- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਮੀ ਮਾਰਗ ਅਥਾਰਿਰਟੀ ਰਾਜ ਮਾਰਗ ਦੀ ਸਫਾਈ ਲਈ ਸਹਿਯੋਗ ਨਹੀ ਕਰ ਰਹੀ - ਮੇਅਰ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਮੇਅਰ ਨੇ ਕੌਮੀ ਮਾਰਗ ਅਥਾਰਿਟੀ ’ਤੇ ਦੋਸ਼ ਲਗਾਇਆ ਕਿ 27 ਅਕਤੂਬਰ ਨੂੰ ਬਰਲਟਨ ਪਾਰਕ ਵਿਖੇ ਸ਼ਰੂ ਹੋਣ ਜਾ ਰਹੀ ਏਸ਼ੀਅਨ ਹਾਕੀ ਚੈਂਪੀਅਨਜ਼ ਨੂੰ ਮੁੱਖ ਰੱਖਦੇ ਹੋਏ ਹਾਈਵੇ ਅਥਾਰਿਟੀ ਸਹਿਯੋਗ ਨਹੀਂ ਕਰ ਰਹੀ ਹੈ। ਇਸ ਮਹੱਤਵਪੂਰਨ ਮੁੱਦੇ ਨੂੰ ਕੌਮੀ ਮਾਰਗ ਅਥਾਰਿਟੀ ਨੇ ਨਜ਼ਰਅੰਦਾਜ਼ ਕੀਤਾ ਹੈ•। ਇਸ ਕਾਰਨ ਨਗਰ ਨਿਗਮ ਨੇ ਸਫਾਈ ਲਈ ਆਪਣੀਆਂ ਟੀਮਾਂ ਤਾਇਨਾਤ ਕੀਤੀਆਂ ਹਨ। ਨਗਰ ਨਿਗਮ ਨੇ ਰਾਸ਼ਟਰੀ ਰਾਜਮਾਰਗ ਦੀ ਹਾਲਤ ਸੁਧਾਰਨ ਲਈ ਟੀਮਾਂ ਤਾਇਨਾਤ ਕੀਤੀਆਂ ਹਨ। ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 27 ਅਕਤੂਬਰ ਨੂੰ ਸ਼ਹਿਰ ’ਚ ਸ਼ੁਰੂ ਹੋਣ ਵਾਲੀ ਹੈ। ਹਾਈਵੇ ਅਥਾਰਟੀ ਸ਼ਹਿਰ ’ਚੋਂ ਲੰਘਦੇ ਰਾਸ਼ਟਰੀ ਰਾਜਮਾਰਗ 44 ਦੀ ਦੇਖਭਾਲ ਕਰਨ ’ਚ ਅਸਫਲ ਰਹੀ ਹੈ, ਇਸ ਲਈ ਨਿਗਮ ਨੇ ਆਪਣੇ ਕਈ ਕਰਮਚਾਰੀ ਤਾਇਨਾਤ ਕੀਤੇ ਹਨ। ਲੰਮਾ ਪਿੰਡ ਚੌਕ ਨੇੜੇ ਮੁਰੰਮਤ ਕੀਤੀ ਜਾ ਰਹੀ ਹੈ। ਸੜਕਾਂ ਦੀ ਸਫਾਈ ਕੀਤੀ ਜਾ ਰਹੀ ਹੈ ਤੇ ਮਲਬਾ ਹਟਾਇਆ ਜਾ ਰਿਹਾ ਹੈ। ਮੇਅਰ ਵਿਨੀਤ ਧੀਰ ਨੇ ਦੋਸ਼ ਲਗਾਇਆ ਹੈ ਕਿ ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਇਸ ਤੋਂ ਇਲਾਵਾ ਸੈਂਟਰਲ ਵਰਜ ਤੋਂ ਲੈ ਕੇ ਸੜਕਾਂ ਦੀ ਮੁਰੰਮਤ ਆਦਿ ਦਾ ਕੰਮ ਵੀ ਨਗਰ ਨਿਗਮ ਹੀ ਕਰ ਰਹੀ ਹੈ।