ਨੈਸ਼ਨਲ ਰੋਡ ਸੇਫਟੀ ਨਾਲ ਸਬੰਧਤ ਮੁਕਾਬਲੇ ਕਰਵਾਏ
ਨੈਸ਼ਨਲ ਰੋਡ ਸੇਫਟੀ ਨਾਲ ਸਬੰਧਤ ਮੁਕਾਬਲੇ ਕਰਵਾਏ
Publish Date: Sun, 18 Jan 2026 07:37 PM (IST)
Updated Date: Mon, 19 Jan 2026 04:18 AM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ (ਜਲੰਧਰ) ਵਿਖੇ ਭੋਗਪੁਰ ਬਲਾਕ ਦੇ 9ਵੀਂ ਤੋਂ 12ਵੀ ਕਲਾਸ ਦੇ ਵਿਦਿਆਰਥੀਆਂ ਲਈ ਨੈਸ਼ਨਲ ਰੋਡ ਸੇਫਟੀ ਨਾਲ ਸੰਬੰਧਿਤ ਮੁਕਾਬਲੇ ਕਰਵਾਏ ਗਏ। ਭਾਸ਼ਣ, ਕੁਇਜ਼, ਸਲੋਗਨ ਰਾਈਟਿੰਗ ਤੇ ਪੋਸਟਰ ਮੇਕਿੰਗ ਮੁਕਾਬਲੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਦੀ ਅਗਵਾਈ ’ਚ ਕਰਵਾਏ, ਜਿੱਥੇ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣੂ ਕਰਵਾਉਣਾ ਤੇ ਰੋਡ ਦੁਰਘਟਨਾਵਾਂ ਤੋਂ ਬਚਾਅ ਹੈ। ਜੱਜਾਂ ਦੀ ਭੂਮਿਕਾ ਰੇਣੁਕਾ ਰਾਣਾ (ਸੰ. ਸ. ਸ. ਭੋਗਪੁਰ), ਲੈਕਚਰਾਰ ਕਿਰਤੀ ਸਿੰਘ (ਸੰ. ਸ. ਸ. ਰਾਸਤਗੋ), ਲੈਕਚਰਾਰ ਪੂਨਮ ਦੱਤਾ (ਸੰ. ਸ. ਸ. ਬਿਨਪਾਲਕੇ) ਤੇ ਰਾਜਵੰਤ ਕੌਰ ਨੇ ਨਿਭਾਈ। ਭਾਸ਼ਣ ਮੁਕਾਬਲੇ ’ਚ ਜਸਲੀਨ ਕੌਰ (ਬਿਨਪਾਲਕੇ) ਨੇ ਪਹਿਲੀ, ਚੰਚਲ ਮਹਿਮੀ (ਕੰਨਿਆ ਸਕੂਲ ਭੋਗਪੁਰ) ਦੂਜੀ ਤੇ ਮਨੀਸ਼ ਕੁਮਾਰ (ਪੀਐੱਮ ਸ਼੍ਰੀ ਭੋਗਪੁਰ) ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਕੁਇਜ਼ ਮੁਕਾਬਲੇ ’ਚ ਬਿਨਪਾਲਕੇ ਦੀ ਟੀਮ ਜੇਤੂ ਰਹੀ, ਸਲੋਗਨ ਰਾਈਟਿੰਗ ’ਚ ਗੁਰਕਮਲ (ਬਿਨਪਾਲਕੇ) ਪਹਿਲੀ ਤੇ ਇਸ਼ਾਂਤ ਸਿੰਘ (ਭਟਨੂਰਾ) ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ, ਜਦਕਿ ਪੋਸਟਰ ਮੇਕਿੰਗ ’ਚ ਹਰਸ਼ਦੀਪ ਕੌਰ (ਗੀਗਨਵਾਲ) ਪਹਿਲੀ, ਨੂਰਜਹਾਂ (ਬਿਨਪਾਲਕੇ) ਦੂਜੀ ਤੇ ਹਰਲੀਨ ਕੌਰ (ਰਾਸਤਗੋ) ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਜੇਤੂ ਵਿਦਿਆਰਥੀਆਂ ਦੇ ਗਾਈਡ ਅਧਿਆਪਕ ਲੈਕਚਰਾਰ ਕਿਰਤੀ ਸਿੰਘ, ਬਲਜੀਤ ਕੌਰ, ਲਵਲੀਨ, ਧੀਰਜ ਕਲਸੀ, ਰੰਜਨਾ, ਕਿਰਨ ਪਾਲ, ਰੇਖਾ ਸ਼ਰਮਾ, ਹਰਜੀਤ ਸਿੰਘ, ਅਸ਼ੋਕ ਕੁਮਾਰ ਤੇ ਗੁਰਵੀਰ ਸਿੰਘ ਸਨ। ਮੰਚ ਸੰਚਾਲਨ ਗਗਨਦੀਪ ਕੌਰ ਨੇ ਕੀਤਾ ਤੇ ਪ੍ਰੋਗਰਾਮ ਦੇ ਸੰਚਾਲਨ ’ਚ ਬਲਜੀਤ ਕੌਰ ਤੇ ਧੀਰਜ ਕਲਸੀ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਬਲਾਕ ਨੋਡਲ ਅਫ਼ਸਰ ਸੁਰਿੰਦਰ ਕੁਮਾਰ ਰਾਣਾ ਤੇ ਜੱਜਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ, ਤੇ ਜੱਜਾਂ ਨੂੰ ਮੋਮੈਂਟੋ ਅਤੇ ਸਰਟੀਫੀਕੇਟ ਦਿੱਤੇ ਗਏ। ਸਕੂਲ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਰਿਫਰੈਸ਼ਮੈਂਟ ਤੇ ਦੁਪਹਿਰ ਦਾ ਖਾਣਾ ਵੀ ਪ੍ਰਬੰਧ ਕੀਤਾ ਗਿਆ।