ਨਿਗਮ ਬਜਟ ਮੀਟਿੰਗ ’ਚ ਦੇਰੀ, ਹੁਣ 30 ਮਾਰਚ ਨੂੰ ਸੰਭਾਵਨਾ
ਨਿਗਮ ਬਜਟ ਮੀਟਿੰਗ ’ਚ ਦੇਰੀ, ਹੁਣ 30 ਮਾਰਚ ਨੂੰ ਸੰਭਾਵਨਾ
Publish Date: Tue, 24 Mar 2026 10:49 PM (IST)
Updated Date: Tue, 24 Mar 2026 10:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਸਾਲ 2026-27 ਦੀ ਬਜਟ ਮੀਟਿੰਗ ਹੁਣ 30 ਮਾਰਚ ਨੂੰ ਹੋਣ ਦੀ ਸੰਭਾਵਨਾ ਹੈ। ਪਹਿਲਾਂ ਇਹ ਮੀਟਿੰਗ 27 ਮਾਰਚ ਲਈ ਤੈਅ ਕੀਤੀ ਗਈ ਸੀ ਤੇ ਉਮੀਦ ਸੀ ਕਿ ਮੰਗਲਵਾਰ ਨੂੰ ਇਸ ਦਾ ਏਜੰਡਾ ਜਾਰੀ ਹੋ ਸਕਦਾ ਹੈ ਪਰ ਹੁਣ ਇਸ ’ਚ ਵੀ ਦੇਰੀ ਹੋ ਰਹੀ ਹੈ। ਨਿਯਮਾਂ ਅਨੁਸਾਰ ਬਜਟ ਮੀਟਿੰਗ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ’ਚ ਹੋਣੀ ਚਾਹੀਦੀ ਹੈ ਪਰ ਹਰ ਸਾਲ ਇਸ ’ਚ ਦੇਰੀ ਹੋ ਰਹੀ ਹੈ। ਜੇਕਰ ਮੀਟਿੰਗ 31 ਮਾਰਚ ਤੱਕ ਨਹੀਂ ਹੋ ਸਕਦੀ,ਤਾਂ ਬਜਟ ਮੀਟਿੰਗ ਲਈ ਹਾਊਸ ਨਹੀਂ ਬੁਲਾਇਆ ਜਾ ਸਕਦਾ ਤੇ ਫਿਰ ਬਿਨਾਂ ਚਰਚਾ ਦੇ ਬਜਟ ਸਰਕਾਰ ਨੂੰ ਭੇਜਣਾ ਪਵੇਗਾ। --- ਲਾਈਸੈਂਸ ਬ੍ਰਾਂਚ ਦਾ ਕੈਂਪ 26 ਨੂੰ ਨਗਰ ਨਿਗਮ ਦੀ ਲਾਈਸੈਂਸ ਬ੍ਰਾਂਚ ਵੱਲੋਂ 26 ਮਾਰਚ ਨੂੰ ਖੇਡ ਉਦਯੋਗ ਸੰਘ ਦੇ ਸਹਿਯੋਗ ਨਾਲ ਬਸਤੀ ਨੌ ਚੌਕ ’ਚ ਲਾਇਸੈਂਸ ਬਣਵਾਉਣ ਲਈ ਕੈਂਪ ਲਾਇਆ ਜਾਵੇਗਾ। ਇਹ ਕੈਂਪ ਸ਼ਾਮ 4:00 ਵਜੇ ਸ਼ੁਰੂ ਹੋਵੇਗਾ ਤੇ ਸਪੋਰਟਸ ਇੰਡਸਟਰੀ ਨਾਲ ਜੁੜੇ ਕਾਰੋਬਾਰੀ ਆਪਣੇ ਲਾਇਸੈਂਸ ਬਣਵਾ ਸਕਣਗੇ।