- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਮੁਲਾਜ਼ਮਾਂ ਵੱਲੋਂ ਲੁਧਿਆਣਾ ਘਟਨਾ ਦੇ ਵਿਰੋਧ ’ਚ ਪੁਤਲਾ ਫੂਕ ਮੁਜ਼ਾਹਰਾ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਲੁਧਿਆਣਾ ਵਿਖੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੇ ਵਿਰੋਧ ’ਚ ਸ਼ੁੱਕਰਵਾਰ ਨੂੰ ਨਗਰ ਨਿਗਮ ਦੀਆਂ ਸਮੂਹ ਯੂਨੀਅਨਾਂ ਵੱਲੋਂ ਹੜਤਾਲ ਦਾ ਸਮਰਥਨ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬੰਟੂ ਸਬਰਵਾਲ ਦੀ ਅਗਵਾਈ ਹੇਠ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਨਗਰ ਨਿਗਮ ਦਫ਼ਤਰ ਬੰਦ ਰੱਖਣ ਦੇ ਨਾਲ ਕੂੜੇ ਦੀ ਲਿਫਟਿੰਗ ਵੀ ਬੰਦ ਰੱਖੀ ਗਈ। ਇਸੇ ਦੌਰਾਨ ਚੰਦਨ ਗਰੇਵਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਗਰ ਨਿਗਮ ਵਿਖੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬੁੱਤ ਦੀ ਸਾਫ਼-ਸਫ਼ਾਈ ਕੀਤੀ ਗਈ। ਇਸ ਤੋਂ ਬਾਅਦ ਸ੍ਰੀ ਰਾਮ ਚੌਕ ਤੋਂ ਡਾ. ਭੀਮ ਰਾਓ ਅੰਬੇਦਕਰ ਚੌਕ (ਨਕੋਦਰ ਚੌਕ) ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਬੰਟੂ ਸਬਰਵਾਲ, ਸੰਮੀ ਲੁਥਰ, ਸਿਕੰਦਰ ਖੋਸਲਾ, ਰਿੰਪੀ ਕਲਿਆਣ, ਬਨੋਦ ਗਿੱਲ, ਰਾਜਨ ਕਲਿਆਣ, ਬਾਬਾ ਰਾਜ ਕਿਸ਼ੋਰ, ਜੱਸੀ ਤਲਣ, ਅਜੇ ਖੋਸਲਾ, ਅਜੇ ਗਿੱਲ, ਬਿਕਰਮ ਭੱਟੀ, ਛੋਟੂ ਕਾਲੀ ਥਾਪਰ, ਜਤਿੰਦਰ ਨਿੱਕਾ, ਗੋਰਾ ਗਿੱਲ, ਚੇਤਨ ਹਾਂਡਾ, ਸੁਭਾਸ਼ ਸੋਢੀ, ਚੰਦਨ ਗਰੇਵਾਲ, ਸਨੀ ਸਹੋਤਾ, ਸਨੀ ਸੇਠੀ, ਵਿੱਕੀ ਸਹੋਤਾ, ਨੀਰਜ ਸਾਹੀ, ਛੋਟਾ ਰਾਜੂ, ਗੋਲੂ, ਅਨਿਲ ਸਬਰਵਾਲ ਸਮੇਤ ਵਾਲਮੀਕੀ ਭਾਈਚਾਰੇ ਦੇ ਆਗੂ ਅਤੇ ਨਗਰ ਨਿਗਮ ਮੁਲਾਜ਼ਮ ਹਾਜ਼ਰ ਸਨ।