- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸ ਦਈਏ ਕਿ ਗੱਲਬਾਤ ਦੌਰਾਨ ਚੁੰਨੀ ਲਾਲ ਭਗਤ ਦੇ ਪੁੱਤਰ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਮੈਨੂੰ ਮਾਣ ਹੈ ਕਿ ਮੇਰੇ ਪਿਤਾ ਨੇ ਜਲੰਧਰ ਇੰਡਸਟਰੀ ਲਈ ਇੰਨਾ ਕੰਮ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੇਰੇ ਪਿਤਾ ਨੇ ਸਾਦਾ ਜੀਵਨ ਬਤੀਤ ਕੀਤਾ ਅਤੇ ਕਦੇ ਵੀ ਕਿਸੇ ਦੇ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਰੱਖਿਆ। ਉਥੇ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਮੈਨੂੰ ਆਪਣੇ ਪਿਤਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਭਾਵੇ ਉਹ ਰਾਜਨੀਤੀ ਹੋਵੇ ਜਾਂ ਫਿਰ ਕਈ ਹੋਰ ਕੰਮ।

ਦੱਸਣਯੋਗ ਹੈ ਕਿ ਭਗਤ ਚੁੰਨੀ ਲਾਲ ਦਾ ਜਨਮ 1 ਦਸੰਬਰ 1932 ਨੂੰ ਸਿਆਲਕੋਟ (ਉਸ ਸਮੇਂ ਬ੍ਰਿਟਿਸ਼ ਭਾਰਤ, ਹੁਣ ਪਾਕਿਸਤਾਨ) 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਮਹਿੰਗਾ ਰਾਮ ਅਤੇ ਮਾਤਾ ਦਾ ਨਾਮ ਰੁਕਮਣੀ ਦੇਵੀ ਸੀ। ਦੇਸ਼ ਦੀ ਵੰਡ ਸਮੇਂ ਉਹ ਪਾਕਿਸਤਾਨ ਤੋਂ ਉਜੜ ਕੇ ਭਾਰਤ ਆਏ ਅਤੇ ਪੰਜਾਬ ਦੇ ਜਲੰਧਰ 'ਚ ਵੱਸ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ। ਭਗਤ ਚੁੰਨੀ ਲਾਲ ਨੇ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਰੋਬਾਰ 'ਚ ਕਦਮ ਰੱਖਿਆ। ਉਨ੍ਹਾਂ ਨੇ ਵਪਾਰ ਦੇ ਖੇਤਰ 'ਚ ਆਪਣੀ ਵੱਖਰੀ ਪਛਾਣ ਬਣਾਈ ਅਤੇ ‘ਸ਼ੀਲਾ ਸਪੋਰਟਸ’ ਦੇ ਨਾਮ ਨਾਲ ਕਾਰੋਬਾਰ ਸਥਾਪਤ ਕਰਕੇ ਦੌਲਤ ਅਤੇ ਨਾਮ ਦੋਵੇਂ ਕਮਾਏ।