
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ਿਵ ਜੋਤੀ ਪਬਲਿਕ ਸਕੂਲ ’ਚ ਉਤਸ਼ਾਹ ਨਾਲ ਮਨਾਇਆ ਆਜ਼ਾਦੀ ਦਿਵਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਸ਼ਿਵ ਜੋਤੀ ਪਬਲਿਕ ਸਕੂਲ ’ਚ 80ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਵਿੰਗ ਕਮਾਂਡਰ ਜਸਮੀਤ ਸਿੰਘ ਸੂਦਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਊਸ਼ਾ ਕਪੂਰ ਚੇਅਰਪਰਸਨ, ਸਥਾਨਕ ਸਲਾਹਕਾਰ ਕਮੇਟੀ ਐੱਸਜੇਪੀਐੱਸ, ਪ੍ਰੋ. ਸੋਮਨਾਥ ਸ਼ਰਮਾ ਮੈਨੇਜਿੰਗ ਕਮੇਟੀ ਦੇ ਮੈਂਬਰ, ਆਰਆਰਪੀ ਸ਼ਾਰਦਾ ਟਰੱਸਟੀ, ਬੀਬੀ ਜੋਤੀ ਟਰੱਸਟੀ, ਡਾ. ਅਨਿਲ ਜੋਤੀ ਟਰੱਸਟੀ, ਵਿਨੋਦ ਅਗਰਵਾਲ ਮੈਨੇਜਿੰਗ ਕਮੇਟੀ ਐੱਸਜੇਈਐੱਸ ਦੇ ਮੈਂਬਰ, ਮਨੀਸ਼ ਵਰਮਾ ਮਾਪੇ ਪ੍ਰਤੀਨਿਧੀ ਤੇ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰਾਂ ਨੇ ਇਸ ਸਮਾਗਮ ’ਚ ਹਿੱਸਾ ਲਿਆ। ਇਸ ਮੌਕੇ ਝੰਡਾ ਲਹਿਰਾਉਣ ਉਪਰੰਤ ਸਲਾਮੀ ਦਿੱਤੀ ਗਈ। ਪ੍ਰਿੰਸੀਪਲ ਨੇ ਪਤਵੰਤਿਆਂ ਦਾ ਸਵਾਗਤ ਬੂਟੇ ਭੇਟ ਕਰਕੇ ਕੀਤਾ। ਆਜ਼ਾਦੀ ਨੂੰ ਇਕ ਨਿਰੰਤਰ ਯਾਤਰਾ ਦੱਸਦਿਆਂ ਉਨ੍ਹਾਂ ਨੇ ਸਾਰਿਆਂ ਨੂੰ ਸਮਾਜਿਕ ਬੁਰਾਈਆਂ ਦੇ ਮੁਕੰਮਲ ਖਾਤਮੇ ਵੱਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਵਿੰਗ ਕਮਾਂਡਰ ਜਸਮੀਤ ਸਿੰਘ ਸੂਦਨ ਨੇ ਵਿਦਿਆਰਥੀਆਂ ਨੂੰ ਹਰ ਰੋਜ਼ ਕੁਝ ਨਵਾਂ ਸਿੱਖਣ, ਲੋੜਵੰਦਾਂ ਦੀ ਮਦਦ ਕਰਨ ਤੇ ਜ਼ਿੰਮੇਵਾਰ ਨਾਗਰਿਕ ਬਣਨ ਦਾ ਪ੍ਰਣ ਲੈਣ ਲਈ ਪ੍ਰੇਰਿਤ ਕੀਤਾ। ਡਾ. ਊਸ਼ਾ ਕਪੂਰ ਤੇ ਪ੍ਰੋ. ਸੋਮਨਾਥ ਸ਼ਰਮਾ ਨੇ ਸ਼ੁਭਕਾਮਨਾਵਾਂ ਦਿੱਤੀਆਂ। ਡਾ. ਵਿਦੁਰ ਜੋਤੀ ਚੇਅਰਮੈਨ, ਟਰੱਸਟ, ਡਾ. ਸੁਵਿਕਰਮ ਜੋਤੀ ਚੇਅਰਮੈਨ-ਕਮ-ਮੈਨੇਜਰ, ਮੈਨੇਜਿੰਗ ਕਮੇਟੀ ਤੇ ਜਨਰਲ ਸਕੱਤਰ, ਟਰੱਸਟ, ਵਾਈਸ-ਪ੍ਰਿੰਸੀਪਲ ਰਮਨਦੀਪ, ਅਸਿਸਟੈਂਟ ਵਾਈਸ-ਪ੍ਰਿੰਸੀਪਲ ਮਮਤਾ ਅਰੋੜਾ ਨੇ 80ਵੇਂ ਆਜ਼ਾਦੀ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।