- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੈਕਟਰ ਟਰਾਲੀ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ ਪਠਾਣਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਅੱਡਾ ਬਿਆਸ ਪਿੰਡ ਦੇ ਨਜ਼ਦੀਕ ਬੀਤੀ ਰਾਤ ਟਰੈਕਟਰ ਟਰਾਲੀ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਓਮ ਪ੍ਰਕਾਸ਼ ਪੁੱਤਰ ਭਾਗ ਚੰਦ ਵਾਸੀ ਪਿੰਡ ਬੱਲਾਂ ਜੋ ਅੱਡਾ ਨਿਜ਼ਾਮਦੀਨਪੁਰ ਵਿਖੇ ਸਥਿਤ ਲਾਜਵੰਤੀ ਪੈਟਰੋਲ ਪੰਪ ਤੇ ਮੈਨੇਜਰ ਦੀ ਨੌਕਰੀ ਕਰਦਾ ਸੀ। ਬੀਤੀ ਰਾਤ ਉਹ 8 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ’ਤੇ ਘਰ ਨੂੰ ਆ ਰਿਹਾ ਸੀ ਤਾਂ ਅੱਡਾ ਬਿਆਸ ਪਿੰਡ ਦੇ ਨਜ਼ਦੀਕ ਸਥਿਤ ਇਕ ਆਲੂ ਸਟੋਰ ਤੋਂ ਆਲੂਆਂ ਨਾਲ ਟਰੈਕਟਰ ਟਰਾਲੀ ਲੋਡ ਕਰਕੇ ਚਾਲਕ ਤੇਜ਼ ਰਫਤਾਰ ਨਾਲ ਨਿਕਲਿਆ ਉਸਨੇ ਹਾਈਵੇ ਦੇ ਟਰੈਕਟਰ ਟਰਾਲੀ ਨੂੰ ਜਦੋਂ ਚਾੜ੍ਹਿਆ ਪਿੱਛੋਂ ਆ ਰਹੇ ਮੋਟਰਸਾਈਕਲ ਨੂੰ ਟਰਾਲੀ ਦੀ ਫੇਟ ਵੱਜੀ। ਇਸ ਕਾਰਨ ਮੋਟਰਸਾਈਕਲ ਚਾਲਕ ਓਮ ਪ੍ਰਕਾਸ਼ ਦੇ ਸਿਰ ’ਚ ਸੱਟ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਗੰਭੀਰ ਹਾਲਤ ’ਚ ਉਸ ਨੂੰ ਐਂਬੂਲੈਂਸ ’ਚ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਲਿਜਾਇਆ ਗਿਆ। ਪ੍ਰੰਤੂ ਡਾਕਟਰਾਂ ਨੇ ਉਸ ਦੀ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਓਮ ਪ੍ਰਕਾਸ਼ ਦੀ ਜ਼ੇਰੇ ਇਲਾਜ ਮੌਤ ਹੋ ਗਈ। ਸਥਾਨਕ ਅਲਾਵਲਪੁਰ ਪੁਲਿਸ ਚੌਕੀ ਵੱਲੋਂ ਕਾਰਵਾਈ ਕਰਦੇ ਹੋਏ ਟਰੈਕਟਰ ਟਰਾਲੀ ਨੂੰ ਕਬਜ਼ੇ ’ਚ ਲੈ ਲਿਆ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਟਰੈਕਟਰ ਟਰਾਲੀ ਚਾਲਕ ਨੂੰ ਪਰਚਾ ਦਰਜ ਕਰਕੇ ਹਿਰਾਸਤ ’ਚ ਲੈ ਲਿਆ ਹੈ।