ਫਿਲੌਰ ਨੇੜੇ ਟਰੱਕ ਨਾਲ ਮੋਟਰਸਾਈਕਲ ਦੀ ਟੱਕਰ, ਬਾਈਕ ਸਵਾਰ ਜ਼ਖ਼ਮੀ ਫਿਲੌਰ ਨੇੜੇ ਟਰੱਕ ਨਾਲ ਮੋਟਰਸਾਈਕਲ ਦੀ ਟੱਕਰ, ਬਾਈਕ ਸਵਾਰ ਜ਼ਖ਼ਮੀ
Publish Date: Thu, 15 Oct 2026 10:18 PM (IST)
Updated Date: Thu, 15 Oct 2026 10:21 PM (IST)
ਰਾਮਗੜ੍ਹ ਚੁੰਗੀ ਨੇੜੇ ਵਾਪਰਿਆ ਹਾਦਸਾ, ਐੱਸਐੱਸਐੱਫ ਟੀਮ ਨੇ ਮੌਕੇ ’ਤੇ ਪਹੁੰਚ ਕੇ ਆਵਾਜਾਈ ਕਰਵਾਈ ਸੁਚਾਰੂ ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ ਫਿਲੌਰ : ਫਿਲੌਰ ਦੇ ਰਾਮਗੜ੍ਹ ਚੁੰਗੀ ਨੇੜੇ ਜੀਟੀ ਰੋਡ ’ਤੇ ਸੂਰਜੀਤ ਢਾਬੇ ਸਾਹਮਣੇ ਵੀਰਵਾਰ ਸਵੇਰੇ ਟਰੱਕ ਦੇ ਪਿੱਛੇ ਮੋਟਰਸਾਈਕਲ ਟਕਰਾਉਣ ਕਾਰਨ ਬਾਈਕ ਸਵਾਰ ਰਾਜੂ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ (ਐੱਸਐਸਐੱਫ) ਦੇ ਇੰਚਾਰਜ ਏਐੱਸਆਈ ਸਰਬਜੀਤ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਜਾਣਕਾਰੀ ਅਨੁਸਾਰ, ਵੀਰਵਾਰ ਸਵੇਰੇ ਕਰੀਬ 7:42 ਵਜੇ ਲੁਧਿਆਣਾ ਤੋਂ ਫਿਲੌਰ ਵੱਲ ਜਾਣ ਵਾਲੀ ਜੀਟੀ ਰੋਡ ’ਤੇ ਇੱਕ ਟਰੱਕ ਦੀਆਂ ਬਰੇਕਾਂ ਜਾਮ ਹੋਣ ਕਾਰਨ ਉਹ ਸੜਕ ’ਤੇ ਰੁਕ ਗਿਆ। ਇਸ ਦੌਰਾਨ ਪਿੱਛੋਂ ਆ ਰਿਹਾ ਟੀਵੀਐਸ ਰੇਡਰ ਮੋਟਰਸਾਈਕਲ ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਰਾਜੂ ਜ਼ਖ਼ਮੀ ਹੋ ਗਿਆ। ਉਸ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਫਿਲੌਰ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਰਾਹਗੀਰ ਵੱਲੋਂ ਸੂਚਨਾ ਮਿਲਣ ’ਤੇ ਐੱਸਐੱਸਐੱਫ ਦੀ ਟੀਮ ਸਵੇਰੇ 7:53 ਵਜੇ ਮੌਕੇ ’ਤੇ ਪਹੁੰਚ ਗਈ। ਏਐੱਸਆਈ ਸਰਬਜੀਤ ਸਿੰਘ ਦੀ ਅਗਵਾਈ ਹੇਠ ਕਾਂਸਟੇਬਲ ਰੋਹਿਤ ਕੁਮਾਰ ਤੇ ਕਾਂਸਟੇਬਲ ਅਨਿਕੇਤ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾਇਆ ਅਤੇ ਆਵਾਜਾਈ ਸੁਚਾਰੂ ਬਣਾਈ।ਬਾਅਦ ’ਚ ਮੋਟਰਸਾਈਕਲ ਥਾਣਾ ਫਿਲੌਰ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਹਾਦਸੇ ਸਬੰਧੀ ਡਿਊਟੀ ਅਫ਼ਸਰ ਏਐੱਸਆਈ ਜੈ ਗੋਪਾਲ ਨੂੰ ਵੀ ਸੂਚਿਤ ਕੀਤਾ ਗਿਆ।