
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਜ਼ੁਰਗ ਨੂੰ ਬੇਰਹਿਮੀ ਨਾਲ ਕਤਲ ਵਾਲਾ ਕਾਤਲ ਕਾਬੂ

-10 ਘੰਟਿਆਂ ’ਚ ਪੁਲਿਸ ਨੇ ਸੁਲਝਾਇਆ ਮਾਮਲਾ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਿੰਡ ਰੰਧਾਵਾ ਮਸੰਦਾ ਦੇ ਖੇਡ ਮੈਦਾਨ ’ਚ ਰਾਮ ਪ੍ਰਕਾਸ਼ ਉਰਫ਼ ਦਾਨੂ ਪੁੱਤਰ ਨਾਮਾ ਰਾਮ ਦਾ ਪੱਥਰਾਂ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰਕੇ ਪਛਾਣ ਛੁਪਾਉਣ ਲਈ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕਰਨ ਵਾਲੇ ਕਾਤਲ ਨੂੰ ਪੁਲਿਸ ਵੱਲੋਂ 10 ਘੰਟਿਆਂ ’ਚ ਹੁਸ਼ਿਆਰੀ ਨਾਲ ਕਾਬੂ ਕਰ ਲਿਆ ਗਿਆ। ਇਸ ਸਬੰਧੀ ਥਾਣਾ ਮਕਸੂਦਾਂ ਦੇ ਮੁਖੀ ਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੀ ਰਾਤ ਹੀ ਕਤਲ ਦਾ ਭੇਤ ਸੁਲਝਾ ਕੇ ਕਾਤਲ ਰਾਜੀਵ ਕੁਮਾਰ ਉਰਫ਼ ਘੋੜਾ ਵਾਸੀ ਪਿੰਡ ਰੰਧਾਵਾ ਮਸੰਦਾਂ, ਜਲੰਧਰ ਨੂੰ ਕਾਬੂ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਕਾਤਲ ਰਾਜੀਵ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
----------------------
ਪੁਲਿਸ ਦੀ ਤੀਜੀ ਅੱਖ ਦਾ ਲਿਆ ਸਹਾਰਾ
ਥਾਣਾ ਮੁਖੀ ਨੇ ਦੱਸਿਆ ਕਿ ਕਤਲ ਦੇ ਮਾਮਲੇ ਨੂੰ ਸੁਲਝਾਉਣ ’ਚ ਸੀਸੀਟੀਵੀ ਕੈਮਰਿਆਂ ਵਿਚ ਨਜ਼ਰ ਆਇਆ ਕਿ ਰਾਜੀਵ, ਰਾਮ ਪ੍ਰਕਾਸ਼ ਦਾ ਸਾਈਕਲ ਚਲਾ ਰਿਹਾ ਸੀ, ਜਿਸ ਤੋਂ ਸ਼ੱਕ ਹੋਣ ’ਤੇ ਹੋਰ ਸੀਸੀਟੀਵੀ ਫੁਟੇਜ ਖੰਘਾਲੀ ਗਈ ਤਾਂ ਉਸ ’ਚ ਸਾਰਾ ਮਾਮਲਾ ਸੁਲਝ ਗਿਆ।