- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਬੇਡਕਰ ਭਵਨ ਵਿਖੇ "ਸੰਵਿਧਾਨ ਦਿਵਸ" ਧੂਮ-ਧਾਮ ਨਾਲ ਮਨਾਇਆ

ਅੰਬੇਡਕਰ ਭਵਨ ’ਚ "ਸੰਵਿਧਾਨ ਦਿਵਸ" ਧੂਮ-ਧਾਮ ਨਾਲ ਮਨਾਇਆ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ
ਬਾਬਾ ਸਾਹਿਬ ਡਾ. ਅੰਬੇਡਕਰ ਭਵਨ ਵਿਖੇ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ। ਪ੍ਰੋਫੈਸਰ (ਡਾ.) ਨਵਜੋਤ, ਓਐੱਸਡੀ, ਜੀ ਐੱਨਡੀਯੂ ਕਾਲਜ ਜਲੰਧਰ ਸਮਾਗਮ ਦੇ ਮੁੱਖ ਮਹਿਮਾਨ ਤੇ ਬਰਿਜੇਸ਼ ਕੁਮਾਰ ਲੈਕਚਰਾਰ, ਗੌਰਮਿੰਟ ਗਰਲਜ਼ ਸੈਕੰਡਰੀ ਸਕੂਲ ਜਲੰਧਰ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਦੁਆਰਾ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨ ਉਪਰੰਤ ਕੀਤੀ ਗਈ।
ਪ੍ਰੋਫੈਸਰ (ਡਾ.) ਨਵਜੋਤ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਡਾ. ਅੰਬੇਡਕਰ ਨੇ ਆਪਣੀ ਸੂਝ-ਸਿਆਣਪ ਤੇ ਵਿਦਵਤਾ ਦੁਆਰਾ ਸੰਵਿਧਾਨ ਦੀ ਸਿਰਜਣਾ ਕਰਕੇ ਭਾਰਤੀ ਸਮਾਜ ਦੇ ਹਰ ਵਰਗ ਨੂੰ ਬਰਾਬਰ ਅਧਿਕਾਰ ਦੇ ਕੇ ਉਨ੍ਹਾਂ ਨੂੰ ਸੁਤੰਤਰਤਾ, ਸਮਾਨਤਾ ਅਤੇ ਵਿਕਾਸ ਦੇ ਇੱਕੋ ਜਿਹੇ ਅਵਸਰ ਪ੍ਰਦਾਨ ਕੀਤੇ ਪਰ ਭਾਰਤ ’ਚ ਸੌੜੀ ਰਾਜਨੀਤੀ ਨੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਹੀ ਨਹੀਂ ਕੀਤਾ। ਜਿਸ ਦੇ ਸਿੱਟੇ ਵਜੋਂ ਅੱਜ ਵੀ ਆਰਥਿਕ ਤੌਰ ਤੇ ਪਛੜੇ ਵਰਗਾਂ, ਖੇਤ ਮਜ਼ਦੂਰਾਂ, ਕਾਮੇ- ਕਿਰਤੀਆਂ, ਦਲਿਤਾਂ, ਔਰਤਾਂ ਅਤੇ ਘੱਟ ਗਿਣਤੀਆਂ ਨੂੰ ਸਿੱਖਿਆ, ਸਿਹਤ ਸਹੂਲਤਾਂ ਅਤੇ ਸੁੱਖ ਭਰੀ ਜ਼ਿੰਦਗੀ ਜਿਉਣ ਦੇ ਬਰਾਬਰ ਮੌਕੇ ਪ੍ਰਾਪਤ ਨਹੀਂ ਹਨ।
ਬਰਿਜੇਸ਼ ਕੁਮਾਰ ਨੇ ਵਿਦਵਤਾ ਭਰਪੂਰ ਭਾਸ਼ਣ ’ਚ ਭਾਰਤੀ ਸੰਵਿਧਾਨ ਦੇ ਵਿਭਿੰਨ ਅਨੁਸ਼ੇਦਾਂ ਤੇ ਵਿਸਥਾਰ ਨਾਲ ਵਿਆਖਿਆ ਕਰਦਿਆਂ ਸੰਵਿਧਾਨ ਨੂੰ ਮਨੁੱਖੀ ਹੱਕਾਂ ਦਾ ਮਹੱਤਵਪੂਰਨ ਤੇ ਬੇਮਿਸਾਲ ਦਸਤਾਵੇਜ ਦੱਸਿਆ। ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਸਿਰਜਣਾ ਕਰਕੇ ਬਾਬਾ ਸਾਹਿਬ ਡਾ. ਅੰਬੇਡਕਰ ਨੇ ਭਾਰਤ ’ਚ ਵਿਆਪਕ ਰੂੜ੍ਹੀਵਾਦ ਫਲਸਫੇ ਨੂੰ ਸਮਾਪਤ ਕਰਕੇ ਤਰਕਸ਼ੀਲ, ਵਿਗਿਆਨਕ ਤੇ ਮਾਨਵਵਾਦੀ ਵਿਚਾਰਧਾਰਾ ਤੇ ਅਧਾਰਿਤ ਬਿਹਤਰੀਨ ਮਨੁੱਖੀ ਕਲਿਆਣਕਾਰੀ ਸੋਚ ਨੂੰ ਬੜ੍ਹਾਵਾ ਦਿੱਤਾ।
ਪ੍ਰੋਫੈਸਰ ਬਲਬੀਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਨੁਸਾਰ ਭਾਰਤ ’ਚ 50 ਕਰੋੜ ਲੋਕਾਂ ਨੂੰ ਗਰੀਬੀ ਵਿੱਚੋਂ ਬਾਹਰ ਕੱਢਿਆ ਗਿਆ ਹੈ ਤਾਂ ਜਿਹੜੇ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫਤ ਅਨਾਜ ਦਿੱਤਾ ਜਾ ਰਿਹਾ ਹੈ ਉਹ ਲੋਕ ਕੌਣ ਹਨ? ਕੀ ਉਹ ਗਰੀਬ ਨਹੀਂ ਹਨ? ਉਨ੍ਹਾਂ ਕਿਹਾ ਕਿ ਹਰ ਸਿਆਸੀ ਆਗੂ ਵੋਟ ਦੀ ਰਾਜਨੀਤੀ ਕਰ ਰਿਹਾ ਹੈ। ਇਸ ਮੌਕੇ ਡਾ. ਜੀ.ਸੀ. ਕੌਲ, ਡਾ.ਮਹਿੰਦਰ ਸੰਧੂ, ਪਰਮਿੰਦਰ ਸਿੰਘ ਖੁਤਣ, ਜਸਵਿੰਦਰ ਵਰਿਆਣਾ, ਤਿਲਕ ਰਾਜ, ਬਲਦੇਵ ਰਾਜ ਮਕਸੂਦਾਂ, ਨਿਰਮਲ ਬਿਨਜੀ, ਸੂਰਜ ਵਿਰਦੀ, ਜਗਦੀਸ਼ ਡਾਲੀਆ, ਡਾ. ਕੁਲਵੰਤ ਸਿੰਘ ਫੁੱਲ, ਸਾਬਕਾ ਰਾਜਦੂਤ ਰਮੇਸ਼ ਚੰਦਰ, ਬਲਵਿੰਦਰ ਡਾਲੀਆ, ਹਰਭਜਨ ਸਾਂਪਲਾ, ਡਾ. ਮਦਨ ਲਾਲ, ਰੂਪ ਲਾਲ, ਐਮ ਐਲ ਡੋਗਰਾ, ਡੀਪੀ ਭਗਤ, ਪ੍ਰੋਫੈਸਰ ਜੀ.ਐੱਸ. ਭੱਟ, ਪਰਮਜੀਤ ਮਹੇ, ਮਹੇਸ਼ ਚੰਦਰ, ਡਾ. ਮੋਹਿਤ ਚੰਦਰ, ਨਰਿੰਦਰ ਲੇਖ, ਰਮੇਸ਼ ਚੋਹਕਾਂ, ਮਦਨ ਲਾਲ, ਸੁਖਦੇਵ ਰਾਜ, ਸੁਰਿੰਦਰ ਕੁਮਾਰ, ਗੁਰਦਰਸ਼ਨ ਲਾਲ, ਹੇਮੰਤ ਮਹੇ, ਡਾ. ਰਾਜਨ ਸ਼ਰਮਾ, ਪ੍ਰੋ. ਕੇ. ਕੇ. ਯਾਦਵ, ਅਸ਼ੋਕ ਕੁਮਾਰ, ਮਨੋਜ ਕੁਮਾਰ, ਸਤਪਾਲ, ਸੁਰਿੰਦਰ ਕੁਮਾਰ, ਵਿਨੀਤ ਵਿਰਦੀ, ਕਸ਼ਮੀਰੀ ਲਾਲ, ਵਿਸ਼ੂ ਦੇਵ, ਸੀਨੀਅਰ ਐਡਵੋਕੇਟ ਦਰਸ਼ਨ ਸਿੰਘ, ਡਾ. ਸਤਪਾਲ, ਸ਼ਾਮ ਲਾਲ ਜੱਸਲ, ਹਰਮੇਸ਼ ਜੱਸਲ, ਧਨੀਰਾਮ ਸੂਦ, ਹਰਦੇਵ ਸਿੰਘ, ਚਮਨ ਸਾਂਪਲਾ, ਮਧੂ ਰਚਨਾ, ਸੁਨੀਤਾ ਚੰਦਰ, ਪਰਮਜੀਤ ਕੌਰ, ਰਾਜ ਕੁਮਾਰੀ ਮਾਹੀ, ਅੰਜਲੀ ਮਹੇ, ਸੰਤੋਸ਼ ਕੁਮਾਰੀ, ਕਵਿਤਾ ਢਾਂਡੇ, ਸੋਨਾਕਸ਼ੀ, ਤਨੂ ਤੇ ਹੋਰ ਹਾਜ਼ਰ ਸਨ।