ਫਿਲੌਰ ਨੇੜੇ ਜੀਟੀ ਰੋਡ 'ਤੇ ਟਰੱਕ ਨਾਲ ਟਕਰਾਇਆ ਮੋਟਰਸਾਈਕਲ, ਬਾਈਕ ਸਵਾਰ ਜ਼ਖ਼ਮੀ; SSF ਨੇ ਸੰਭਾਲਿਆ ਮੋਰਚਾ
ਵੀਰਵਾਰ ਸਵੇਰੇ ਕਰੀਬ 7:42 ਵਜੇ ਲੁਧਿਆਣਾ ਤੋਂ ਫਿਲੌਰ ਵੱਲ ਜਾਣ ਵਾਲੀ ਜੀਟੀ ਰੋਡ ’ਤੇ ਇੱਕ ਟਰੱਕ ਦੀਆਂ ਬਰੇਕਾਂ ਜਾਮ ਹੋਣ ਕਾਰਨ ਉਹ ਸੜਕ ’ਤੇ ਰੁਕ ਗਿਆ। ਇਸੇ ਦੌਰਾਨ ਪਿੱਛੋਂ ਆ ਰਿਹਾ ਟੀਵੀਐੱਸ ਰੇਡਰ ਮੋਟਰਸਾਈਕਲ ਟਰੱਕ ਨਾਲ ਟਕਰਾ ਗਿਆ
Publish Date: Thu, 15 Oct 2026 02:24 PM (IST)
Updated Date: Thu, 15 Oct 2026 02:29 PM (IST)
ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਦੇ ਰਾਮਗੜ੍ਹ ਚੁੰਗੀ ਨੇੜੇ ਜੀਟੀ ਰੋਡ ’ਤੇ ਸੂਰਜੀਤ ਢਾਬੇ ਦੇ ਸਾਹਮਣੇ ਵੀਰਵਾਰ ਸਵੇਰੇ ਟਰੱਕ ਦੇ ਪਿੱਛੇ ਮੋਟਰਸਾਈਕਲ ਟਕਰਾਉਣ ਕਾਰਨ ਬਾਈਕ ਸਵਾਰ ਰਾਜੂ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੇ ਇੰਚਾਰਜ ਏਐੱਸਆਈ ਸਰਬਜੀਤ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਸੰਭਾਲਦਿਆਂ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾਇਆ, ਜਿਸ ਨਾਲ ਆਵਾਜਾਈ ਸੁਚਾਰੂ ਬਣਾਈ ਗਈ।
ਜਾਣਕਾਰੀ ਅਨੁਸਾਰ, ਵੀਰਵਾਰ ਸਵੇਰੇ ਕਰੀਬ 7:42 ਵਜੇ ਲੁਧਿਆਣਾ ਤੋਂ ਫਿਲੌਰ ਵੱਲ ਜਾਣ ਵਾਲੀ ਜੀਟੀ ਰੋਡ ’ਤੇ ਇੱਕ ਟਰੱਕ ਦੀਆਂ ਬਰੇਕਾਂ ਜਾਮ ਹੋਣ ਕਾਰਨ ਉਹ ਸੜਕ ’ਤੇ ਰੁਕ ਗਿਆ। ਇਸੇ ਦੌਰਾਨ ਪਿੱਛੋਂ ਆ ਰਿਹਾ ਟੀਵੀਐੱਸ ਰੇਡਰ ਮੋਟਰਸਾਈਕਲ ਟਰੱਕ ਨਾਲ ਟਕਰਾ ਗਿਆ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਰਾਜੂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਫਿਲੌਰ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਕਰਵਾਇਆ ਗਿਆ।
ਰਾਹਗੀਰ ਵੱਲੋਂ ਹਾਦਸੇ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਐੱਸਐੱਸਐੱਫ ਦੀ ਟੀਮ ਸਵੇਰੇ 7:53 ਵਜੇ ਮੌਕੇ ’ਤੇ ਪਹੁੰਚੀ। ਟੀਮ ਦੀ ਅਗਵਾਈ ਏਐੱਸਆਈ ਸਰਬਜੀਤ ਸਿੰਘ ਕਰ ਰਹੇ ਸਨ, ਜਦਕਿ ਉਨ੍ਹਾਂ ਦੇ ਨਾਲ ਸੀਟੀ ਰੋਹਿਤ ਕੁਮਾਰ ਅਤੇ ਸੀਟੀ ਅਨਿਕੇਤ ਵੀ ਮੌਜੂਦ ਸਨ। ਟੀਮ ਨੇ ਹਾਦਸੇ ਕਾਰਨ ਪ੍ਰਭਾਵਿਤ ਹੋਈ ਆਵਾਜਾਈ ਨੂੰ ਸੁਚਾਰੂ ਕਰਵਾਇਆ ਅਤੇ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾਇਆ। ਬਾਅਦ ਵਿੱਚ ਮੋਟਰਸਾਈਕਲ ਥਾਣਾ ਫਿਲੌਰ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਇਸ ਸਬੰਧੀ ਡਿਊਟੀ ਅਫ਼ਸਰ ਏਐੱਸਆਈ ਜੈ ਗੋਪਾਲ ਨੂੰ ਵੀ ਸੂਚਿਤ ਕੀਤਾ ਗਿਆ।