- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ-2026

ਖੇਡਾਂ ਵਤਨ ਪੰਜਾਬ ਦੀਆਂ-2026
ਫੁੱਟਬਾਲ ਅੰਡਰ-17 (ਲੜਕੀਆਂ) ਮੁਕਾਬਲੇ ’ਚ ਵਾਈ.ਐਫ.ਸੀ. ਰੂੜਕਾ ਕਲਾਂ ਰਿਹਾ ਜੇਤੂ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਸ਼ਨੀਵਾਰ ਨੂੰ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਡੋ ਅੰਡਰ-17 (ਲੜਕੀਆਂ) 36 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ਵਿੱਚ ਮੁਸਕਾਨ ਨੇ ਪਹਿਲਾ ਅਤੇ ਜਿਕਰਾ ਨੇ ਦੂਜਾ ਸਥਾਨ ਹਾਸਲ ਕੀਤਾ। ਜਦਕਿ ਈਸ਼ਾ ਅਤੇ ਨਿਤੀਕਾ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀਆਂ। 40 ਕਿੱਲੋਗ੍ਰਾਮ ਭਾਰ ਵਰਗ ’ਚ ਮਨੀਸ਼ਾ ਪਹਿਲੇ ਅਤੇ ਸ਼ਾਲੂ ਦੂਜੇ ਸਥਾਨ ’ਤੇ ਰਹੀ। ਜਦਕਿ ਆਂਚਲ ਤੇ ਅਵਨੀਤ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਡੋ ਅੰਡਰ-17 (ਲੜਕੇ) 45 ਕਿੱਲੋਗ੍ਰਾਮ ਭਾਰ ਵਰਗ ਵਿੱਚ ਅੰਗਦ ਨੇ ਪਹਿਲਾ, ਅੰਸ਼ ਸਿੰਘ ਨੇ ਦੂਜਾ ਤੇ ਭਵਨਦੀਪ ਸਿੰਘ ਅਤੇ ਕਰਨ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 50 ਕਿੱਲੋਗ੍ਰਾਮ ਭਾਰ ਵਰਗ ਵਿੱਚ ਕਾਰਤਿਕ ਵਰਮਾ ਪਹਿਲੇ, ਕਾਰਤਿਕ ਸ਼ਰਮਾ ਦੂਜੇ ਅਤੇ ਰਣ ਇੰਦਰਦੀਪ ਸਿੰਘ ਤੀਜਾ ਸਥਾਨ ’ਤੇ ਰਹੇ। 55 ਕਿੱਲੋਗ੍ਰਾਮ ਭਾਰ ਵਰਗ ਵਿੱਚ ਕਪਿਸ਼ ਸ਼ਰਮਾ ਨੇ ਪਹਿਲਾ, ਹਰਮਨ ਨੇ ਦੂਜਾ ਅਤੇ ਕ੍ਰਿਸ਼ਨਾ ਤੇ ਸ਼ਿਵੇਨ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਬਾਕਸਿੰਗ ਅੰਡਰ-14 ਲੜਕੀਆਂ 30 ਤੋਂ 33 ਕਿੱਲੋਗ੍ਰਾਮ ਭਾਰ ਵਰਗ ਨਿਮਰਤ ਨੇ ਪਹਿਲਾ, ਨਵਨੀਤ ਨੇ ਦੂਜਾ ਸਥਾਨ ਹਾਸਲ ਕੀਤਾ। 35 ਤੋਂ 37 ਕਿੱਲੋਗ੍ਰਾਮ ਭਾਰ ਵਰਗ ਵਿੱਚ ਹਰਮਨ ਨੇ ਪਹਿਲਾ ਅਤੇ ਮਨਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ। 60 ਤੋਂ 64 ਕਿੱਲੋਗ੍ਰਾਮ ਭਾਰ ਵਰਗ ’ਚ ਗੁਰਪ੍ਰੀਤ ਕੌਰ ਪਹਿਲੇ ਤੇ ਸੋਨੀਆ ਦੂਜੇ ਸਥਾਨ ’ਤੇ ਰਹੀ। ਬਾਕਸਿੰਗ ਅੰਡਰ-17 (ਲੜਕੀਆਂ) 44 ਤੋਂ 46 ਕਿੱਲੋਗ੍ਰਾਮ ਭਾਰ ਵਰਗ ਮੁਕਾਬਲੇ ਦੈਨਿਕਾ ਨੇ ਪਹਿਲਾ, ਚਾਂਦਨੀ ਨੇ ਦੂਜਾ ਅਤੇ ਭਾਵਨਾ ਤੇ ਪੂਰਵੀ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। 46 ਤੋਂ 49 ਕਿੱਲੋਗ੍ਰਾਮ ਭਾਰ ਵਰਗ ਮੁਕਾਬਲੇ ਵਿੱਚ ਸੋਨਾਲੀ ਪਹਿਲੇ ਸਥਾਨ ’ਤੇ ਰਹੀ।
ਬਾਕਸਿੰਗ ਅੰਡਰ-14 (ਲੜਕੇ) 30 ਤੋਂ 33 ਕਿੱਲੋਗ੍ਰਾਮ ਭਾਰ ਵਰਗ ਮੁਕਾਬਲੇ ਵਿੱਚ ਮਨਰਾਜ ਨੇ ਪਹਿਲਾ, ਕਾਰਤਿਕ ਨੇ ਦੂਜਾ ਅਤੇ ਸੂਰਜ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 37 ਤੋਂ 40 ਕਿੱਲੋਗ੍ਰਾਮ ਭਾਰ ਵਰਗ ਵਿੱਚ ਕ੍ਰਿਸ਼ਨਾ ਨੇ ਪਹਿਲਾ, ਸਰਤਾਜ ਸਿੰਘ ਨੇ ਦੂਜਾ ਅਤੇ ਨਿਸ਼ਾਂਤ ਨੇ ਤੀਜਾ ਸਥਾਨ ਹਾਸਲ ਕੀਤਾ। 46 ਤੋਂ 49 ਕਿੱਲੋਗ੍ਰਾਮ ਭਾਰ ਵਰਗ ਵਿੱਚ ਦਿਪੇਸ਼ ਨੇ ਪਹਿਲਾ ਅਤੇ ਅਨਹਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਜਦਕਿ ਰੁਦਰਾ ਜੋਸ਼ੀ ਤੇ ਸਿੱਦਕ ਪ੍ਰੀਤ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-17 (ਲੜਕੀਆਂ) ਮੁਕਾਬਲੇ ਵਿੱਚ ਵਾਈ.ਐਫ.ਸੀ. ਰੂੜਕਾ ਕਲਾਂ ਨੇ ਪਹਿਲਾ, ਨੰਗਲ ਸਲਾਨਾ ਫੁੱਟਬਾਲ ਅਕੈਡਮੀ ਨੇ ਦੂਜਾ ਅਤੇ ਸਕਿੱਲਰ ਫੁਟਬਾਲ ਅਕੈਡਮੀ ਨੇ ਤੀਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-14 (ਲੜਕੇ) ਮੁਕਾਬਲੇ ਵਿੱਚ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਪਹਿਲੇ, ਵਾਈ.ਐਫ.ਸੀ. ਰੂੜਕਾ ਕਲਾਂ ਦੂਜੇ ਅਤੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਤੀਜੇ ਸਥਾਨ ’ਤੇ ਰਿਹਾ। ਫੁੱਟਬਾਲ ਅੰਡਰ-17 (ਲੜਕੇ) ਮੁਕਾਬਲੇ ਵਿੱਚ ਵਾਈ.ਐਫ.ਸੀ. ਰੂੜਕਾ ਕਲਾਂ ਨੇ ਪਹਿਲਾ, ਸੰਤ ਬਾਬਾ ਪਾਲ ਸਿੰਘ ਸਕੂਲ ਨੇ ਦੂਜਾ ਅਤੇ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਨੇ ਤੀਜਾ ਸਥਾਨ ਹਾਸਲ ਕੀਤਾ।
ਖੋ-ਖੋ ਅੰਡਰ-17 (ਲੜਕੇ) ਮੁਕਾਬਲੇ ’ਚ ਹੈਲਪਿੰਗ ਹੈਂਡਸ ਸਪੋਰਟਸ ਵੈੱਲਫੇਅਰ ਸੁਸਾਇਟੀ ਪਹਿਲੇ ਸਥਾਨ ’ਤੇ ਰਹੀ। ਜਦਕਿ ਸਪੋਰਟਸ ਕਲੱਬ ਦੂਜੇ ਅਤੇ ਲੱਬੂ ਰਾਮ ਦੋਆਬਾ ਸਕੂਲ ਤੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ-17 (ਲੜਕੀਆਂ) ਮੁਕਾਬਲੇ ’ਚ ਸਰਕਾਰੀ ਕੰਨਿਆ ਹਾਇਰ ਸਕੂਲ, ਗਾਂਧੀ ਨਗਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਰਕਾਰੀ ਕੰਨਿਆ ਹਾਇਰ ਸਕੂਲ, ਨਗਰ ਦੂਜੇ ਅਤੇ ਹੈਲਪਿੰਗ ਹੈਂਡਸ ਸਪੋਰਟਸ ਵੈੱਲਫੇਅਰ ਸੋਸਾਇਟੀ ਅਤੇ ਜੋਤੀ ਪਬਲਿਕ ਸਕੂਲ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਮੁਕਾਬਲਿਆਂ ਵਿੱਚ ਸੌਰਵ ਰਾਜ, ਅੰਤਰਰਾਸ਼ਟਰੀ ਖਿਡਾਰੀ ਅਤੇ ਵਾਈਸ ਪ੍ਰੈਜ਼ੀਡੈਂਟ, ਡਿਸਟ੍ਰਿਕਟ ਖੋ-ਖੋ ਐਸੋਸੀਏਸ਼ਨ ਨੇ ਸ਼ਿਰਕਤ ਕੀਤੀ।