ਫਾਈਲਾਂ ’ਚ ਦੱਬੀਆਂ ਰਹਿ ਗਈਆਂ ਪ੍ਰੋਜੈਕਟ ਦੀਆਂ ਯੋਜਨਾਵਾਂ ਬੇਸਿੱਟਾ ਰਹੀਆਾਂ ਹੁਣ ਤੱਕ ਦੀਆੰ ਮੀਟਿੰਗਾਂ, ਫਾਈਲਾਂ ਚ ਦੱਬੀਆੰ ਰਹਿ ਗਈਆਾਂ ਪ੍ਰੋਜੈਕਟ ਦੀਆੰ ਯੋਜਨਾਵਾਂ
Publish Date: Thu, 13 Aug 2026 10:29 PM (IST)
Updated Date: Thu, 13 Aug 2026 10:29 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਦੇ ਜਲੰਧਰ ਸਥਿਤ ਚੁਗਿੱਟੀ ਤੋਂ ਲੈ ਕੇ ਬਿਧੀਪੁਰ ਫਾਟਕ ਤੱਕ ਖਾਸ ਕਰਕੇ ਫੋਕਲ ਪੁਆਇੰਟ ਨੂੰ ਜਾਂਦੀ ਸਰਵਿਸ ਰੋਡ ਤੇ ਪਾਣੀ ਦੀ ਨਿਕਾਸੀ ਨਾ ਹੋਣ ਤੇ ਡੂੰਘੇ ਟੋਇਆਂ ਕਾਰਨ ਬੀਤੇ ਦਿਨੀਂ ਹੋਏ ਦਰਦਨਾਕ ਹਾਦਸੇ ’ਚ 68 ਸਾਲਾ ਬਜ਼ੁਰਗ ਵਿਜੇ ਮਹਿੰਦਰੂ ਦੀ ਜਾਨ ਚਲੇ ਜਾਣ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਦੀ ਕੁੰਭਕਰਨੀ ਨੀਂਦ ਨਹੀਂ ਖੁੱਲ੍ਹੀ। ਇਸ ਸਬੰਧ ਵਿਚ ਤਿੰਨ ਦਿਨ ਬੀਤਣ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਵੱਲੋਂ ਕੋਈ ਕਾਰਵਾਈ ਨਹੀੰ ਹੋਈ। --- ਸਥਿਤੀ ਚਿੰਤਾਜਨਕ ਚੁਗਿੱਟੀ ਤੋਂ ਲੈ ਕੇ ਭਗਤ ਸਿੰਘ ਕਾਲੋਨੀ ਤੱਕ ਸਰਵਿਸ ਲੇਨ ਦੀ ਹਾਲਤ ਬੇਹੱਦ ਖਸਤਾ ਹੈ। ਇਸ ਦੇ ਨਾਲ ਹੀ ਸੁੱਚੀ ਪਿੰਡ ਵਾਲੀ ਸਰਵਿਸ ਰੋਡ ਵਾਲੀ ਸੜਕ ਤੇ ਭਰੇ ਪਾਣੀ ਤੇ ਟੋਇਆਂ ਕਾਰਨ ਰੋਜ਼ਾਨਾ ਵਾਹਨ ਫਸ ਰਹੇ ਹਨ ਤੇ ਪਲਟ ਰਹੇ ਹਨ। ਪੱਕੇ ਹੱਲ ਦੀ ਬਜਾਏ ਐੱਨਐੱਚਏਆਈ ਆਰਜ਼ੀ ਤੌਰ ਤੇ ਪੰਪਿੰਗ ਮਸ਼ੀਨਾਂ ਲਗਾ ਕੇ ਪਾਣੀ ਸੀਵਰੇਜ ਵਿੱਚ ਸੁੱਟਣਾ ਤੇ ਟੋਇਆਂ ਵਿੱਚ ਮਿੱਟੀ ਨਾਲ ਭਰ ਦਿੱਤਾ ਜੋ ਅਗਲੇ ਮੀਂਹ ਤਕ ਫਿਰ ਮੁੜ ਇਸੇ ਸਥਿਤੀ ’ਚ ਆ ਜਾਣਗੇ। ਜਲੰਧਰ ਉੱਤਰੀ ਦੇ ਵਿਧਾਇਕ ਬਾਵਾ ਹੈਨਰੀ ਨੇ ਦੱਸਿਆ ਕਿ ਇਹ ਮੁੱਦਾ ਇਸ ਵਾਰ ਪੰਜਾਬ ਵਿਧਾਨ ਸਭਾ ਵਿੱਚ ਚੁੱਕਿਆ ਪਰ ਅਜੇ ਤਕ ਕੋਈ ਵੀ ਪਰਪੋਜ਼ਲ ਤਿਆਰ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਉਹ ਪਿਛਲੇ ਤਿੰਨ ਸਾਲਾਂ ਵਿਚ ਐੱਨਐੱਚਏਆਈ ਤੇ ਨਿਗਮ ਨਾਲ ਕਈ ਮੀਟਿੰਗਾਂ ਕੀਤੀਆਂ। ਨਤੀਜੇ 36 ਕਰੋੜ ਦਾ ਪ੍ਰੋਜੈਕਟ ਪਲਾਨ ਕੀਤਾ ਗਿਆ, ਜਿਸ ’ਚ ਡਿਸਪੋਸਲ ਲਈ ਨਗਰ ਨਿਗਮ ਐੱਨਐੱਚਏਆਈ ਨੂੰ ਜ਼ਮੀਨ ਦੇਵੇ, ਜਿਸ ’ਤੇ ਪਹਿਲਾਂ ਸਹਿਮਤੀ ਪ੍ਰਗਟਾਈ ਪਰ ਜ਼ਮੀਨ ਮੁਹੱਈਆ ਨਹੀਂ ਕਰਵਾਈ ਗਈ ਤੇ ਉਹ ਪ੍ਰੋਜੈਕਟ ਰੱਦ ਹੋ ਗਿਆ। ਜਦਕਿ ਤਤਕਾਲੀ ਡੀਸੀ ਤੇ ਤਤਕਾਲੀ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਸਰਵਿਸ ਰੋਡ ਦਾ ਦੌਰਾ ਵੀ ਕੀਤਾ ਸੀ। ਹੁਣ ਫਿਰ ਤੋਂ ਹੋਈ ਮੀਟਿੰਗ ਵਿਚ ਮੇਅਰ ਨੇ ਹਾਲ ਹੀ ’ਚ ਐੱਨਐੱਚਏਆਈ ਨੂੰ ਬੇਅੰਤ ਸਿੰਘ ਪਾਰਕ ਦੀ ਜ਼ਮੀਨ ਦੇਣ ਤੇ ਸਹਿਮਤੀ ਪ੍ਰਗਟਾਈ ਹੈ ਪਰ ਇਹ ਜ਼ਮੀਨ ਪੰਜਾਬ ਸਮਾਲ ਸਕੇਲ ਇੰਡਸਟਰੀਜ਼ ਅਤੇ ਐਕਸਪੋਰਟ ਕਾਰਪੋਰੇਸ਼ਨ ਦੀ ਹੋਣ ਕਾਰਨ ਨਗਰ ਨਿਗਮ ਕਿਵੇਂ ਟ੍ਰਾਂਸਫਰ ਕਰੇਗਾ, ਇਹ ਅਜੇ ਸਵਾਲੀਆ ਹਾਸ਼ੀਏ ’ਚ ਹੈ। ਹੈਨਰੀ ਨੇ ਕਿਹਾ ਨਗਰ ਨਿਗਮ, ਪ੍ਰਸ਼ਾਸਨ ਤੇ ਐੱਨਐੱਚਏਆਈ ਪੂਰੀ ਤਰ੍ਹਾਂ ਲਾਪਰਵਾਹ ਹੈ। ਪਿਛਲੇ ਸਾਲਾਂ ਵਿੱਚ ਸਿਰਫ਼ ਮੀਟਿੰਗਾਂ ਹੋਈਆਂ ਪਰ ਅਮਲੀ ਜਾਮਾ ਨਹੀਂ ਪਹਿਨਿਆ ਗਿਆ। ਕੂੜੇ ਨਾਲ ਭਰੀਆਂ ਨਾਲੀਆਂ ਕਾਰਨ ਪਾਣੀ ਦੀ ਸਮੱਸਿਆ ਵਧੀ ਹੈ। ਜੇ ਅਜੇ ਵੀ ਪ੍ਰੋਜੈਕਟ ਤੇ ਕੰਮ ਸ਼ੁਰੂ ਨਾ ਹੋਇਆ ਤਾਂ ਵਿਜੇ ਮਹਿੰਦਰੂ ਵਾਂਗ ਕਈ ਹੋਰ ਜਾਨਾਂ ਵੀ ਜਾ ਸਕਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਬਜ਼ੁਰਗ ਦੀ ਜਾਨ ਲਈ ਸਬੰਧਤ ਅਧਿਕਾਰੀ ਖਾਸ ਕਰਕੇ ਪ੍ਰੋਜੈਕਟ ਇੰਚਾਰਜ ਦੀ ਜ਼ਿੰਮੇਵਾਰੀ ਤੈਅ ਕਰ ਕੇ ਉਸ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।