ਪੁਲਿਸ ਡੀਏਵੀ ’ਚ 3 ਰੋਜ਼ਾ ਐੱਮਯੂਐੱਨ 2026, ਯੂਨੀਵਰਸਲ ਬ੍ਰਦਰਹੁੱਡ ਕਰਵਾਈ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿੱਚ ਤਿੰਨ ਰੋਜ਼ਾ ਐਮ.ਯੂ.ਐਨ. 2026, ਯੂਨੀਵਰਸਲ ਬ੍ਰਦਰਹੁੱਡ ਦਾ ਸ਼ਾਨਦਾਰ ਆਯੋਜਨ
Publish Date: Sat, 24 Oct 2026 07:14 PM (IST)
Updated Date: Sun, 25 Oct 2026 04:04 AM (IST)
ਸਟਾਫ ਰਿਪੋਟਰ, ਪੰਜਾਬੀ ਜਾਗਰਣ, ਜਲੰਧਰ : ਐੱਮਯੂਐੱਨ (ਮਾਡਲ ਯੂਨਾਈਟਿਡ ਨੇਸ਼ਨਜ਼) ਚੈਪਟਰ 8ਵੇਂ ਦਾ ਉਦਘਾਟਨ ਸਮਾਰੋਹ ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ, ਜਲੰਧਰ ਕੈਂਟ ਵਿਖੇ ਹੋਇਆ। ਤਿੰਨ ਰੋਜ਼ਾ ਐੱਮਯੂਐੱਨ ਦਾ ਉਦੇਸ਼ ਹੱਲ ਤੱਕ ਪਹੁੰਚਣ ਲਈ ਵੱਖ-ਵੱਖ ਕਮੇਟੀਆਂ ਅਧੀਨ ਵਿਸ਼ਵਿਕ ਪ੍ਰਸੰਗਿਕਤਾ ਦੇ ਮੁੱਦਿਆਂ ’ਤੇ ਚਰਚਾ ਕਰਨਾ ਹੈ। ਇਸ ਮੌਕੇ ਮਨਜੀਤ ਕੌਰ ਏਆਈਜੀ ਇੰਟੈਲੀਜੈਂਸ, ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਆਰਐੱਸ ਕੰਗ ਨੇ ਕੀਤਾ। ਇਸ ਮੌਕੇ ਪੀਡੀਏਵੀ ਐੱਮਯੂਐੱਨ ਕੋਆਰਡੀਨੇਟਰਜ਼-ਬਲਵਿੰਦਰ ਸਿੰਘ, ਡਾ. ਮਨੋਜ ਦੱਤਾ, ਸੀਮਾ ਸ਼ਰਮਾ, ਪ੍ਰੀਤੀ ਖਹਿਰਾ ਵੀ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ ‘ਦੀਪ ਜੋਤੀ’ ਸ਼ਲੋਕ ਦੀ ਧੁਨ ’ਤੇ ਮੁੱਖ ਮਹਿਮਾਨ ਨੇ ਸ਼ਮਾਂ ਰੌਸ਼ਨ ਕਰ ਕੇ ਕੀਤੀ। ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨ ਤੇ ਹੋਰ ਸਕੂਲਾਂ ਦੇ ਪ੍ਰਿੰਸੀਪਲਾਂ-ਬਲਜਿੰਦਰ ਸਿੰਘ, ਵਿਨੋਦ ਕੁਮਾਰ, ਸੰਧਿਆ ਦੀਵਾਨ, ਰਜਨੀ ਗੁਪਤਾ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ। ਪ੍ਰਿੰਸੀਪਲ ਡਾ. ਆਰਐੱਸ ਕੰਗ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਐੱਮਯੂਐੱਨ ’ਚ ਭਾਗੀਦਾਰੀ ਵਿਦਿਆਰਥੀਆਂ ’ਚ ਜਾਗਰੂਕਤਾ, ਆਤਮ-ਵਿਸ਼ਵਾਸ ਤੇ ਅਗਵਾਈ ਕੌਸ਼ਲ ਵਧਾਉਣ ’ਚ ਸਹਾਇਕ ਹੈ। ਮੁੱਖ ਮਹਿਮਾਨ ਵੱਲੋਂ ਇੱਕ ਗਲੋਬ ’ਤੇ ਹਸਤਾਖਰ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਪ੍ਰਿੰਸੀਪਲ ਡਾ. ਆਰਐੱਸ ਕੰਗ, ਦੂਜੇ ਸਕੂਲਾਂ ਦੇ ਪ੍ਰਿੰਸੀਪਲ-ਬਲਜਿੰਦਰ ਸਿੰਘ, ਵਿਨੋਦ ਕੁਮਾਰ, ਸੰਧਿਆ ਦੀਵਾਨ, ਰਜਨੀ ਗੁਪਤਾ ਤੇ ਪੀਡੀਏਵੀ ਐੱਮਯੂਐੱਨ ਦੇ ਕੋਆਰਡੀਨੇਟਰਜ਼-ਡਾ. ਮਨੋਜ ਦੱਤਾ, ਬਲਵਿੰਦਰ ਸਿੰਘ, ਸੀਮਾ ਸ਼ਰਮਾ, ਐੱਮਯੂਐੱਨ ਸੈਕਟਰੀ ਜਨਰਲ ਤਨਵੀਰ ਸਿੰਘ ਤੇ ਐੱਮਯੂਐੱਨ ਡਿਪਟੀ ਸੈਕਟਰੀ ਜਨਰਲ ਤਨਵੀਰ ਕੌਰ ਵੀ ਮੌਜੂਦ ਸਨ। ਪ੍ਰਿੰਸੀਪਲ ਡਾ. ਆਰਐੱਸ ਕੰਗ ਨੇ ਸਾਰੇ ਮੌਜੂਦ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਇਸ ਪ੍ਰੋਗਰਾਮ ਦੀ ਓਪਨਿੰਗ ਸਪੀਚ ਸੈਕਟਰੀ ਜਨਰਲ ਤਨਵੀਰ ਸਿੰਘ ਵੱਲੋਂ ਦਿੱਤੀ ਗਈ। ਮਾਡਲ ਯੂਨਾਈਟਿਡ ਨੇਸ਼ਨਜ਼ ਦੇ ਮਹੱਤਵ ਸਬੰਧੀ ਜਾਗਰੂਕਤਾ ਲਿਆਉਣ ਤੇ ਐੱਮਯੂਐੱਨ ਦੀ ਉਪਯੋਗਤਾ ਤੇ ਉਦੇਸ਼ ਨੂੰ ਕੋਰੀਓਗ੍ਰਾਫੀ ਦੇ ਮਾਧਿਅਮ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ। ਸਕੂਲ ਦੇ ਨ੍ਰਿਤ ਵਿਭਾਗ ਦੇ ਅਧਿਆਪਕਾਂ ਵੱਲੋਂ ਤਿਆਰ ਕਰਵਾਇਆ ਗਿਆ ਰਾਜਸਥਾਨ ਦੀ ਲੋਕ ਸੰਸਕ੍ਰਿਤੀ ਨਾਲ ਜੁੜਿਆ ਰਾਜਸਥਾਨੀ ਲੋਕ ਨਾਚ ਚਿਰਮੀ ਪੇਸ਼ ਕੀਤਾ ਗਿਆ। ਐੱਮਯੂਐੱਨ ਦੀ ਆਰਗੇਨਾਈਜ਼ਿੰਗ ਕਮੇਟੀ ਵੱਲੋਂ ਕੀਤੀ ਗਈ ਤਿਆਰੀ ਸਬੰਧੀ ਐੱਮਯੂਐੱਨ ਦੀ ਬਿਹਾਈਂਡ ਦਿ ਸੀਨ ਓਪਨਿੰਗ ਵੀਡੀਓ ਵੀ ਦਿਖਾਈ ਗਈ ਤੇ ਵੱਖ-ਵੱਖ ਐਗਜ਼ੀਕਿਊਟਿਵ ਕਮੇਟੀਆਂ ਦੇ ਚੇਅਰਪਰਸਨਜ਼ ਦੀ ਪਛਾਣ ਕਰਵਾਈ ਗਈ। ਪ੍ਰਿੰਸੀਪਲ ਡਾ. ਆਰਐੱਸ ਕੰਗ ਤੇ ਮੁੱਖ ਮਹਿਮਾਨ ਵੱਲੋਂ ਇਸ ਸਾਲ ਦੇ ਸੈਕਟਰੀ ਜਨਰਲ ਤਨਵੀਰ ਸਿੰਘ ਨੂੰ ਮਸ਼ਾਲ ਸੌਂਪੀ ਗਈ। ਅਗਲੇ 2 ਦਿਨਾਂ ’ਚ ਐੱਮਯੂਐੱਨ ਦੌਰਾਨ 11 ਕਮੇਟੀਆਂ-ਯੂਐੱਨਜੀਏ, ਜ਼ੌਂਬੀ ਆਊਟ ਬ੍ਰੇਕ, ਯੂਐੱਨਸੀਐੱਸਡਬਲਿਊ, ਯੂਐੱਨਐੱਚਆਰਸੀ, ਏਆਈਡਬਲਿਊ ਪੀਪੀਐੱਮ, ਪੀਵੀਐੱਸ, ਦਿ ਬੈਂਚ, ਟੀ ਐਂਡ ਟਰਮੌਇਲ, ਆਈਪੀ, ਆਈਪੀਐੱਲ, ਪੀ-ਪੌਪ-ਵੱਖ-ਵੱਖ ਵਿਸ਼ਵਿਕ ਮੁੱਦਿਆਂ ’ਤੇ ਚਰਚਾ ਤੇ ਬਹਿਸ ਕਰਨਗੀਆਂ। ਤਿੰਨ ਰੋਜ਼ਾ ਪੀਡੀਏਵੀ. ਐੱਮਯੂਐੱਨ ’ਚ ਜਲੰਧਰ ਤੇ ਇਸ ਦੇ ਆਸ-ਪਾਸ ਦੇ ਸਕੂਲਾਂ ਦੇ 14 ਤੋਂ 18 ਸਾਲ ਦੇ ਲਗਭਗ 700 ਵਿਦਿਆਰਥੀ ਹਿੱਸਾ ਲੈ ਰਹੇ ਹਨ।