਚ ਮਨੀਸ਼, ਗੌਰਵ ਤੇ ਆਰੀਅਨ, ਜਦਕਿ ਲੜਕੀਆਂ ’ਚ ਪ੍ਰੇਮਾ, ਸਨੇਹਾ ਤੇ ਬੰਧਨ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ। ਪਲੈਂਕ ਚੈਲੇਂਜ ’ਚ ਕ੍ਰਿਸ਼ਨਾ ਸ਼ਰਮਾ, ਅਮਰ ਕੁਮਾਰ ਤੇ ਆਸ਼ੀਸ਼ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਰਿੰਗ ਗੇਮ ’ਚ ਤਰਨ, ਪਲਕ ਤੇ ਰੋਸ਼ਨੀ ਜੇਤੂ ਰਹੇ। ਮੇਜਰ ਧਿਆਨ ਚੰਦ ਓਵਰਆਲ ਟਰਾਫੀ ਕੰਪਿਊਟਰ ਸਾਇੰਸ ਤੇ ਆਈਟੀ ਦੇ ਪੀਜੀ ਵਿਭਾਗ ਤੇ ਟੂਰਿਜ਼ਮ ਤੇ ਹੋਟਲ ਮੈਨੇਜਮੈਂਟ ਦੇ ਪੀਜੀ ਵਿਭਾਗ ਨੂੰ ਸਾਂਝੇ ਤੌਰ ’ਤੇ ਪ੍ਰਦਾਨ ਕੀਤੀ ਗਈ। ਇਸ ਮੌਕੇ ਡਾ. ਓਮਿੰਦਰ ਜੌਹਲ, ਡਾ. ਅਰਸ਼ਦੀਪ ਸਿੰਘ, ਪ੍ਰੋ. ਨਰੇਸ਼ ਮਲਹੋਤਰਾ ਤੇ ਪ੍ਰੋ. ਸੁਖਵਿੰਦਰ ਸਮੇਤ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ। ਡਾ. ਅਰਸ਼ਦੀਪ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਪ੍ਰੋਗਰਾਮ ਦਾ ਸੰਚਾਲਨ ਡਾ. ਪ੍ਰਿਯਾ, ਡਾ. ਗੁਲਸ਼ਨ ਸ਼ਰਮਾ, ਪ੍ਰੋ. ਸਾਕਸ਼ੀ ਤੇ ਪ੍ਰੋ. ਆਰਤੀ ਬਹਿਲ ਨੇ ਕੀਤਾ।