- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਗਮ ਕਮਿਸ਼ਨਰ ਨੇ ਪ੍ਰਾਪਰਟੀ ਟੈਕਸ ਦੀ 30 ਸਤੰਬਰ ਤੱਕ ਵੱਧ ਤੋਂ ਵੱਧ ਵਸੂਲੀ ਕਰਨ ਦੀ ਦਿੱਤੀ ਹਦਾਇਤ

-ਹੁਣ ਤੱਕ 30 ਕਰੋੜ ਦੀ ਹੋ ਚੁੱਕੀ ਹੈ ਟੈਕਸ ਵਸੂਲੀ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਪ੍ਰਾਪਰਟੀ ਟੈਕਸ ਬਰਾਂਚ ਨੂੰ ਹਦਾਇਤ ਕੀਤੀ ਹੈ ਕਿ ਉਹ 30 ਸਤੰਬਰ ਤਕ ਵੱਧ ਤੋਂ ਵੱਧ ਟੈਕਸ ਦੀ ਵਸੂਲੀ ਕਰਨ। ਵੀਰਵਾਰ ਨੂੰ ਕਮਿ਼ਸ਼ਨਰ ਵੱਲੋਂ ਪ੍ਰਾਪਰਟੀ ਟੈਕਸ ਸੁਪਰਡੈਂਟਾਂ ਦੀ ਮੀਟਿੰਗ ਬੁਲਾਈ ਜਿਸ ’ਚ ਉਨ੍ਹਾਂ ਨੇ ਉਕਤ ਹਦਾਇਤ ਕੀਤੀ। ਮੀਟਿੰਗ ’ਚ ਸਹਾਇਕ ਕਮਿਸ਼਼ਨਰ ਵਿਕਰਾਂਤ ਵਰਮਾ, ਸੁਪਰਡੈਂਟ ਮਹੀਪ ਸਰੀਨ, ਰਾਜੀਵ ਰਿਸ਼ੀ ਤੇ ਭੁਪਿੰਦਰ ਸਿੰਘ ਵੜਿੰਗ ਤੇ ਇੰਸਪੈਕਟਰ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਸਰਕਾਰ ਵੱਲੋਂ 30 ਸਤੰਬਰ ਤਕ ਦਿੱਤੀ ਗਈ 10 ਫੀਸਦੀ ਰਿਆਇਤ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟੈਕਸ ਵਸੂਲੀ ਦੀ ਬਕਾਇਦਾ ਚੰਡੀਗੜ੍ਹ ਦਫਤਰ ਵੱਲੋਂ ਵੀ ਮੋਨੀਟਰਿੰਗ ਕੀਤੀ ਜਾ ਰਹੀ ਹੈ ਤੇ ਵੱਧ ਵਸੂਲੀ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਦੱਸਿਆ ਗਿਆ ਹੈ ਕਿ ਪਿਛਲੇ 4 ਦਿਨਾਂ ’ਚ 5.50 ਕਰੋੜ ਦੀ ਟੈਕਸ ਵਸੂਲੀ ਕੀਤੀ ਗਈ ਹੈ ਜਦੋਂਕਿ ਹੁਣ ਤਕ 30 ਕਰੋੜ ਦੀ ਪ੍ਰਾਪਰਟੀ ਟੈਕਸ ਦੀ ਵਸੂਲੀ ਹੋ ਚੁੱਕੀ ਹੈ।
------------------------
ਛੁੱਟੀ ਵਾਲੇ ਦਿਨ ਵੀ ਜਮ੍ਹਾਂ ਹੋਵੇਗਾ ਟੈਕਸ
ਇਸ ਦੌਰਾਨ ਕਮਿਸ਼ਨਰ ਨੇ ਕਿਹਾ ਹੈ ਕਿ ਪ੍ਰਾਪਰਟੀ ਟੈਕਸ ਜਮਾਂ ਕਰਨ ਸਬੰਧੀ ਨਗਰ ਨਿਗਮ ਦੀ ਟੈਕਸ ਬਰਾਂਚ ਤੇ ਜ਼ੋਨਲ ਦਫਤਰਾਂ ਦੀ ਟੈਕਸ ਬਰਾਂਚਾਂ ’ਚ ਟੈਕਸ ਜਮਾਂ ਕਰਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤੱਕ 3 ਦਿਨ ਲੋਕਾਂ ਨੂੰ ਟੈਕਸ ਜਮ੍ਹਾਂ ਕਰਾਉਣ ਦੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ 30 ਸਤੰਬਰ ਤਕ ਛੁੱਟੀ ਵਾਲੇ ਦਿਨਾਂ ’ਚ ਵੀ ਟੈਕਸ ਬਰਾਂਚ ਖੁੱਲ੍ਹੀ ਰਹੇਗੀ।