- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਵਰਿਆਣਾ ਡੰਪ ਦਾ ਕੀਤਾ ਮੁਆਇਨਾ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਵਰਿਆਣਾ ਡੰਪ ’ਤੇ ਬਾਇਓਮਾਈਨਿੰਗ ਦਾ ਕੰਮ ਹੁਣ ਮੁੜ ਸ਼ੁਰੂ ਹੋਵੇਗਾ, ਕਿਉਂਕਿ ਮੌਨਸੂਨ ਦੇ ਮੌਸਮ ਕਾਰਨ ਕੰਮ ਠੇਕਾ ਕੰਪਨੀ ਨੇ ਬੰਦ ਕਰ ਦਿੱਤਾ ਸੀ। ਇਸ ਸਬੰਧੀ ਸ਼ੁੱਕਰਵਾਰ ਨੂੰ ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ ਤੇ ਸੰਯੁਕਤ ਕਮਿਸ਼ਨਰ ਡਾ: ਮਨਦੀਪ ਕੌਰ ਨੇ ਅਧਿਕਾਰੀਆਂ ਨਾਲ ਵਰਿਆਣਾ ਡੰਪ ਦਾ ਮੁਆਇਨਾ ਕੀਤਾ ਤੇ ਕੰਮ ਦੀ ਰਫਤਾਰ ਤੇਜ਼ ਕਰਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਕਮਿਸ਼ਨਰ ਨੇ ਨਵੇਂ ਬਣਾਏ ਗਏ ਡੰਪ ਦੀ ਨਿਸ਼ਾਨਦੇਹੀ ਕਰਵਾਈ ਤਾਂ ਜੋ ਉਥੇ ਕੂੜਾ ਡੰਪ ਕੀਤਾ ਜਾ ਸਕੇ। ਇਸ ਦੌਰਾਨ ਠੇਕਾ ਕੰਪਨੀ ਨੇ ਬਾਇਓਮਾਈਨਿੰਗ ਦਾ ਕੰਮ ਤੇਜ਼ੀ ਨਾਲ ਕਰਨ ਲਈ ਹੋਰ ਨਵੀਂ ਮਸ਼ੀਨਰੀ ਲਿਆਉਣ ਦਾ ਵੀ ਕਮਿਸ਼ਨਰ ਨੂੰ ਭਰੋਸਾ ਦਿੱਤਾ।
---
ਸਾਢੇ 8 ਲੱਖ ਮੀਟ੍ਰਿਕ ਟਨ ਕੂੜੇ ਦੀ ਹੋਵੇਗੀ ਬਾਇਓਮਾਈਨਿੰਗ
ਵਰਿਆਣਾ ਡੰਪ ’ਤੇ ਕੂੜੇ ਤੋਂ ਮਿੱਟੀ ਬਣਾਉਣ ਲਈ ਜਿਹੜਾ ਬਾਇਓਮਾਈਨਿੰਗ ਦਾ ਪ੍ਰਾਜੈਕਟ ਚੱਲ ਰਿਹਾ ਹੈ, ਉਸ ਨੇ ਸਾਢੇ 8 ਲੱਖ ਮੀਟ੍ਰਿਕ ਟਨ ਕੂੜੇ ਦੀ ਬਾਇਓਮਾਈਨਿੰਗ ਕਰਨੀ ਹੈ, ਜਦੋਂਕਿ ਉਥੇ ਰੋਜ਼ਾਨਾ ਹੋਰ ਵੀ ਕੂੜਾ ਜਮ੍ਹਾਂ ਹੋ ਰਿਹਾ ਹੈ। ਜ਼ਿਕਰਯੋਗ ਹੈ ਉਕਤ ਸਾਢੇ 8 ਲੱਖ ਮੀਟ੍ਰਿਕ ਟਨ ਕੂੜੇ ਨੂੰ ਮਿੱਟੀ ’ਚ ਬਦਲਣ ਦਾ ਕੰਮ ਘੱਟੋ ਘੱਟ 2 ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ ਅਤੇ ਉਸ ਸਮੇਂ ਤਕ ਹੋਰ ਕੂੜਾ ਜਮ੍ਹਾ ਹੋ ਜਾਏਗਾ, ਕਿਉਂਕਿ ਰੋਜ਼ਾਨਾ ਲਗਪਗ ਸਾਢੇ 5 ਲੱਖ ਟਨ ਕੂੜਾ ਡੰਪ ਤੋਂ ਜਾਂਦਾ ਹੈ। ਇਸ ਲਈ ਉਕਤ ਲੱਗੇ ਬਾਇਓਮਾਈਨਿੰਗ ਪਲਾਂਟ ਦੀ ਰਫਤਾਰ ਵਧਾਉਣੀ ਲਾਜ਼ਮੀ ਹੋਵੇਗੀ।